ਕਪੂਰਥਲਾ ’ਚ ਸੋਮਵਾਰ 5 ਹੋਰ ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ

07/14/2020 12:32:22 AM

ਕਪੂਰਥਲਾ/ਫਗਵਾੜਾ/ਭੁਲੱਥ,(ਮਹਾਜਨ, ਹਰਜੋਤ, ਰਜਿੰਦਰ, ਭੂਪੇਸ਼)- ਜ਼ਿਲੇ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਰੋਨਾ ਨੇ ਹੁਣ ਰੇਲ ਡਿੱਬਾ ਕਾਰਖਾਨਾ ’ਚ ਵੀ ਦਸਤਕ ਦੇ ਦਿੱਤੀ ਹੈ। ਸੋਮਵਾਰ ਨੂੰ ਜ਼ਿਲੇ ’ਚ 5 ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲਾ ਵਾਸੀਆਂ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉੱਥੇ ਹੀ ਆਰ. ਸੀ. ਐੱਫ. ਵਾਸੀ ਇਕ ਨੌਜਵਾਨ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਰੇਡਿਕਾ ਖੇਤਰ ’ਚ ਹਫਡ਼ਾ ਦਫਡ਼ੀ ਮਚ ਗਈ। ਰੇਡਿਕਾ ਦੇ ਨਾਲ ਲੱਗਦੇ ਖੇਤਰਾਂ ’ਚ ਵੀ ਦਹਿਸ਼ਤ ਦਾ ਮਾਹੌਲ ਹੈ। ਹਰ ਰੋਜ਼ ਵੱਧ ਰਹੇ ਕੇਸਾਂ ਨੇ ਇੱਕ ਵਾਰ ਫਿਰ ਸੋਚਣ ਨੂੰ ਮਜਬੂਰ ਕਰ ਦਿੱਤਾ ਹੈ ਕਿ ਕਿਤੇ ਇਸ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਕਾਬੂ ਕਰਨ ਲਈ ਲਾਕਡਾਉਨ ਦੀ ਲੋਡ਼ ਤਾਂ ਨਹੀ। ਆਖਿਰ ਇਹ ਸਿਲਸਿਲਾ ਕਿੱਥੇ ਜਾ ਕੇ ਮੁੱਕੇਗਾ।

ਜ਼ਿਲਾ ਕਪੂਰਥਲਾ ’ਚ ਸੋਮਵਾਰ ਨੂੰ ਨਵੇਂ ਆਏ 5 ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 26 ਸਾਲਾ ਪੁਰਸ਼ ਆਰ. ਸੀ. ਐੱਫ. ਕਪੂਰਥਲਾ, 42 ਸਾਲਾ ਮਹਿਲਾ ਅਸ਼ੋਕ ਵਿਹਾਰ ਕਪੂਰਥਲਾ, 59 ਸਾਲਾ ਪੁਰਸ਼ ਪਿੰਡ ਜੈਦਾਂ ਕਪੂਰਥਲਾ, 42 ਸਾਲਾ ਪੁਰਸ਼ ਸ਼ਾਹਵਾਲਾ ਅੰਦਰੀਸਾਂ ਸੁਲਤਾਨਪੁਰ ਲੋਧੀ ਤੇ 44 ਸਾਲਾ ਪੁਰਸ਼ ਫਗਵਾਡ਼ਾ ਸ਼ਾਮਲ ਹਨ।

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਐਤਵਾਰ ਨੂੰ ਭੇਜੇ ਗਏ 441 ਸੈਂਪਲਾਂ ਵਿਚੋਂ 5 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲੇ ਭਰ ਵਿਚ ਲਏ ਗਏ 264 ਸੈਂਪਲਾਂ ਵਿਚੋਂ ਕਪੂਰਥਲਾ ਦੇ ਸਿਵਲ ਹਸਪਤਾਲ ਵਿਚੋਂ 75 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਕੈਨੇਡਾ ਤੋਂ 5 ਐੱਨ. ਆਰ. ਆਈ., 5 ਸਰਜਰੀ ਕੇਸ, 5 ਟਰੈਵਲ ਅਤੇ 10 ਪੁਲਸ ਕਰਮਚਾਰੀਆਂ ਤੋਂ ਇਲਾਵਾ 16 ਆਰਸੀਐੱਫ ਤੋਂ ਸੈਂਪਲ ਲਏ ਗਏ ਹਨ। ਜਿਸ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਮੰਗਲਵਾਰ ਨੂੰ ਸਿਹਤ ਵਿਭਾਗ ਵਲੋਂ ਲਏ ਜਾਣਗੇ। ਉਥੇ ਹੀ ਸੁਲਤਾਨਪੁਰ ਲੋਧੀ ਤੋਂ 14, ਭੁਲੱਥ ਤੋਂ 24, ਪਾਂਸ਼ਟਾ ਤੋਂ 15, ਫੱਤੂਢੀਂਗਾ ਤੋਂ 25, ਬੇਗੋਵਾਲ ਤੋਂ 22, ਕਾਲਾ ਸੰਘਿਆਂ ਤੋਂ 37, ਆਰਸੀਐੱਫ ਤੋਂ 16, ਟਿੱਬਾ ਤੋਂ 37 ਸੈਂਪਲ ਲਏ ਗਏ ਹਨ।

ਡਾ. ਬਾਵਾ ਨੇ ਦੱਸਿਆ ਕਿ ਲਾਕਡਾਊਨ ਦੇ ਚਲਦਿਆਂ ਕੋਰੋਨਾ ਸੈਂਪਲਾਂ ਦੀ ਗਿਣਤੀ 15598 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ ਨਗਟਿਵ 14095 ਹੈ। ਕੋਰੋਨਾ ਪੀਡ਼ਤਾਂ ਦੀ ਗਿਣਤੀ 132 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ 96 ਠੀਕ ਹੋ ਕੇ ਆਪਣੇ ਘਰਾਂ ਵਿਚ ਜਾ ਚੁੱਕੇ ਹਨ। 28 ਕੇਸ ਐਕਟਿਵ ਹਨ। ਜਿਨ੍ਹਾਂ ਦਾ ਇਲਾਜ਼ ਜਲੰਧਰ ਅਤੇ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਚੱਲ ਰਿਹਾ ਹੈ। ਇਨ੍ਹਾਂ ਦੀ ਸਿਹਤ ਵਿਚ ਅੱਗੇ ਨਾਲੋ ਕਾਫੀ ਸੁਧਾਰ ਚੱਲ ਰਿਹਾ ਹੈ।

ਇਸ ਸਬੰਧ ਵਿਚ ਡਾ. ਮੋਹਨਪ੍ਰੀਤ ਅਤੇ ਡਾ. ਰਾਜੀਵ ਭਗਤ ਨੇ ਦੱਸਿਆ ਕਿ 4 ਕੋਰੋਨਾ ਪੀਡ਼ਤਾਂ ਦੇ ਠੀਕ ਹੋਣ ’ਤੇ ਉਨ੍ਹਾਂ ਨੂੰ ਸੋਮਵਾਰ ਨੂੰ ਡਿਸਚਾਰਜ਼ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਚੋਂ 3 ਮਰੀਜ਼ ਪੀਟੀਯੂ ਤੋਂ ਅਤੇ 1 ਨਸ਼ਾ ਛੁਡਾਓ ਕੇਂਦਰ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚੋਂ ਡਿਸਚਾਰਜ਼ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਵੇਲੇ ਮੂੰਹ ’ਤੇ ਮਾਸਕ, ਹੱਥਾਂ ’ਤੇ ਸੈਨੇਟਾਈਜ਼ ਅਤੇ ਸੋਸ਼ਲ ਡਿਸਟੈਂਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਕੋਰੋਨਾ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ।       


Bharat Thapa

Content Editor

Related News