ਕਿਸਾਨਾਂ ਦੇ ਹੱਕ 'ਚ ਆਏ ਜਲੰਧਰ ਦੇ ਖਿਡਾਰੀ ਵੀ ਮਿਲੇ ਐਵਾਰਡ ਕੇਂਦਰ ਨੂੰ ਕਰਨਗੇ ਵਾਪਸ

12/04/2020 6:21:17 PM

ਜਲੰਧਰ (ਸੋਨੂੰ)— ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਹਨ। ਖੇਤੀ ਬਿੱਲਾਂ ਦਾ ਹੋ ਰਹੇ ਵਿਰੋਧ ਨੂੰ ਲੈ ਕੇ ਕਿਸਾਨਾਂ ਦੇ ਸਮਰਥਨ 'ਚ ਜਿੱਥੇ ਪੰਜਾਬੀ ਗਾਇਕ, ਸਿਆਸੀ ਨੇਤਾ ਆਏ ਹਨ, ਉਥੇ ਹੀ ਖਿਡਾਰੀ ਕਿਸਾਨਾਂ ਦੇ ਸਮਰਥਨ 'ਚ ਉਤਰ ਗਏ ਹਨ। ਖੇਤੀ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਕਿਸਾਨਾਂ ਦੇ ਹੱਕ 'ਚ ਆਏ ਓਲੰਪਿਕ ਖਿਡਾਰੀਆਂ ਨੇ ਦਿੱਲੀ ਜਾ ਕੇ ਮਿਲੇ ਐਵਾਰਡਾਂ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਸੇ ਤਹਿਤ ਜਲੰਧਰ ਤੋਂ 35 ਖਿਡਾਰੀਆਂ ਵੱਲੋਂ ਵੀ ਦਿੱਲੀ ਵਿਖੇ ਰਾਸ਼ਟਰਪਤੀ ਨੂੰ ਐਵਾਰਡ ਵਾਪਸ ਕੀਤੇ ਕਰਨ ਦੀ ਗੱਲ ਕਹੀ ਹੈ। ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਰਤਾਰ ਭਲਵਾਨ ਨੇ ਦੱਸਿਆ ਕਿ ਕੱਲ੍ਹ ਜਲੰਧਰ ਤੋਂ ਕਰੀਬ 35 ਖਿਡਾਰੀ ਆਪਣੇ ਮਿਲੇ ਸਾਰੇ ਐਵਾਰਡਾਂ ਨੂੰ ਲੈ ਕੇ ਦਿੱਲੀ ਜਾਣਗੇ ਅਤੇ ਰਾਸ਼ਟਰਪਤੀ ਨੂੰ ਵਾਪਸ ਕਰਨਗੇ।

ਇਹ ਵੀ ਪੜ੍ਹੋ: ਠੰਡ 'ਚ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਲਈ ਦੋਆਬੇ ਦੇ ਪਿੰਡਾਂ 'ਚ ਤਿਆਰ ਹੋਈਆਂ ਅਲਸੀ ਦੀਆਂ ਪਿੰਨੀਆਂ

8 ਦਸੰਬਰ ਨੂੰ ਹੋਵੇਗਾ ਪੂਰਾ ਭਾਰਤ ਬੰਦ
ਜ਼ਿਕਰਯੋਗ ਹੈ ਕਿ ਖੇਤੀ ਬਿੱਲਾਂ ਦੇ ਵਿਰੋਧ 'ਚ ਦਿੱਲੀ ਵਿਖੇ ਕਿਸਾਨਾਂ ਦੇ ਧਰਨੇ ਦਾ ਅੱਜ 9ਵਾਂ ਦਿਨ ਹੈ। ਦਿੱਲੀ ਦੇ ਸਿੰਘੂ ਬਾਰਡਰ ਤੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੀ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਐੱਚ. ਐੱਸ. ਲੱਖੋਵਾਲ ਨੇ ਦੱਸਿਆ ਕਿ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, 4 ਜਨਵਰੀ ਤੋਂ ਜਲੰਧਰ ਕੈਂਟ 'ਚ ਭਰਤੀ ਰੈਲੀ ਸ਼ੁਰੂ

ਉਨ੍ਹਾਂ ਨੇ ਦੱਸਿਆ ਕਿ ਕੱਲ ਯਾਨੀ 5 ਦਸੰਬਰ ਨੂੰ ਦੇਸ਼ ਭਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਅੱਜ ਸਵੇਰੇ 10 ਵਜੇ ਤੋਂ ਇਕ ਵਜੇ ਤੱਕ ਮੀਟਿੰਗ ਹੋਈ। ਲੱਖੋਵਾਲ ਨੇ ਦੱਸਿਆ ਕਿ ਕੱਲ ਯਾਨੀ ਵੀਰਵਾਰ ਨੂੰ ਜੋ ਸਰਕਾਰ ਨਾਲ ਮੀਟਿੰਗ ਹੋਈ ਉਹ ਪਰਵਾਨ ਨਹੀਂ ਚੜ੍ਹੀ। ਸਰਕਾਰ ਕਿਸਾਨਾਂ ਦੀਆਂ ਦਲੀਲਾਂ ਮੰਨ ਕੇ ਕਾਨੂੰਨਾਂ 'ਚ ਸੋਧ ਕਰਨ ਲਈ ਤਿਆਰ ਹੋ ਗਈ ਹੈ ਪਰ ਕਿਸਾਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਵਾਪਸ ਕਰਵਾ ਕੇ ਹੀ ਜਾਵਾਂਗੇ। ਸਾਨੂੰ ਸੋਧ ਮਨਜ਼ੂਰ ਨਹੀਂ ਹਨ। ਬੈਂਗਲੁਰੂ, ਮਹਾਰਾਸ਼ਟਰ, ਕਰਨਾਟਕ ਸਾਰੇ ਪਾਸੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 5 ਦਸੰਬਰ ਨੂੰ ਹੋਣ ਵਾਲੀ ਬੈਠਕ 'ਚ ਸਿਰਫ਼ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਜਾਵੇਗੀ। ਅਸੀਂ ਸਰਕਾਰ ਨੂੰ ਝੁਕਾ ਕੇ ਹੀ ਜਾਵਾਂਗੇ। ਕਿਸਾਨਾਂ ਨੇ ਸੈਸ਼ਨ ਬੁਲਾ ਕੇ ਕਾਨੂੰਨ ਰੱਦ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਕੱਲ ਯਾਨੀ 5 ਦਸੰਬਰ ਨੂੰ ਕੇਂਦਰ ਨਾਲ ਕਿਸਾਨਾਂ ਦੀ 5ਵੇਂ ਦੌਰ ਦੀ ਬੈਠਕ ਹੈ।
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

ਨੋਟ: ਖਿਡਾਰੀਆਂ ਵੱਲੋਂ ਐਵਾਰਡ ਵਾਪਸ ਕਰਨ ਦੇ ਫ਼ੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ 'ਚ ਦਿਓ ਆਪਣੀ ਰਾਏ

shivani attri

This news is Content Editor shivani attri