ਸੀਤ ਲਹਿਰ ਦਾ ਕਹਿਰ ਜਾਰੀ, ਧੁੰਦ ਨੇ ਘਟਾਈ ਹਾਈਵੇਅ ’ਤੇ ਦੌੜਨ ਵਾਲੇ ਵਾਹਨਾਂ ਦੀ ਰਫ਼ਤਾਰ

12/28/2023 5:36:37 PM

ਰੂਪਨਗਰ (ਵਿਜੇ)-ਰੂਪਨਗਰ ਖੇਤਰ ’ਚ ਸਰਦੀ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਵੇਰੇ ਸ਼ਾਮ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਸਰਦੀ ਤੋਂ ਬਚਣ ਲਈ ਲੋਕ ਅੱਗ ਜਲਾ ਕੇ ਸੇਕ ਰਹੇ ਹਨ। ਰੂਪਨਗਰ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ’ਚ ਪਿਛਲੇ ਕੁਝ ਦਿਨਾਂ ਤੋਂ ਸਰਦੀ ਪੈ ਰਹੀ ਸੀ ਪਰ ਅੱਜ ਸਰਦੀ ’ਚ ਕਾਫ਼ੀ ਵਾਧਾ ਹੋ ਗਿਆ, ਜਿਸ ਕਾਰਨ ਲੋਕਾਂ ਨੇ ਆਪਣੇ ਘਰਾਂ ਅੰਦਰ ਹੀਟਰ ਅਤੇ ਅੱਗ ਜਲਾਉਣੀ ਸ਼ੁਰੂ ਕਰ ਦਿੱਤੀ ਹੈ। ਇ ਸਦੇ ਨਾਲ ਹੀ ਲੋਕਾਂ ਨੇ ਗਲੀਆਂ ਬਾਜ਼ਾਰਾਂ ’ਚ ਅੱਗ ਜਲਾ ਕੇ ਸੇਕਦੇ ਨਜ਼ਰ ਆਏ ਹਨ। 

ਸਕੂਲਾਂ ’ਚ ਪਹਿਲਾਂ ਹੀ ਬੱਚਿਆਂ ਨੂੰ ਸਰਦ ਰੁੱਤ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ, ਜੋ ਆਪਣੇ ਘਰਾਂ ’ਚ ਨਿੱਘ ਮਾਣ ਰਹੇ ਹਨ। ਧੁੰਦ ਕਾਰਨ ਵਾਹਨਾਂ ਦਾ ਸੜਕਾਂ 'ਤੇ ਚੱਲਣਾ ਕਾਫ਼ੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ 10 ਮੀਟਰ ਤੋਂ ਵੀ ਘੱਟ ਦੂਰੀ 'ਤੇ ਕੁਝ ਨਜ਼ਰ ਨਹੀਂ ਆਉਂਦਾ। ਹਾਈਵੇਅ ’ਤੇ ਵਾਹਨ ਚਾਲਕ ਲਾਈਨ ਬਣਾ ਕੇ ਬਹੁਤ ਹੀ ਘੱਟ ਸਪੀਡ 'ਤੇ ਚੱਲ ਰਹੇ ਹਨ ਤਾਂ ਕਿ ਹਾਦਸਾ ਨਾ ਵਾਪਰ ਸਕੇ। ਵਾਹਨ ਚਾਲਕ ਧੁੰਦ ਸਮੇਂ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾ ਕੇ ਚਲਦੇ ਹਨ ਅਤੇ ਕੁਝ ਵਾਹਨਾਂ ਨੇ ਪੀਲੀਆਂ ਫੌਗ ਲਾਈਟਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੇ ਆਪਣੇ ਗਰਮ ਕੱਪੜੇ ਅਤੇ ਦਸਤਾਨੇ ਪਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਬਾਜ਼ਾਰਾਂ ’ਚ ਸਰਦੀ ਕਾਰਨ ਰੌਣਕ ਕਾਫ਼ੀ ਘਟ ਗਈ ਹੈ, ਸਿਰਫ਼ ਦੁਪਹਿਰ ਅਤੇ ਸ਼ਾਮ ਸਮੇਂ ਹੀ ਗਾਹਕ ਬਾਜ਼ਾਰ ’ਚ ਆ ਰਹੇ ਹਨ ਅਤੇ ਲੋਕ ਸ਼ਾਮ ਸਮੇਂ ਜਲਦੀ ਦੁਕਾਨਾਂ ਵਧਾ ਕੇ ਘਰ ਚਲੇ ਜਾਂਦੇ ਹਨ। ਸਰਦੀ ਕਾਰਨ ਲੋਕ ਅਕਸਰ ਬੀਮਾਰ ਰਹਿੰਦੇ ਹਨ ਕਿਉਂਕਿ ਇਹ ਸੁੱਕੀ ਠੰਡ ਹੈ, ਜਿਸ ਦਾ ਗਲੇ ਅਤੇ ਛਾਤੀ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਇਲਾਜ ਲਈ ਡਾਕਟਰਾਂ ਪਾਸ ਕਾਫ਼ੀ ਭੀੜ ਲੱਗੀ ਰਹਿੰਦੀ ਹੈ। 

ਇਹ ਵੀ ਪੜ੍ਹੋ : ਧੁੰਦ ਦੇ ਨਾਲ ‘ਸੀਤ ਲਹਿਰ’ ਦਾ ਕਹਿਰ: 400 ਤੋਂ ਪਾਰ AQI ਹੋਇਆ ਦਮ-ਘੋਟੂ, ਜਾਣੋ ਅਗਲੇ ਦਿਨਾਂ ਦਾ ਹਾਲ

ਮੌਸਮ ਵੀ ਕਾਫ਼ੀ ਖ਼ਰਾਬ ਹੈ ਅਤੇ ਪ੍ਰਦੂਸ਼ਣ ਵਧ ਰਿਹਾ ਹੈ। ਡਾਕਟਰਾਂ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਘਰ ਤੋਂ ਬਾਹਰ ਜਾਣ ਲਈ ਕਿਹਾ ਜਾ ਰਿਹਾ ਹੈ। ਡਾਕਟਰਾਂ ਨੇ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੂੰ ਵੀ ਸੈਰ ਨਾ ਕਰਨ ਲਈ ਕੁਝ ਦਿਨਾਂ ਲਈ ਸਲਾਹ ਦਿੱਤੀ ਹੈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸੜਕ ਦੇ ਕਿਨਾਰਿਆਂ ਅਤੇ ਸੈਂਟਰ ’ਚ ਚਿੱਟੀਆਂ ਪੱਟੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਚਾਲਕਾਂ ਨੂੰ ਸੜਕ 'ਤੇ ਚੱਲਣ ਦਾ ਸਹੀ ਅੰਦਾਜ਼ਾ ਲੱਗ ਸਕੇ। ਇਸ ਤੋਂ ਇਲਾਵਾ ਜ਼ਿਲ੍ਹਾ ਟ੍ਰੈਫਿਕ ਪੁਲਸ ਵੱਲੋਂ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਦੂਰ ਤੋਂ ਹੀ ਵਾਹਨ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ : ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ, ਹੋਰ ਵੀ ਮਿਲੇਗੀ ਖ਼ਾਸ ਸਹੂਲਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri