ਹੜ੍ਹ ਕਾਰਣ ਪੋਲਟਰੀ ਫਾਰਮ ਦੀਆਂ 5 ਹਜ਼ਾਰ ਮੁਰਗੀਆਂ ਮਰੀਆਂ

08/19/2019 7:18:42 PM

ਸ੍ਰੀ ਅਨੰਦਪੁਰ ਸਾਹਿਬ/ਢੇਰ (ਦਲਜੀਤ ਸਿੰਘ/ਗੁਰਭਾਗ)-ਨੇੜਲੇ ਪਿੰਡ ਮਥਰਾ ਵਿਖੇ ਪੋਲਟਰੀ ਫਾਰਮ ਦਾ ਕੰਮ ਕਰਦੇ ਇਕ ਵਿਅਕਤੀ ਦੀਆਂ ਹੜ੍ਹ ਕਾਰਣ 5 ਹਜ਼ਾਰ ਦੇ ਕਰੀਬ ਮੁਰਗੀਆਂ ਦੇ ਮਾਰੇ ਜਾਣ ਦਾ ਸਮਾਚਾਰ ਹੈ। ਮਥਰਾ ਵਾਸੀ ਪੀੜਤ ਸੁਰਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਅਜੇ ਸਿਰਫ ਤਿੰਨ ਮਹੀਨੇ ਪਹਿਲਾਂ ਬੈਂਕ ਤੋਂ 12 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣਾ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਬੀਤੇ ਦਿਨੀਂ ਆਏ ਹੜ੍ਹ ਦੇ ਪਾਣੀ ਕਾਰਣ ਉਸ ਦੀਆਂ 5 ਹਜ਼ਾਰ ਦੇ ਕਰੀਬ ਮੁਰਗੀਆਂ ਇਸ ਹੜ੍ਹ ਦੀ ਲਪੇਟ 'ਚ ਆ ਕੇ ਮਰ ਗਈਆਂ, ਜਿਸ ਕਾਰਣ ਉਸ ਦਾ ਤਕਰੀਬਨ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਿੰਡ ਵਾਸੀਆਂ ਸਰਪੰਚ ਜੀਵਨ ਰਾਮ, ਸਾਬਕਾ ਸਰਪੰਚ ਓਮ ਪ੍ਰਕਾਸ਼, ਉਜਾਗਰ ਸਿੰਘ, ਰਾਮ ਲਾਲ, ਜੈ ਪਾਲ, ਰਾਮ ਕਿਸ਼ਨ, ਪੰਚ ਜਸਮੀਤ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਸੁਰਜਨ ਸਿੰਘ ਦੇ ਹੋਏ ਨੁਕਸਾਨ ਨੂੰ ਦੇਖਦਿਆਂ ਯੋਗ ਮਦਦ ਕੀਤੀ ਜਾਵੇ।

Karan Kumar

This news is Content Editor Karan Kumar