ਨਸ਼ੇ ਵਾਲਾ ਪਾਊਡਰ ਫੜੇ ਜਾਣ ਦੇ ਮਾਮਲਿਅਾਂ ’ਚ 5 ਦੋਸ਼ੀਆਂ ਨੂੰ ਕੈਦ

12/14/2018 5:34:04 AM

ਜਲੰਧਰ,     (ਜਤਿੰਦਰ, ਭਾਰਦਵਾਜ)-  ਐਡੀਸ਼ਨਲ ਸੈਸ਼ਨ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਲੋਂ   ਨਸ਼ੇ ਵਾਲੇ ਪਾਊਡਰ ਦੇ ਮਾਮਲੇ ਵਿਚ ਅੰਮ੍ਰਿਤਾ  ਤੇ ਸੋਨੀਆ ਨੂੰ ਦੋਸ਼ੀ ਕਰਾਰ ਦਿੰਦੇ ਹੋਏ  3-3  ਮਹੀਨੇ ਦੀ ਕੈਦ ਅਤੇ 2-2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।  ਇਸ ਮਾਮਲੇ  ਵਿਚ ਥਾਣਾ ਸ਼ਾਹਕੋਟ ਦੀ ਪੁਲਸ ਵਲੋਂ ਉਕਤ ਪੰਜਾਂ ਦੋਸ਼ੀਆਂ ਨੂੰ ਥਾਣਾ ਸ਼ਾਹਕੋਟ  ਪੁਲਸ ਵਲੋਂ  ਚੈਕਿੰਗ ਦੌਰਾਨ ਕਾਰ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਇਨ੍ਹਾਂ ਦੇ ਕਬਜ਼ੇ  ਵਿਚੋਂ 100 ਗ੍ਰਾਮ  ਨਸ਼ੇ ਵਾਲਾ ਪਾਊਡਰ ਬਰਾਮਦ ਕਰ  ਕੇ  ਗ੍ਰਿਫਤਾਰ ਕੀਤਾ ਸੀ।
ਇਸੇ   ਤਰ੍ਹਾਂ ਐਡੀਸ਼ਨਲ ਸੈਸ਼ਨ ਜੱਜ ਕੁਲਜੀਤ ਪਾਲ ਸਿੰਘ ਦੀ ਅਦਾਲਤ  ਵਲੋਂ ਅਨੀਤਾ ਪਤਨੀ ਓਮ  ਪ੍ਰਕਾਸ਼, ਅਬਦੁੱਲ ਸਲਾਮ ਉਰਫ ਸਲਾਮ ਅਤੇ ਹਰਸਿਲਤ ਸਿੰਘ ਉਰਫ ਗੇਲਾ  ਨੂੰ ਨਸ਼ੇ ਵਾਲੇ  ਪਦਾਰਥ ਦੀ ਸਮੱਗਲਿੰਗ ਕਰਨ ਦੇ ਦੋਸ਼ ਵਿਚ ਇਕ-ਇਕ ਮਹੀਨੇ ਦੀ ਸਜ਼ਾ ਅਤੇ 500-500  ਰੁਪਏ  ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿਚ ਥਾਣਾ ਫਿਲੌਰ ਵਲੋਂ ਉਕਤ ਤਿੰਨਾਂ  ਦੋਸ਼ੀਆਂ  ਨੂੰ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।