ਨਸ਼ੇ ਵਾਲੇ ਪਦਾਰਥਾਂ ਅਤੇ 2 ਕੰੰਪਿਊਟਰਾਈਜ਼ ਕੰਡਿਆਂ ਸਮੇਤ ਔਰਤ ਗ੍ਰਿਫਤਾਰ

06/26/2019 5:54:03 AM

ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਪਿੰਡ ਤੋਤੀ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਮਹਿਲਾ ਪੁਲਸ ਦੀ ਮਦਦ ਨਾਲ ਇਕ ਔਰਤ ਤੋਂ 40 ਗ੍ਰਾਮ ਹੈਰੋਇਨ, 18 ਨਸ਼ੇ ਵਾਲੇ ਇੰਜੈਕਸ਼ਨਾਂ , 2 ਕੰੰਮਿਊਟਰਾਈਜ਼ ਕੰਡਿਆਂ ਅਤੇ 2 ਮੋਬਾਇਲ ਬਰਾਮਦ ਕੀਤੇ ਹਨ। ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਉਥੇ ਹੀ ਸੀ. ਆਈ. ਏ. ਸਟਾਫ ਦੀ ਪੁਲਸ ਨੇ ਕਪੂਰਥਲਾ ਸ਼ਹਿਰ ਵਿਚ ਛਾਪਾਮਾਰੀ ਦੌਰਾਨ ਇਕ ਵਿਅਕਤੀ ਤੋਂ 4 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।

ਜਾਣਕਾਰੀ ਅਨੁਸਾਰ ਐੱਸ. ਪੀ. ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਜੀਤ ਸਿੰਘ ਨੇ ਪੁਲਸ ਟੀਮ ਦੇ ਨਾਲ ਪਿੰਡ ਤੋਤੀ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਟੀਮ ’ਚ ਮਹਿਲਾ ਪੁਲਸ ਕਰਮਚਾਰੀਆਂ ਨੇ ਇਕ ਸ਼ੱਕੀ ਔਰਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਉਕਤ ਔਰਤ ਨੂੰ ਕਾਬੂ ਕਰ ਲਿਆ। ਜਦੋਂ ਔਰਤ ਤੋਂ ਬਰਾਮਦ ਇਕ ਵੱਡੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 40 ਗ੍ਰਾਮ ਹੈਰੋਇਨ, ਕੁੱਲ 18 ਨਸ਼ੇ ਵਾਲੇ ਇੰਜੈਕਸ਼ਨਾਂ, 2 ਕੰੰਮਿਊਟਰਾਈਜ਼ ਕੰਡੇ ਅਤੇ 2 ਮੋਬਾਇਲ ਫੋਨ ਬਰਾਮਦ ਹੋਏ। ਪੁੱਛਗਿਛ ਦੌਰਾਨ ਔਰਤ ਨੇ ਆਪਣਾ ਨਾਮ ਕੁਲਵੰਤ ਕੌਰ ਵਾਸੀ ਪਿੰਡ ਤੋਤੀ ਦੱਸਿਆ। ਪੁੱਛਗਿਛ ਦੌਰਾਨ ਗ੍ਰਿਫਤਾਰ ਔਰਤ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗ ਵੇਚਣ ਦਾ ਧੰਦਾ ਕਰਦੀ ਹੈ ਅਤੇ ਉਸ ਦੇ ਤਾਰ ਕਈ ਵੱਡੇ ਸਮੱਗਲਰਾਂ ਨਾਲ ਜੁਡ਼ੇ ਹੋਏ ਹਨ, ਜੋ ਉਸਨੂੰ ਹੈਰੋਇਨ ਅਤੇ ਨਸ਼ੀਲੇ ਇੰਜੈਕਸ਼ਨਾਂ ਦੀ ਸਪਲਾਈ ਕਰਦੇ ਹਨ। ਉਥੇ ਹੀ ਔਰਤ ਤੋਂ ਬਰਾਮਦ ਦੋਵੇਂ ਮੋਬਾਇਲਾਂ ਦੀ ਕਾਲ ਡਿਟੇਲ ਕੱਢਵਾਉਣ ਵਿੱਚ ਜੁੱਟ ਗਈ ਹੈ, ਤਾਂਕਿ ਉਸ ਨਾਲ ਜੁਡ਼ੇ ਹੋਰ ਵੀ ਲੋਕਾਂ ਨੂੰ ਫਡ਼ਿਆ ਜਾ ਸਕੇ। ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਮਹਿਲਾ ਨੇ ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਦੂਜੇ ਪਾਸੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਕਾਂਜਲੀ ਮਾਰਗ ਦੇ ਨਜ਼ਦੀਕ ਰਾਕੇਸ਼ ਬਾਂਸਲ ਪੁੱਤਰ ਭਗਵਾਨ ਦਾਸ ਤੋਂ 4 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਰਾਕੇਸ਼ ਬਾਂਸਲ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਹੈ।

ਡਰੱਗ ਮਾਫੀਆ ਦੇ ਵੱਡੇ ਗਡ਼੍ਹ ਬਣ ਚੁੱਕੇ ਹਨ ਪਿੰਡ ਤੋਤੀ ਅਤੇ ਲਾਟੀਆਂਵਾਲ

ਲੰਬੇ ਸਮੇਂ ਤੋਂ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਨਾਲ ਜੂਝ ਰਹੇ ਪਿੰਡ ਤੋਤੀ ਅਤੇ ਲਾਟੀਆਂਵਾਲ ਨੂੰ ਡਰੱਗ ਮਾਫੀਆ ਤੋਂ ਆਜ਼ਾਦ ਕਰਵਾਉਣ ਲਈ ਭਾਵੇਂ ਪੁਲਸ-ਪ੍ਰਸ਼ਾਸਨ ਨੇ ਆਪਣੇ ਵੱਲੋਂ ਕਈ ਵੱਡੇ ਕਦਮ ਚੁੱਕੇ ਹਨ ਮਾਫੀਆ ਦੀਆਂ ਗਤੀਵਿਧੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ , ਉਥੇ ਹੀ ਪਿੰਡ ਤੋਤੀ ਨਾਲ ਸਬੰਧਤ ਇਕ ਮਹਿਲਾ ਮੁਲਜਮ ਤੋਂ ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਨਸ਼ੀਲੇ ਇੰਜੈਕਸ਼ਨਾਂ ਦੀ ਬਰਾਮਦਗੀ ਹੋਣਾ ਇਸ ਸੱਚਾਈ ਦੀ ਪੁਸ਼ਟੀ ਕਰਦਾ ਹੈ।

ਗੌਰ ਹੋਵੇ ਕਿ ਪਿੰਡ ਤੋਤੀ ਅਤੇ ਲਾਟੀਆਂਵਾਲ ਨਾਲ ਸਬੰਧਤ ਕਈ ਵੱਡੇ ਡਰੱਗ ਸਮੱਗਲਰ ਦਿੱਲੀ ਪੁਲਸ ਸਹਿਤ ਦੂਜੇ ਸੂਬਿਆਂ ਦੀ ਪੁਲਸ ਵੱਲੋਂ ਕਰੋਡ਼ਾਂ ਦੀ ਡਰਗ ਦੇ ਨਾਲ ਫਡ਼ੇ ਜਾ ਚੁੱਕੇ ਹਨ । ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰੀ ਤੰਤਰ ਨੇ ਇਨ੍ਹਾ ਪਿੰਡਾਂ ਨੂੰ ਡਰੱਗ ਮਾਫੀਆ ਤੋਂ ਆਜ਼ਾਦ ਕਰਵਾਉਣ ਲਈ ਕਈ ਸਮਾਗਮਾਂ ਦਾ ਆਯੋਜਨ ਵੀ ਕੀਤਾ ਹੈ ਪਰ ਇਸ ਦੇ ਬਾਵਜੂਦ ਵੀ ਡਰੱਗ ਮਾਫੀਆ ’ਤੇ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।

Bharat Thapa

This news is Content Editor Bharat Thapa