ਜਲੰਧਰ ਦੀ ਬਸਤੀ ਸ਼ੇਖ ''ਚੋਂ ਲੱਖਾਂ ਦੀ ਕੀਮਤ ਵਾਲਾ ਪਟਾਕਿਆਂ ਦਾ ਜਖ਼ੀਰਾ ਬਰਾਮਦ

10/30/2023 1:57:48 PM

ਜਲੰਧਰ (ਸ਼ੋਰੀ)- ਸੂਚਨਾ ਦੇ ਆਧਾਰ ’ਤੇ ਥਾਣਾ ਨੰ. 5 ਦੀ ਪੁਲਸ ਨੇ ਬਸਤੀ ਸ਼ੇਖ ਦੇ ਉਜਾਲਾ ਨਗਰ ’ਚ ਛਾਪੇਮਾਰੀ ਦੌਰਾਨ ਗਗਨਦੀਪ ਪੁੱਤਰ ਓਮ ਪ੍ਰਕਾਸ਼ ਦੇ ਘਰ ਅਤੇ ਦੁਕਾਨ ’ਚੋਂ ਲੱਖਾਂ ਰੁਪਏ ਦੇ ਨਾਜਾਇਜ਼ ਪਟਾਕੇ ਬਰਾਮਦ ਕੀਤੇ ਹਨ। ਪਟਾਕਿਆਂ ਦੀ ਕੀਮਤ ਲੱਖਾਂ ਰੁਪਏ ’ਚ ਦੱਸੀ ਜਾ ਰਹੀ ਹੈ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਥਾਣਾ ਨੰ. 5 ’ਚ ਨਾਜਾਇਜ਼ ਪਟਾਕੇ ਰੱਖਣ ਦੇ 3 ਕੇਸ ਦਰਜ ਹਨ। ਮੁਲਜ਼ਮ ਸਸਤੇ ਭਾਅ ’ਤੇ ਪਟਾਕੇ ਲਿਆ ਕੇ ਵੱਧ ਕੀਮਤ ’ਤੇ ਵੇਚ ਕੇ ਪੈਸੇ ਕਮਾਉਂਦਾ ਸੀ। ਮੁਲਜ਼ਮ ਨੇ ਪੱਛਮੀ ਬੰਗਾਲ ਤੋਂ ਪਟਾਕੇ ਮੰਗਵਾਏ ਸਨ। ਕਾਨੂੰਨ ਅਨੁਸਾਰ ਮੁਲਜ਼ਮ ਖ਼ਿਲਾਫ਼ ਥਾਣਾ ਪੱਧਰ ’ਤੇ ਹੀ ਕੇਸ ਦਰਜ ਕਰਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਦੋਸ਼ੀ ਨੇ ਪੁਲਸ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਤੋਂ ਗਲਤੀ ਹੋਈ ਹੈ ਅਤੇ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ

ਜ਼ਮਾਨਤ ਮਿਲਣ ਦਾ ਗਲਤ ਲਾਹਾ ਲੈਂਦੇ ਹਨ ਪਟਾਕੇ ਵੇਚਣ ਵਾਲੇ
ਜੇਕਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੁਲਜ਼ਮ ਗਗਨਦੀਪ ਸ਼ੁਰੂ ਤੋਂ ਹੀ ਤਿਉਹਾਰਾਂ ਦੌਰਾਨ ਪਟਾਕਿਆਂ ਦਾ ਨਾਜਾਇਜ਼ ਸਟਾਕ ਕਰਨ ਤੇ ਵੇਚਣ ਦਾ ਆਦੀ ਹੈ। ਹਲਕਾ ਥਾਣਾ ਨੰ. 5 ਦੀ ਪੁਲਸ ਨੇ ਸਮੇਂ-ਸਮੇਂ ’ਤੇ ਉਸ ਵੱਲੋਂ ਨਾਜਾਇਜ਼ ਤੌਰ ’ਤੇ ਰੱਖੇ ਪਟਾਕਿਆਂ ਨੂੰ ਜ਼ਬਤ ਕਰ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਫਿਰ ਵੀ ਗਗਨਦੀਪ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਹੁਣ ਚੌਥੀ ਵਾਰ ਪੁਲਸ ਨੇ ਉਸ ਨੂੰ ਮੁੜ ਨਾਜਾਇਜ਼ ਪਟਾਕਿਆਂ ਸਮੇਤ ਕਾਬੂ ਕੀਤਾ ਹੈ। ਇਨਸਾਨੀਅਤ ਦੇ ਨਾਤੇ ਵੇਖਿਆ ਜਾਵੇ ਤਾਂ ਇੰਨੀ ਵੱਡੀ ਮਾਤਰਾ ’ਚ ਪਟਾਕਿਆਂ ਦਾ ਘਰ ਅਤੇ ਦੁਕਾਨ ’ਚ ਰੱਖਣਾ ਕੀ ਉਚਿਤ ਹੈ? ਰੱਬ ਨਾ ਕਰੇ ਪਟਾਕਿਆਂ ਨੂੰ ਅੱਗ ਲੱਗ ਜਾਂਦੀ ਤਾਂ ਗਗਨਦੀਪ ਦੀ ਇਸ ਗਲਤੀ ਨਾਲ ਭਿਆਨਕ ਅੱਗ ਲੱਗ ਸਕਦੀ ਸੀ, ਜਿਸ ਕਾਰਨ ਗਗਨਦੀਪ ਤੇ ਆਸਪਾਸ ਦੇ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ ਸੀ।

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੌਤ ਦੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਟਾਂਡਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri