ਟਾਂਡਾ ਵਿੱਚ ਔਰਤਾਂ ਨੇ ਰਵਾਇਤੀ ਤਰੀਕੇ ਨਾਲ ਮਨਾਇਆ ਤੀਆਂ ਦਾ ਤਿਉਹਾਰ

08/12/2021 5:27:30 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਵਿੱਚ ਔਰਤਾਂ ਨੇ ਰਵਾਇਤੀ ਤਰੀਕੇ ਨਾਲ ਤੀਆਂ ਦਾ ਤਿਉਹਾਰ ਮਨਾਉਦੇ ਹੋਏ ਪੰਜਾਬੀ ਸਭਿਆਚਾਰ ਦੀ ਝਾਕੀ ਪੇਸ਼ ਕੀਤੀ। ਜੋਤੀ ਦੀ ਅਗਵਾਈ ਵਿੱਚ ਤੀਆਂ ਦੀਆਂ ਖ਼ੁਸ਼ੀਆਂ ਨਾਲ ਲਬਰੇਜ ਔਰਤਾਂ ਔਰ ਮੁਟਿਆਰਾਂ ਨੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਲੋਕ ਬੋਲੀਆਂ ਅਤੇ ਗਿੱਧੇ ਧਮਾਲਾਂ ਪਾਉਂਦੇ ਹੋਏ ਤੀਆਂ ਦਾ ਤਿਓਹਾਰ ਮਨਾਇਆ। ਇਸ ਮੌਕੇ ਦੇ ਕੌਂਲਸਰ ਸਤਵੰਤ ਜੱਗੀ ਅਤੇ ਨੀਤੂ ਵੈਦ ਨੇ ਤੀਆਂ ਨਾਲ ਜੁੜੇ ਇਤਿਹਾਸ ਅਤੇ ਰਵਾਇਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜੇ ਰੱਖਣਾ ਸਮੇ ਦੀ ਮੁੱਖ ਲੋੜ ਹੈ। 

ਇਹ ਵੀ ਪੜ੍ਹੋ: ਖੰਨਾ ਵਿਚ ਲੱਗੇ ਸੀ. ਐੱਮ. ਦੇ ਪੋਸਟਰਾਂ ਦਾ ਬਲਬੀਰ ਸਿੰਘ ਰਾਜੇਵਾਲ ਤੋਂ ਜਾਣੋ ਅਸਲ ਸੱਚ

PunjabKesari

ਇਸ ਮੌਕੇ ਜਤਿੰਦਰ ਕੌਰ,ਰਿਆ, ਅਨੁਰਾਧਾ, ਰਿਮਜ਼ੀਮ, ਰਮਨ, ਨੀਲਮ, ਜੈਸਿਕਾ, ਰੀਨਾ, ਆਰਤੀ, ਗੁਰਵਿੰਦਰ ਕੌਰ, ਰਚਨਾ, ਬਲਜੀਤ, ਸਵਰਨ ਕੌਰ, ਪਰਮਜੀਤ, ਤਜਿੰਦਰ, ਇਕ਼ਬਾਲ ਕੌਰ, ਮੁਖਮਿੰਦਰ ਕੌਰ, ਤਰਨਦੀਪ ਕੌਰ, ਕੁਲਜੀਤ ਕੌਰ, ਹਰਜੀਤ ਕੌਰ, ਹਰਭਜਨ ਕੌਰ, ਸੱਤਿਆ ਆਦਿ ਮੌਜੂਦ ਸਨ। ਇਸੇ ਤਰਾਂ ਮੈਰੀਲੈਂਡ ਸਕੂਲ ਆਲਮਪੁਰ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਕਿਰਨ ਕੇਸਰ ਦੀ ਅਗਵਾਈ ਵਿੱਚ ਕੁਲਵੰਤ ਕੌਰ ਅਤੇ ਨਵਿਤਾ ਸਚਦੇਵਾ ਦੀ ਦੇਖਰੇਖ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਮਨਪ੍ਰੀਤ ਕੌਰ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਈ। ਇਸ ਮੌਕੇ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੇ ਮਿਲਕੇ ਤੀਆਂ ਨਾਲ ਜੁੜਿਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਹਰਦੀਪ ਕੌਰ, ਪ੍ਰਦੀਪ ਕੌਰ, ਕੋਮਲ ਸ਼ਰਮਾ, ਪ੍ਰੀਤਿ, ਅਜਵੀਰ. ਮੋਨਿਕਾ ਰਤਨ, ਪ੍ਰਿਆ ਮਿਨਹਾਸ, ਮਮਤਾ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ ਲਾਵਾਰਿਸ ਬੈਗ, ਪੁਲਸ ਨੂੰ ਪਈਆਂ ਭਾਜੜਾਂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News