ਘਰ ਦੇ ਬੈੱਡਰੂਮ ’ਚ ਅੱਗ ਲੱਗਣ ਨਾਲ ਹੋਇਆ ਨੁਕਸਾਨ

01/12/2019 4:03:06 AM

ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ, ਕੁਲਦੀਸ਼)- ਵਾਰਡ 6 ਉਡ਼ਮੁਡ਼ ’ਚ ਇਕ ਵਿਅਕਤੀ ਦੀ ਜ਼ਮੀਨ ਨੂੰ ਜ਼ਬਰਦਸਤੀ ਵਾਹ ਕੇ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ 6 ਵਿਅਕਤੀਆਂ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸੁਖਦੇਵ ਸਿੰਘ ਪੁੱਤਰ ਭਗਤ ਸਿੰਘ ਨਿਵਾਸੀ ਵਾਰਡ ਉਡ਼ਮੁਡ਼ ਦੇ ਬਿਆਨ ਦੇ ਅਾਧਾਰ ’ਤੇ ਯੋਧਾ ਪੁੱਤਰ ਈਸ਼ਰ ਸਿੰਘ ਨਿਵਾਸੀ ਮਨਿਆਦਿਆ, ਬਲਵੀਰ ਸਿੰਘ ਪੁੱਤਰ ਭਗਤ ਸਿੰਘ, ਗੁਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ, ਹਰੀਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਪੁੱਤਰ ਭਗਤ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਉਡ਼ਮੁਡ਼ ਖਿਲਾਫ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਅਾਪਣੀ ਤੇ ਬੈਲਜੀਅਮ ਰਹਿੰਦੇ ਉਸ ਦੇ ਭਰਾ ਦੀ ਲਗਭਗ 2 ਏਕਡ਼ ਜ਼ਮੀਨ ਮੂਨਕਾ ਵਾਲੀ ਗਲੀ ਉਡ਼ਮੁਡ਼ ਨਿਵਾਸੀ ਸਾਹਿਬ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਠੇਕੇ ’ਤੇ ਦਿੱਤੀ ਹੋਈ ਹੈ, ਜਿਸ ’ਚ ਉਸ ਨੇ ਕਣਕ ਅਤੇ ਸਬਜ਼ੀਆਂ ਬਿਜੀਆਂ ਹਨ। 
ਬੀਤੇ 12 ਦਸੰਬਰ ਨੂੰ ਜਦੋਂ ਉਹ ਨਿੱਜੀ ਕੰਮ ਕਰ ਕੇ ਹਰਿਆਣਾ ਤੋਂ ਵਾਪਸ ਆਇਆ ਤਾਂ ਉਕਤ ਮੁਲਜ਼ਮ ਹੱਥਾਂ ’ਚ ਬੰਦੂਕ, ਬਰਸ਼ੇ ਅਤੇ ਦਾਤਰ ਫਡ਼ ਕੇ ਟਰੈਕਟਰਾਂ ਨਾਲ ਉਸ ਦੀ ਜ਼ਮੀਨ ’ਚ ਫਸਲ ਨਸ਼ਟ ਕਰ ਰਹੇ ਸਨ ਅਤੇ ਜ਼ਮੀਨ ਦੀ ਚਾਰਦੀਵਾਰੀ ਨੂੰ ਲੱਗਿਆ ਗੇਟ ਵੀ ਦੀਵਾਰ ਤੋਡ਼ ਕੇ ਨਾਲ ਲੈ ਗਏ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਪੁਲਸ ਨੇ ਹੁਣ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।