ਭਾਜਪਾ ਦੇ ਅਰੁਣ ਖੋਸਲਾ ਦੀ ਸੰਜੀਵ ਬੁੱਗਾ ਨੂੰ ਨਸੀਹਤ, ਡੁੱਬਦੇ ਜਹਾਜ਼ ਦੇ ਸਵਾਰਾਂ ਨੂੰ ਹੰਕਾਰ ਸ਼ੋਭਾ ਨਹੀਂ ਦਿੰਦਾ

06/10/2022 11:00:19 AM

ਫਗਵਾੜਾ (ਜਲੋਟਾ)- ਭਾਜਪਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਵੱਲੋਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਨੂੰ ਨਸੀਹਤ ਦਿੱਤੀ ਗਈ ਹੈ। ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਵੱਲੋਂ ਫਗਵਾੜਾ ਕਾਰਪੋਰੇਸ਼ਨ ਵਿਚ ਭਾਜਪਾ ਦੀ ਵਜਾਰਤ ਸਮੇਂ ਸਾਬਕਾ ਮੇਅਰ ਅਰੁਣ ਖੋਸਲਾ ਦੀ ਕਾਰਗੁਜ਼ਾਰੀ ਅਤੇ ਘੋਟਾਲਿਆਂ ਦੀ ਬੀਤੇ ਦਿਨ ਕੀਤੀ ਗਈ ਜਾਂਚ ਦੀ ਮੰਗ ਦੇ ਜਵਾਬ ਵਿਚ ਸਾਬਕਾ ਮੇਅਰ ਅਰੁਣ ਖੋਸਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਕਾਇਦਾ ਸਮਾਂ ਲੈ ਕੇ ਪੀ. ਪੀ. ਸੀ. ਸੀ. ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਪਹੁੰਚੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਮੇਤ ਸਮੂਹ ਕਾਂਗਰਸੀ ਵਿਧਾਇਕਾਂ ਨੂੰ ਇਕ ਘੰਟੇ ਤੱਕ ਕੋਠੀ ਦੇ ਬਾਹਰ ਇੰਤਜ਼ਾਰ ਕਰਵਾਉਣ ਤੋਂ ਬਾਅਦ ਅੰਦਰ ਬੁਲਾ ਕੇ ਗ੍ਰਿਫ਼ਤਾਰ ਕਰਵਾਉਣ ਦੀ ਖ਼ਬਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਜੀਵ ਬੁੱਗਾ ਕਾਂਗਰਸ ਪਾਰਟੀ ਦੇ ਡੁੱਬਦੇ ਜਹਾਜ਼ ਦੇ ਸਵਾਰ ਹਨ, ਇਸ ਲਈ ਉਨ੍ਹਾਂ ਨੂੰ ਹੰਕਾਰ ਸ਼ੋਭਾ ਨਹੀਂ ਦਿੰਦਾ। ਪਹਿਲੀ ਵਾਰ ਹੋਇਆ ਹੈ ਕਿ ਮੁੱਖ ਵਿਰੋਧੀ ਧਿਰ ਦੇ ਆਗੂ ਬਕਾਇਦਾ ਸਮਾਂ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੀ ਕੋਠੀ ਗਏ ਹੋਣ ਅਤੇ ਮੁੱਖ ਮੰਤਰੀ ਨੇ ਇਕ ਘੰਟਾ ਬਾਹਰ ਇੰਤਜ਼ਾਰ ਕਰਵਾਉਣ ਤੋਂ ਬਾਅਦ ਚਾਹ-ਪਾਣੀ ਪੁੱਛਣ ਦੀ ਬਜਾਏ ਅੰਦਰ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਹੋਵੇ।

ਇਹ ਵੀ ਪੜ੍ਹੋ: ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ: ਸੁਨੀਲ ਜਾਖੜ

ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਗਏ ਧਾਲੀਵਾਲ ਤੇ ਹੋਰ ਕਾਂਗਰਸੀ ਮੈਨੂੰ ਜੇਲ ਭੇਜਣ ਲਈ ਜਾਂਚ ਕਰਵਾਉਣ ਗਏ ਸੀ ਪਰ ਮੁੱਖ ਮੰਤਰੀ ਨੇ ਜਾਂਦੇ ਹੀ ਸਾਰੇ ਗ੍ਰਿਫਤਾਰ ਕਰ ਲਏ। ਸਾਬਕਾ ਮੇਅਰ ਨੇ ਬੁੱਗਾ ਅਤੇ ਧਾਲੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ 5 ਸਾਲ ਤੱਕ ਕਾਂਗਰਸ ਸੱਤਾ ਵਿਚ ਰਹੀ ਅਤੇ 2019 ਤੋਂ 2022 ਤੱਕ ਧਾਲੀਵਾਲ ਹੀ ਫਗਵਾੜਾ ਦੇ ਵਿਧਾਇਕ ਸਨ ਅਤੇ ਸੂਬੇ ਵਿਚ ਵੀ ਕਾਂਗਰਸ ਪਾਰਟੀ ਦੀ ਹੀ ਸਰਕਾਰ ਸੀ ਪਰ ਉਸ ਸਮੇਂ ਮੇਰੀਆਂ ਕਾਰਗੁਜ਼ਾਰੀਆਂ ਦੀ ਜਾਂਚ ਕਿਉਂ ਨਹੀਂ ਕਰਵਾਈ ਗਈ? ਜੇਕਰ ਮੈਂ ਕੁੱਝ ਗਲਤ ਕੀਤਾ ਹੁੰਦਾ ਤਾਂ ਕਦੇ ਵੀ ਕਾਂਗਰਸੀ ਮੈਨੂੰ ਨਹੀਂ ਬਖਸ਼ਦੇ ਪਰ ਇਨ੍ਹਾਂ ਕੋਲ ਮੇਰੇ ਖਿਲਾਫ ਕਹਿਣ ਲਈ ਸਿਰਫ ਝੂਠੀ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।

ਅਰੁਣ ਖੋਸਲਾ ਨੇ ਬਲਾਕ ਕਾਂਗਰਸ ਪ੍ਰਧਾਨ ਨੂੰ ਚੱਲਿਆ ਕਾਰਤੂਸ ਦੱਸਿਆ ਅਤੇ ਕਿਹਾ ਕਿ ਸ਼ਹਿਰ ’ਚ ਆਮ ਚਰਚਾ ਹੈ ਕਿ ਪਹਿਲਾਂ ਜੋਗਿੰਦਰ ਸਿੰਘ ਮਾਨ ਤੇ ਫਿਰ ਬਲਵਿੰਦਰ ਸਿੰਘ ਧਾਲੀਵਾਲ ਦੇ ਝੋਲੀ ਚੁੱਕ ਆਗੂ ਨੂੰ ਹੁਣ ਕਿਸੇ ਨਵੇਂ ਸਿਆਸੀ ਪਲੇਟਫਾਰਮ ਦੀ ਤਲਾਸ਼ ਹੈ ਤਾਂ ਕਿ ਉਹ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਤਿਆਗ ਸਕਣ ਅਤੇ ਇਸੇ ਲਈ ਅਖਬਾਰੀ ਸੁਰਖੀਆਂ ਵਿਚ ਆਉਣ ਲਈ ਨਿਰਾਧਾਰ ਗੱਲਾਂ ਕਰ ਕੇ ਮੇਰੇ ਨਾਮ ਦਾ ਸਹਾਰਾ ਲੈ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ: ਗੰਗਾਸਾਗਰ ’ਚ ਇਸ਼ਨਾਨ ਦੌਰਾਨ ਡੁੱਬੇ ਚਾਚਾ-ਭਤੀਜਾ, ਘਰ ’ਚ ਛਾਇਆ ਮਾਤਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News