ਫਰਿੱਜ਼ ਦਾ ਕੰਪਰੈਸ਼ਰ ਫਟਣ ਨਾਲ ਘਰ ''ਚ ਲੱਗੀ ਅੱਗ

07/02/2019 9:27:11 PM

ਜਲੰਧਰ (ਵਰੁਣ)— ਰਾਮ ਨਗਰ 'ਚ ਮੰਗਲਵਾਰ ਸਵੇਰੇ ਇਕ ਘਰ ਵਿਚ ਫਰਿੱਜ਼ ਦਾ ਕੰਪਰੈਸ਼ਰ ਫਟਣ ਤੋਂ ਬਾਅਦ ਅੱਗ ਲੱਗ ਗਈ। ਅੱਗ ਲਗਣ ਕਾਰਨ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਕਾਫੀ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ।
ਜਾਣਕਾਰੀ ਦਿੰਦਿਆਂ ਰੂਪਾ ਵਾਸੀ ਰਾਮ ਨਗਰ ਨੇ ਦੱਸਿਆ ਕਿ ਉਹ ਲੈਦਰ ਕੰਪਲੈਕਸ ਸਥਿਤ ਇਕ ਫੈਕਟਰੀ ਵਿਚ ਕੰਮ ਕਰਦੀ ਹੈ। ਮੰਗਲਵਾਰ ਸਵੇਰੇ ਉਹ ਕੰਮ 'ਤੇ ਚਲੀ ਗਈ ਸੀ। ਘਰ ਵਿਚ ਉਸ ਦਾ ਬੇਟਾ ਬਬਲੂ ਮੌਜੂਦ ਸੀ ਪਰ ਉਹ ਵੀ ਤਾਲਾ ਲਾ ਕੇ ਅਜੇ ਬਾਹਰ ਪਹੁੰਚਿਆ ਸੀ ਕਿ ਅਚਾਨਕ ਘਰ ਵਿਚੋਂ ਧੂੰਆਂ ਨਿਕਲਣ ਲੱਗਾ। ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬਬਲੂ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੱਗ ਦੀ ਲਪਟਾਂ ਉਠਣ ਲੱਗੀਆਂ।
ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਕੀਤਾ। ਰੂਪਾ ਦਾ ਕਹਿਣਾ ਹੈ ਕਿ ਫਰਿਜ ਦਾ ਕੰਪਰੈਸ਼ਰ ਫਟਣ ਕਾਰਨ ਅੱਗ ਲੱਗੀ ਸੀ, ਜਿਸ ਤੋਂ ਬਾਅਦ ਅੱਗ ਫੈਲ ਗਈ ਅਤੇ ਕਾਫੀ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ।

KamalJeet Singh

This news is Content Editor KamalJeet Singh