ਰੈਲਮਾਜਰਾ, ਬਨਾਂ ਖੇਤਰ ਦੇ ਜੰਗਲਾਂ ’ਚ ਤਿੰਨ ਦਿਨਾਂ ਤੋਂ ਲੱਗੀ ਭਿਆਨਕ ਅੱਗ

03/06/2021 10:57:23 AM

ਰੂਪਨਗਰ (ਵਿਜੇ ਸ਼ਰਮਾ)-ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਰੈਲਮਾਜਰਾ, ਟੌਂਸਾ ਆਦਿ ਪਿੰਡਾਂ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਣ ਜੰਗਲੀ ਜੀਵ ਜੰਤੂ ਅੱਗ ਤੋ ਬਚਣ ਲਈ ਪਿੰਡਾਂ ਵੱਲ ਨੂੰ ਭੱਜ ਰਹੇ ਹਨ ਪਰ ਕਥਿਤ ਤੌਰ ’ਤੇ ਕੁਝ ਸ਼ਿਕਾਰੀ ਕਿਸਮ ਦੇ ਲੋਕ ਸ਼ਿਕਾਰ ਲਈ ਇਨ੍ਹਾਂ ਜੀਵਾਂ ਦੀ ਤਾਕ ’ਚ ਰਹਿੰਦੇ ਹਨ, ਜਿਸ ਦੇ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਜੰਗਲੀ ਜੀਵਾਂ ਦੇ ਬਚਾਅ ਲਈ ਪ੍ਰਬੰਧ ਤੁਰੰਤ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ’ਚ ਫਿਰ ਮਤਾ ਪਾਸ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਦੱਸਿਆ ਕਿ ਪਿੰਡ ਰੈਲ ਮਾਜਰਾ, ਟੌਂਸਾ, ਭੋਲੇਵਾਲ ਅਤੇ ਪਿੰਡ ਬਨਾਂ ਦੇ ਜੰਗਲਾਂ ’ਚ ਪਿਛਲੇ ਤਿੰਨ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ ਜਿਸਦੇ ਕਾਰਨ ਜਿੱਥੇ ਜੰਗਲੀ ਬਨਸਤਪਤੀ ਸਡ਼ ਰਹੀ ਹੈ ਉਥੇ ਹੀ ਜੰਗਲੀ ਜੀਵ ਅੱਗ ਨਾਲ ਸੜ ਰਹੇ ਹਨ ਅਤੇ ਜੰਗਲੀ ਜੀਵ ਅੱਗ ਤੋ ਬਚਣ ਲਈ ਹੁਣ ਪਿੰਡਾਂ ਵੱਲ ਨੂੰ ਭੱਜ ਰਹੇ ਹਨ ਪਰ ਜੰਗਲ ਦੇ ਬਾਹਰ ਕਥਿਤ ਰੂਪ ’ਚ ਕੁਝ ਸ਼ਿਕਾਰੀ ਸ਼ਿਕਾਰ ਲਈ ਇਨਾਂ ਜੀਵਾਂ ਦੀ ਤਾਕ ’ਚ ਰਹਿੰਦੇ ਹਨ।

ਇਹ ਵੀ ਪੜ੍ਹੋ:  ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ

ਸੁਰਿੰਦਰ ਛਿੰਦਾ ਨੇ ਦੱਸਿਆ ਕਿ ਅਜਿਹੀ ਘਟਨਾ ਉਨਾਂ ਬੀਤੀ ਰਾਤ ਢਾਈ ਵਜੇ ਦੇ ਕਰੀਬ ਖੁਦ ਵੇਖੀ ਪਰ ਇਸ ਨੂੰ ਅਤੇ ਕਾਬੂ ਪਾਉਣ ਲਈ ਮਹਿਕਮੇ ਕੁੰਭਕਰਨੀ ਨੀਂਦ ਸੌਂ ਰਹੇ ਹਨ ਜਦੋਂਕਿ ਪ੍ਰਸਾਸ਼ਨਿਕ ਕਾਰਵਾਈ ਵੀ ਢਿੱਲੀ ਹੈ। ਇਸ ਤੋਂ ਇਲਾਵਾ ਜੰਗਲਾਂ ਨੂੰ ਲੱਗੀ ਅੱਗ ਦੇ ਕਾਰਨ ਤਾਪਮਾਨ ’ਚ ਵਾਧਾ ਹੋ ਰਿਹਾ ਹੈ ਅਤੇ ਵਾਤਾਵਰਣ ਧੂਏ ਦੇ ਕਾਰਨ ਪ੍ਰਦੂਸ਼ਤ ਹੋ ਰਿਹਾ ਹੈ। ਸੁਰਿੰਦਰ ਛਿੰਦਾ ਅਤੇ ਇਲਾਕੇ ਦੇ ਸਮਾਜ ਸੇਵੀ ਲੋਕਾਂ ਨੇ ਪ੍ਰਸਾਸ਼ਨਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਪਿੰਡਾਂ ’ਚ ਲੱਗੀ ਅੱਗ ਕਾਰਨ ਸੜ ਰਹੇ ਜੰਗਲੀ ਜੀਵ ਜੰਤੂਆਂ ਦੇ ਬਚਾਅ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ ਅਤੇ ਅੱਗ ਤੇ ਤੁਰੰਤ ਕਾਬੂ ਪਾਇਆ ਜਾਵੇ।

ਇਹ ਵੀ ਪੜ੍ਹੋ: ਜਲੰਧਰ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ, ਦੇਸ਼ ’ਚੋਂ 32ਵਾਂ ਸਥਾਨ ਕੀਤਾ ਹਾਸਲ


shivani attri

Content Editor

Related News