ਜਨਤਾ ਕਰਫਿਊ ਦੀ ਉਲੰਘਣਾ ਕਰਨ ਤੇ ਸ਼ਰਾਬ ਠੇਕੇਦਾਰ ਸਮੇਤ 2 ''ਤੇ FIR ਦਰਜ

03/22/2020 8:27:03 PM

ਰੂਪਨਗਰ,( ਸੱਜਨ ਸੈਣੀ)- ਜ਼ਿਲਾ ਰੂਪਨਗਰ 'ਚ ਕੋਰੋਨਾ ਵਾਇਰਸ ਦੇ ਚਲਦੇ ਸਰਕਾਰ ਵੱਲੋਂ ਐਲਾਨਿਆਂ ਜਨਤਾ ਕਰਫਿਯੂ ਜਿੱਥੇ ਪੂਰੀ ਤਰਾ ਸਫਲ ਰਿਹਾ ਉੱਥੇ ਹੀ ਸਰਕਾਰ ਦੇ ਹੁਕਮਾ ਦੀ ਉਲੰਘਣਾ ਕਰਨ ਤੇ ਸ਼ਰਾਬ ਠੇਕੇ ਦੇ ਮਾਲਕ ਤੇ ਇੰਚਾਰਜ ਦੇ ਖਿਲਾਫ ਪੁਲਸ ਵੱਲੋਂ ਐੱਫ ਆਈ ਆਰ ਦਰਜ ਕੀਤੀ ਗਈ ਹੈ । ਠੇਕੇ ਦੇ ਮਾਲਕ ਅਤੇ ਇੰਚਾਰਜ ਤੇ ਦੋਸ਼ ਹਨ ਕਿ ਜਨਤਕ ਕਰਫ਼ਿਊ ਦੇ ਬਾਵਜੂਦ ਉਨ੍ਹਾਂ ਵੱਲੋਂ ਅਹਾਤਾ ਖੋਲ੍ਹ ਕੇ ਲੋਕਾਂ ਨੂੰ ਸ਼ਰਾਬ ਪਿਲਾਈ ਜਾ ਰਹੀ ਸੀ ਜਿਸ ਦੇ ਤਹਿਤ ਕਮਾਲਪੁਰ ਵਿੱਚ ਸਥਿਤ ਠੇਕੇ ਦੇ ਮਾਲਕ ਅਤੇ ਇੰਚਾਰਜ ਸਰਬਜੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਤਲਵੰਡੀ , ਕੱਥੂ ਨੰਗਲ ਅੰਮ੍ਰਿਤਸਰ ਦੇ ਖਿਲਾਫ ਆਈਪੀਸੀ ਦੀ ਧਾਰਾ 269 , 188  ਦੇ ਤਹਿਤ ਥਾਣਾ ਸ੍ਰੀ ਚਮਕੌਰ ਸਾਹਿਬ ਵਿੱਚ  ਮੁਕੱਦਮਾ ਦਰਜ ਕੀਤਾ ਗਿਆ ਹੈ । 
ਇਸ ਤੋਂ ਅਲਾਵਾ ਐਸਐਮਸੀ ਚਮਕੌਰ ਸਾਹਿਬ ਦੀ ਸ਼ਿਕਾਇਤ ਤੇ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਦੇ ਇੱਕ ਵਿਅਕਤੀ ਦੇ ਖਿਲਾਫ ਐਪੀਡੈਮਿਕ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਥਾਣਾ ਚਮਕੌਰ ਸਾਹਿਬ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ । ਐਸਐਮਓ ਸ੍ਰੀ ਚਮਕੌਰ ਸਾਹਿਬ ਵੱਲੋਂ ਡੀਐੱਸਪੀ ਚਮਕੌਰ ਸਾਹਿਬ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਕਤ ਵਿਅਕਤੀ ਜੋ ਕਿ ਕੁਝ ਹੀ ਦਿਨ ਪਹਿਲਾਂ ਦੁਬਈ ਤੋਂ ਆਇਆ ਸੀ ਨੂੰ ਕਰੋਨਾ ਵਾਇਰਸ ਦੀ ਬੀਮਾਰੀ ਦੀ ਗੰਭੀਰਤਾ ਦੇ ਚੱਲਦੇ ਹੋਏ ਘਰ ਦੇ ਵਿੱਚ ਹੀ  ਕੁਆਰੀਟਾਈਨ ਕੀਤਾ ਗਿਆ ਸੀ , ਭਾਵ ਕਿ ਉਸਨੂੰ ਘਰ ਦੇ ਵਿੱਚ ਹੀ 14 ਦਿਨਾਂ ਤੱਕ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਸੀ ਪ੍ਰੰਤੂ ਉਸ ਵੱਲੋਂ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਸਨਪੁਰ ਵਿਖੇ ਜਾ ਕੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ । ਜਦੋਂ ਸਿਹਤ ਵਿਭਾਗ ਦੀ ਟੀਮ ਉਸ ਦੇ ਘਰ ਚੈਕਿੰਗ ਕਰਨ ਲਈ ਗਈ ਤਾਂ ਉਕਤ ਵਿਅਕਤੀ ਘਰ ਨਾ ਮਿਲਿਆ ਜਿਸ ਦੇ ਬਾਅਦ ਉਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ । ਉਕਤ ਵਿਅਕਤੀ ਦੇ ਖਿਲਾਫ਼ ਵੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਤਹਿਤ ਵੱਖ ਵੱਖ ਧਰਾਵਾਂ ਅਧੀਨ ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ । ਹਾਲਾਂਕਿ ਇਸ ਵਿਅਕਤੀ ਨੂੰ ਕਰੋਨਾ ਵਾਇਰਸ ਨਾਂ ਦੀ ਕੋਈ ਬੀਮਾਰੀ ਨਹੀਂ ਹੈ ਪ੍ਰੰਤੂ ਵਿਦੇਸ਼ ਤੋਂ ਆਉਣ ਕਰਕੇ ਇਸ ਨੂੰ 14 ਦਿਨਾਂ ਦੇ ਲਈ ਇਸ ਦੇ ਘਰ 'ਚ ਹੀ ਰਹਿਣ ਦੇ ਆਦੇਸ਼ ਦਿੱਤੇ ਗਏ ਸੀ ਜਿਸਦੀ ਉਕਤ ਵਿਅਕਤੀ ਵੱਲੋਂ ਉਲੰਘਣਾ ਕੀਤੀ ਗਈ ।


Bharat Thapa

Content Editor

Related News