ਅੱਜ ਤੋਂ 31 ਘੰਟੇ ਬੰਦ ਰਹੇਗੀ ਫੋਕਲ ਪੁਆਇੰਟ ਇੰਡਸਟਰੀ ਦੀ ਬਿਜਲੀ ਸਪਲਾਈ

04/17/2021 1:57:59 PM

ਜਲੰਧਰ (ਪੁਨੀਤ)–ਫੋਕਲ ਪੁਆਇੰਟ ਵਿਚ ਨਵਾਂ ਸਬ-ਸਟੇਸ਼ਨ ਫੋਕਲ ਪੁਆਇੰਟ-2 ਬਣਾਇਆ ਜਾ ਰਿਹਾ ਹੈ, ਜਿਸ ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦਿਆਂ ਪਾਵਰ ਨਿਗਮ ਵੱਲੋਂ ਇਕ ਮਹੀਨੇ ਤੱਕ ਸ਼ਨੀਵਾਰ ਅਤੇ ਐਤਵਾਰ ਨੂੰ ਇੰਡਸਟਰੀ ਦੀ ਸਪਲਾਈ ਬੰਦ ਰੱਖੀ ਜਾਵੇਗੀ। ਹਰੇਕ ਸ਼ਨੀਵਾਰ ਨੂੰ ਬਿਜਲੀ ਬੰਦ ਕਰਨ ਦਾ ਸਮਾਂ ਸ਼ੁੱਕਰਵਾਰ ਨੂੰ ਨਿਰਧਾਰਿਤ ਹੋਵੇਗਾ।

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ

ਇਸ ਵਾਰ ਸ਼ਨੀਵਾਰ (17 ਅਪ੍ਰੈਲ) ਨੂੰ 66 ਕੇ. ਵੀ. ਫੋਕਲ ਪੁਆਇੰਟ ਸਬ-ਸਟੇਸ਼ਨ ਦੀ ਬਿਜਲੀ ਸਪਲਾਈ ਦੁਪਹਿਰ 12 ਵਜੇ ਬੰਦ ਕੀਤੀ ਜਾਵੇਗੀ, ਜਿਹੜੀ ਐਤਵਾਰ ਸ਼ਾਮ 7 ਵਜੇ ਤੱਕ (31 ਘੰਟੇ) ਬੰਦ ਰੱਖੀ ਜਾਵੇਗੀ। ਇਸ ਕਾਰਨ ਉਕਤ ਸਬ-ਸਟੇਸ਼ਨ ਅਧੀਨ ਪੈਂਦੇ 11 ਕੇ. ਵੀ. ਫੀਡਰ ਡੀ. ਆਈ. ਸੀ. 1-2 ਫੋਕਲ ਪੁਆਇੰਟ 1-2, ਗਦਈਪੁਰ 1-2, ਕਨਾਲ 1-2, ਬੀ. ਐੱਸ. ਐੱਨ.ਐੱਲ., ਵਾਟਰ ਸਪਲਾਈ, ਟਰਾਂਸਪੋਰਟ ਨਗਰ, ਇੰਡਸਟਰੀਅਲ 1-3, ਸ਼ਿਵ ਮੰਦਿਰ, ਉੱਤਮ, ਬਾਬਾ ਵਿਸ਼ਵਕਰਮਾ, ਜਗਦੰਬੇ, ਨਿਊ ਲਕਸ਼ਮੀ, ਨਿਊ ਫੋਕਲ ਪੁਆਇੰਟ, ਫਾਜ਼ਲਪੁਰ, ਰੰਧਾਵਾ ਮਸੰਦਾਂ (ਏ. ਪੀ.) ਅਧੀਨ ਪੈਂਦੇ ਇਲਾਕੇ ਸੈਣੀ ਕਾਲੋਨੀ, ਫੋਕਲ ਪੁਆਇੰਟ, ਦਾਦਾ ਕਾਲੋਨੀ, ਸਈਪੁਰ, ਸੰਜੇ ਗਾਂਧੀ ਨਗਰ, ਗਦਈਪੁਰ, ਗਦਈਪੁਰ ਮਾਰਕੀਟ, ਸਵਰਨ ਪਾਰਕ, ਵਿਸ਼ਵਕਰਮਾ ਮਾਰਕੀਟ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ। ਇਸ ਲੜੀ ਵਿਚ ਇੰਡਸਟਰੀ ਨੂੰ ਰਾਹਤ ਦਿੰਦਿਆਂ ਸ਼ੁੱਕਰਵਾਰ ਰਾਤ ਨੂੰ ਐਤਵਾਰ ਸ਼ਾਮ 7 ਵਜੇ ਤੋਂ ਬਾਅਦ ਇੰਡਸਟਰੀ ਚਲਾਉਣ ਦੀ ਛੋਟ ਰਹੇਗੀ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

shivani attri

This news is Content Editor shivani attri