ਕਰਫਿਊ ਦੌਰਾਨ ਸ਼ਰਾਬ ਵੇਚ ਰਹੇ ਠੇਕੇਦਾਰਾਂ ਅਤੇ ਉਸ ਦੇ ਕਰਿੰਦੇ ਖਿਲਾਫ ਮਾਮਲਾ ਦਰਜ

05/12/2020 2:46:14 PM

ਟਾਂਡਾ ਉੜਮੁੜ( ਵਰਿੰਦਰ ਪੰਡਿਤ, ਮੋਮੀ,ਕੁਲਦੀਸ਼ ) -  ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਲਾਏ ਕਰਫਿਊ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਾਹੀ ਦੇ ਬਾਵਜੂਦ ਪਿੰਡ ਟਾਹਲੀ ਵਿਖੇ ਠੇਕੇ ਨਜ਼ਦੀਕ ਹੋਰ ਦੁਕਾਨ ਵਿਚ ਸ਼ਰਾਬ ਸਟੋਰ ਕਰਕੇ ਵੇਚਣ ਵਾਲੇ ਠੇਕੇਦਾਰਾਂ ਅਤੇ ਉਸ ਦੇ ਕਰਿੰਦੇ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਣਜੀਤ ਸਿੰਘ,ਮਨਜੀਤ ਕੁਮਾਰ, ਜੀਵਨ ਲਾਲ ਅਤੇ ਬਲਵਿੰਦਰ ਸਿੰਘ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਇਹ ਮਾਮਲਾ ਨਿਊ ਟਾਂਡਾ ਵਾਈਨ ਮਿਆਣੀ ਗਰੁੱਪ ਦੇ ਠੇਕੇਦਾਰ ਮਨਜੀਤ ਸਿੰਘ ਪੁੱਤਰ ਹਰਵੇਲ ਸਿੰਘ ਨਿਵਾਸੀ ਖਰਲ ਖ਼ੁਰਦ,  ਠੇਕੇਦਾਰ ਰਣਜੀਤ ਸਿੰਘ ਪੁੱਤਰ ਅਵਤਾਰ  ਸਿੰਘ ਨਿਵਾਸੀ ਬੈਂਸ ਅਵਾਨ ਅਤੇ ਉਨ੍ਹਾਂ ਦੇ ਕਰਿੰਦੇ ਰਾਜਦੀਪ ਸਿੰਘ ਪੁੱਤਰ ਰੂੜ ਸਿੰਘ ਨਿਵਾਸੀ ਪ੍ਰੇਮਪੁਰ ਦੇ ਖਿਲਾਫ਼ ਦਰਜ ਕੀਤਾ ਹੈ |

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਜਦੋਂ ਪਿੰਡ ਰੜਾ ਮੋੜ ਨਜ਼ਦੀਕ ਗਸ਼ਤ ਕਰ ਰਹੀ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਟਾਹਲੀ ਵਿਖੇ ਕਰਫ਼ਿਊ ਦੌਰਾਨ ਵੀ ਮਨਾਹੀ ਦੇ ਬਾਵਜੂਦ ਉਕਤ ਠੇਕੇਦਾਰਾਂ ਵੱਲੋਂ ਆਪਣੇ ਠੇਕੇ ਦੇ ਨਜ਼ਦੀਕ ਹੋਰ ਦੁਕਾਨ ਵਿਚ ਨਾਜਾਇਜ਼ ਤਰੀਕੇ ਨਾਲ ਸ਼ਰਾਬ ਸਟੋਰ ਕਰਕੇ ਕਰਿੰਦੇ ਰਾਹੀਂ ਲੋਕਾਂ ਨੂੰ ਵੇਚੀ ਜਾ ਰਹੀ ਹੈ | ਸੂਚਨਾ ਦੇ ਆਧਾਰ ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਠੇਕੇ ਨਜ਼ਦੀਕ ਇਕ ਹੋਰ ਕਮਰੇ ਵਿਚ ਨਾਜਾਇਜ਼ ਤਰੀਕੇ ਨਾਲ ਸਟੋਰ ਕੀਤੀ ਵੱਖ ਵੱਖ ਮਾਰਕਿਆ ਵਾਲੀਆਂ ਸ਼ਰਾਬ ਦੀਆਂ 106 ਪੇਟੀਆ ਬਰਾਮਦ ਕਰਕੇ ਠੇਕੇਦਾਰਾਂ ਅਤੇ ਉਕਤ ਕਰਿੰਦੇ ਖਿਲਾਫ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | 


Harinder Kaur

Content Editor

Related News