...ਜਦੋਂ ਅਫਸਰਾਂ ''ਚ ਹੀ ਹੋਈ ਕੰਟਰੋਵਰਸੀ

04/08/2019 11:12:06 AM

ਜਲੰਧਰ (ਮ੍ਰਿਦੁਲ)— ਖੰਨਾ ਪੁਲਸ ਵੱਲੋਂ ਜਲੰਧਰ ਦੇ ਪ੍ਰਤਾਪਪੁਰਾ 'ਚ ਰੇਡ ਕਰਕੇ ਫਾਦਰ ਐਂਥਨੀ ਦੇ ਘਰੋਂ 9.66 ਕਰੋੜ ਬਰਾਮਦ ਕਰਨ ਦੇ ਮਾਮਲੇ 'ਚ ਇਕ ਹੋਰ ਨਵਾਂ ਮੋੜ ਆ ਗਿਆ ਹੈ। ਇਸ ਕੰਟਰੋਵਰਸੀ 'ਚ ਪੰਜਾਬ ਪੁਲਸ ਦੇ ਹੀ ਇਕ ਡੀ. ਆਈ. ਜੀ. ਨੇ 'ਜਗ ਬਾਣੀ' ਨਾਲ ਗੱਲਬਾਤ 'ਚ ਕਿਹਾ ਕਿ ਐੱਸ. ਐੱਸ. ਪੀ. ਖੰਨਾ ਧਰੁਵ ਦਾਹੀਆ ਨੂੰ ਐੱਫ. ਆਈ. ਆਰ. ਦੇਣੀ ਚਾਹੀਦੀ ਸੀ ਤਾਂ ਜੋ ਅੱਜ ਪੰਜਾਬ ਪੁਲਸ ਕੰਟਰੋਵਰਸੀ ਦਾ ਸ਼ਿਕਾਰ ਨਾ ਹੁੰਦੀ। ਹਾਲਾਂਕਿ ਡੀ. ਆਈ. ਜੀ. ਦਾ ਇਹ ਕਹਿਣਾ ਕਾਫੀ ਸਵਾਲ ਖੜ੍ਹੇ ਕਰਦਾ ਹੈ। ਪੈਸੇ ਬਰਾਮਦ ਕਰਨ ਦੇ ਮਾਮਲੇ 'ਚ ਪੁਲਸ ਨੇ ਇਹ ਵੀ ਤਰਕ ਦਿੱਤਾ ਹੈ ਕਿ ਕੇਸ 'ਚ ਇੰਨੀ ਵੱਡੀ ਰਕਮ ਹੋਣ ਕਾਰਨ ਕੇਸ ਕਾਫੀ ਗੁੰਝਲਦਾਰ ਹੈ, ਜਿਸ ਨੂੰ ਲੈ ਕੇ ਜਾਂਚ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਸੀ।


ਡੀ. ਆਈ. ਜੀ. ਲੁਧਿਆਣਾ ਰੇਂਜ ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਜਿਸ ਰਾਤ ਐੱਸ. ਐੱਸ. ਪੀ. ਖੰਨਾ ਧਰੂਵ ਦਾਹੀਆ ਨੇ ਬਰਾਮਦਗੀ ਕੀਤੀ ਤਾਂ ਉਨ੍ਹਾਂ ਦੇ ਨੋਟਿਸ 'ਚ ਨਹੀਂ ਲਿਆਂਦਾ ਗਿਆ। ਸਿਰਫ ਇੰਨਾ ਦੱਸਿਆ ਗਿਆ ਕਿ ਹਵਾਲਾ ਮਨੀ ਰਿਕਵਰ ਕੀਤੀ ਹੈ, ਜੋ ਕਿ ਇਕ ਪਾਦਰੀ ਦੇ ਘਰੋਂ ਬਰਾਮਦ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਉਸ ਕੋਲੋਂ 9.66 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਹਾਲਾਂਕਿ ਬਾਅਦ 'ਚ ਜਦੋਂ ਫਾਦਰ ਐਂਥਨੀ ਵੱਲੋਂ ਅਗਲੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਖੰਨਾ ਐੱਸ. ਐੱਸ. ਪੀ. ਧਰੁਵ ਦਾਹੀਆ ਅਤੇ ਐੱਸ. ਪੀ. ਦੇ ਖਿਲਾਫ 6 ਕਰੋੜ 65 ਲੱਖ ਰੁਪਏ ਦੇ ਘਪਲੇ ਦਾ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਉਸ ਨੂੰ ਛੱਡਣ ਦੇ ਬਦਲੇ ਘਰੋਂ 16 ਕਰੋੜ 'ਚੋਂ 6 ਕਰੋੜ 65 ਲੱਖ ਰੁਪਏ ਲਏ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਵੀ ਕਿਤਿਓਂ ਹੋਰ ਦਿਖਾਈ ਹੈ। ਜਦੋਂ ਇਸ ਬਿਆਨ ਨੂੰ ਉਨ੍ਹਾਂ ਨੇ ਅਖਬਾਰਾਂ ਅਤੇ ਨਿਊਜ਼ ਚੈਨਲਾਂ 'ਤੇ ਦੇਖਿਆ ਤਾਂ ਉਨ੍ਹਾਂ ਨੂੰ ਕਾਫੀ ਹੈਰਾਨੀ ਹੋਈ ਅਤੇ ਉਨ੍ਹਾਂ ਨੇ ਉਸੇ ਸਮੇਂ ਐੱਸ. ਐੱਸ. ਪੀ. ਖੰਨਾ ਕੋਲੋਂ ਜਵਾਬ ਤਲਬੀ ਮੰਗੀ। ਉਨ੍ਹਾਂ ਅਗਲੇ ਹੀ ਦਿਨ ਅਖਬਾਰਾਂ ਦੀ ਕਟਿੰਗ ਅਤੇ ਪ੍ਰੈੱਸ ਕਾਨਫਰੈਂਸ ਦੌਰਾਨ ਮੀਡੀਆ ਨੂੰ ਦਿੱਤੇ ਗਏ ਪ੍ਰੈੱਸ ਨੋਟ ਤੱਕ ਉਨ੍ਹਾਂ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਭੇਜ ਦਿੱਤਾ। ਹਾਲਾਂਕਿ ਐੱਸ. ਐੱਸ. ਪੀ. ਖੰਨਾ ਵਲੋਂ ਡੀ. ਆਈ. ਜੀ. ਖਟੜਾ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਹੈ, ਜਿਸ ਸਬੰਧੀ ਮਾਮਲਾ ਦਿਨ-ਬ-ਦਿਨ ਕਾਫੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ।

ਉਥੇ, ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਡੀ. ਆਈ. ਜੀ. ਖਟੜਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫਾਦਰ ਐਂਥਨੀ ਦੇ ਘਰੋਂ ਇੰਨੀ ਵੱਡੀ ਰਕਮ ਮਿਲਣ ਕਾਰਨ ਉਸੇ ਰਾਤ ਐੱਫ. ਆਈ. ਆਰ. ਦੇਣੀ ਚਾਹੀਦੀ ਸੀ, ਕਿਉਂਕਿ ਪਰਚਾ ਦਰਜ ਕਰਨ ਤੋਂ ਬਾਅਦ ਇੰਨੀ ਵੱਡੀ ਰਾਸ਼ੀ ਸਬੰਧੀ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਂਦੀ, ਜਿਸ ਤੋਂ ਬਾਅਦ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ। ਜਿੱਥੇ ਇਕ ਪਾਸੇ ਇਸ ਸਮੇਂ ਨੈਸ਼ਨਲ ਲੈਵਲ 'ਤੇ ਕੰਟਰੋਵਰਸੀ ਹੋ ਗਈ ਹੈ, ਜੇ ਹਵਾਲਾ ਮਨੀ ਦਾ ਕੇਸ ਰਜਿਸਟਰ ਹੋਇਆ ਹੁੰਦਾ ਤਾਂ ਫਾਲਤੂ ਕੰਟਰੋਵਰਸੀ ਨਾ ਹੁੰਦੀ। ਉਥੇ, ਦੂਜੇ ਪਾਸੇ ਮੀਡੀਆ ਦਾ ਫੋਨ ਨਾ ਅਟੈਂਡ ਕਰਨ ਨੂੰ ਲੈ ਕੇ ਡੀ. ਆਈ. ਜੀ. ਖਟੜਾ ਦਾ ਕਹਿਣਾ ਹੈ ਕਿ ਐੱਸ. ਐੱਸ. ਪੀ. ਦਾਹੀਆ ਵੱਲੋਂ ਮੀਡੀਆ ਦਾ ਫੋਨ ਨਾ ਉਠਾਉਣਾ ਵੀ ਆਪਣੇ-ਆਪ 'ਚ ਕਾਫੀ ਸਵਾਲ ਖੜ੍ਹੇ ਕਰ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਫਾਦਰ ਐਂਥਨੀ ਨੇ ਮੀਡੀਆ ਦੇ ਸਾਹਮਣੇ ਆ ਕੇ ਕੰਟਰੋਵਰਸੀ ਖੜ੍ਹੀ ਕਰ ਦਿੱਤੀ ਹੈ, ਉਸੇ ਤਰ੍ਹਾਂ ਐੱਸ. ਐੱਸ. ਪੀ. ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ।
ਫਾਦਰ ਐਂਥਨੀ ਲਈ ਵਧੀਆਂ ਮੁਸ਼ਕਿਲਾਂ
ਉਥੇ, ਦੂਜੇ ਪਾਸੇ ਜਦੋਂ ਜੀ. ਐੱਸ. ਟੀ. ਡਿਪਾਰਟਮੈਂਟ ਦੇ ਜੁਆਇੰਟ ਡਾਇਰੈਕਟਰ ਇਨਵੈਸਟੀਗੇਸ਼ਨ ਬੀ. ਕੇ. ਵਿਰਦੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦਾ ਡਿਪਾਰਟਮੈਂਟ ਵੀ ਜਾਂਚ ਕਰੇਗਾ, ਕਿਉਂਕਿ ਪਹਿਲਾਂ ਤਾਂ ਉਨ੍ਹਾਂ ਨੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਅਧੀਨ ਆਉਂਦੇ ਅਸਿਸਟੈਂਟ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਉਹ ਟੈਕਸੇਬਲ ਆਟੀਮਸ ਬਾਰੇ ਸਾਰਾ ਰਿਕਾਰਡ ਪੁਖਤਾ ਕਰਨ ਤਾਂ ਜੋ ਕਿਸੇ ਤਰੀਕੇ ਦੀ ਧਾਂਦਲੀ ਨਾ ਹੋ ਸਕੇ। ਉਥੇ, ਦੂਜੇ ਪਾਸੇ ਉਨ੍ਹਾਂ ਦਾ ਡਿਪਾਰਟਮੈਂਟ ਵੱਖਰੇ ਤੌਰ 'ਤੇ ਇਹ ਜਾਂਚ ਕਰੇਗਾ ਕਿ ਫਾਦਰ ਐਂਥਨੀ ਦੀ ਫਰਮ (ਸਹੋਦਿਆ) ਵੱਲੋਂ ਕਿੰਨਾ ਜੀ. ਐੱਸ. ਟੀ. ਹੁਣ ਤੱਕ ਫਰਿਆ ਗਿਆ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਕਿਉਂਕਿ ਉਨ੍ਹਾਂ ਵੱਲੋਂ ਇੰਨੀ ਵੱਡੀ ਰਕਮ ਰੱਖਣਾ ਤੇ ਉਸ ਨੂੰ ਸੀ. ਸੀ. ਅਕਾਊਂਟ 'ਚ ਜਮ੍ਹਾ ਨਾ ਕਰਵਾਉਣਾ, ਕਈ ਸਵਾਲ ਖੜ੍ਹੇ ਕਰਦਾ ਹੈ।


Related News