ਉੜਮੁੜ ਵਿਖੇ ਹੈਂਡਲੂਮ ਦੇ ਸ਼ੋਅਰੂਮ ''ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

11/02/2023 3:17:04 AM

ਟਾਂਡਾ ਉੜਮੁੜ (ਪੰਡਿਤ, ਗੁਪਤਾ)- ਬੁੱਧਵਾਰ ਰਾਤ 9 .15 ਵਜੇ ਦੇ ਕਰੀਬ ਸ਼ਿਮਲਾ ਪਹਾੜੀ ਮੇਨ ਬਜ਼ਾਰ ਉੜਮੁੜ ਰੋਡ ਤੇ ਸਥਿਤ ਮਸ਼ਹੂਰ ਮਾਲਵਾ ਹੈਂਡਲੂਮ ਦੇ ਸ਼ੋਰੂਮ  ਦੀ ਉਪਰਲੀ ਮੰਜਿਲ ਵਿਚ ਅਚਾਨਕ ਅੱਗ ਭੜਕ ਉੱਠੀ, ਜਿਸ ਕਾਰਨ ਦੁਕਾਨ ਵਿਚ ਪਏ ਲੱਖਾਂ ਰੁਪਏ ਕਪੜਿਆਂ ਦੇ ਨੁਕਸਾਨੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਰਾਤ ਨੂੰ  ਸ਼ੋਅਰੂਮ ਦੀ ਉਪਰਲੀ ਮੰਜਿਲ ਵਿੱਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲਣ ਤੇ ਸ਼ੋਰੂਮ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਦਸਮੇਸ਼ ਨਗਰ ਮੌਕੇ ਤੇ ਪਹੁੰਚਿਆ। 

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ 'ਚ ਘਿਰਿਆ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਨ ਵਾਲਾ ਪਰਿਵਾਰ

ਬਾਜ਼ਾਰ ਵਿਚ ਸ਼ੋਅਰੂਮ ਨੂੰ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਦੁਕਾਨਦਾਰ ਨੇ ਲੋਕਾਂ ਦੀ ਮਦਦ ਨਾਲ ਦੁਕਾਨ ਵਿਚੋਂ ਕੱਪੜੇ ਅਤੇ ਹੋਰ ਸਮਾਨ ਕੱਢਣਾ ਸ਼ੁਰੂ ਕੀਤਾ। ਟਾਂਡਾ ਪੁਲਸ ਅਤੇ ਨਗਰ ਕੌਂਸਲ ਦੀ ਫਾਈਰ ਬ੍ਰਿਗੇਡ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੇ ਉੱਦਮ ਸ਼ੁਰੂ ਕਰ ਦਿੱਤੇ। ਖ਼ਬਰ ਲਿਖੇ ਜਾਣ ਤੱਕ ਦੇਰ ਰਾਤ ਤੱਕ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਚਲਦੀ ਰਹੀ। ਅੱਗ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਦਾ ਸਹੀ ਵੇਰਵਾ ਅੱਗ ਤੇ ਕਾਬੂ ਪਾਉਣ ਤੇ ਹੀ ਲੱਗੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra