ਰੇਲਵੇ ਫਾਟਕ ਬੰਦ ਰਹਿਣ ਦੇ ਵਿਰੋਧ ''ਚ ਕਿਸਾਨਾਂ ਨੇ ਕੀਤਾ ਕੀਤਾ ਰੋਸ ਵਿਖਾਵਾ

05/04/2022 4:21:57 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਪੁਲੀ ਤੋਂ ਹਾਈਵੇਅ ਨਾਲ ਜੋੜਨ ਵਾਲੇ ਰਾਂਹ 'ਤੇ ਪੈਂਦੇ ਰੇਲਵੇ ਫਾਟਕ ਸੀ- 63 ਦੇ ਅਕਸਰ ਬੰਦ ਰਹਿਣ ਕਾਰਨ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਫਾਟਕ ਦੇ ਬੰਦ ਰਹਿਣ ਦੇ ਵਿਰੋਧ ਵਿਚ ਅੱਜ ਨਗਰ ਕੌਂਸਿਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਕੌਂਸਲਰ ਰਾਜੇਸ਼ ਲਾਡੀ ਅਤੇ ਸਾਬਕਾ ਕੌਂਸਲਰ ਜਗਜੀਵਨ ਜੱਗੀ ਦੀ ਅਗਵਾਈ ਵਿਚ ਰੇਲਵੇ ਮਹਿਕਮੇ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। 

ਇਸ ਦੌਰਾਨ ਉਕਤ ਆਗੂਆਂ ਅਤੇ ਕਿਸਾਨਾਂ ਨੇ ਸਮੱਸਿਆ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਹ ਰਾਹ ਟਾਂਡਾ ਨੂੰ ਹਾਈਵੇਅ ਨਾਲ ਜੋੜਦਾ ਹੈ ਅਤੇ ਫਾਟਕ ਦੇ ਪਾਰ ਬਾਬਾ ਬੂਟੀ ਸ਼ਾਹ ਦਾ ਪਵਿੱਤਰ ਸਥਾਨ ਹੈ ਜਿੱਥੇ ਸ਼ਰਧਾਲੂ ਸੱਜਦਾ ਕਰਨ ਜਾਂਦੇ ਅਤੇ ਨਾਲ ਹੀ ਕਿਸਾਨਾਂ ਦੀਆਂ ਜ਼ਮੀਨਾਂ ਹਨ। ਐੱਫ਼. ਸੀ. ਆਈ. ਗੋਦਾਮ ਨਜ਼ਦੀਕ ਪੈਂਦਾ ਇਹ ਫਾਟਕ ਅਕਸਰ ਬੰਦ ਰਹਿੰਦਾ ਹੈ ਅਤੇ ਕਦੇ ਕਦਾਈਂ ਹੀ ਗੇਟ ਮੈਨ ਇਥੇ ਆਉਂਦਾ ਹੈ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ

PunjabKesari

ਫਾਟਕ ਬੰਦ ਰਹਿਣ ਕਾਰਨ ਰਾਹਗੀਰਾਂ ਅਤੇ ਕਿਸਾਨਾਂ ਨੂੰ ਲੰਬੀ ਦੂਰੀ ਤੈਅ ਕਰਕੇ ਖੱਖ ਫਾਟਕ ਜਾਜਾ ਬਾਈਪਾਸ ਵੱਲ ਦੀ ਜਾਣਾ ਪੈਂਦਾ ਹੈ। ਉਨ੍ਹਾਂ ਰੇਲਵੇ ਮਹਿਕਮੇ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਫਾਟਕ 'ਤੇ ਗੇਟ ਮੈਨ ਦੀ ਪੱਕੀ ਤਾਇਨਾਤੀ ਕੀਤੀ ਜਾਵੇ, ਨਹੀਂ ਤਾਂ ਉਹ ਸੰਘਰਸ਼ ਲਈ ਮਜ਼ਬੂਰ ਹੋਣਗੇ। ਇਸ ਸੰਬੰਧੀ ਜਦੋ ਸਟੇਸ਼ਨ ਮਾਸਟਰ ਅਸ਼ੀਸ਼  ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਫਾਟਕ ਅਤੇ ਆਵਾਜਾਈ ਬੇਹੱਦ ਘੱਟ ਹੈ ਫਿਰ ਵੀ ਲੋਕਾਂ ਦੀ ਲੋੜ ਮੁਤਾਬਿਕ ਫਾਟਕ ਖੋਲ੍ਹਿਆ ਜਾਂਦਾ ਹੈ। ਇਸ ਰੋਸ ਵਿਖਾਵੇ ਵਿਚ ਹਰਵਿੰਦਰ ਸਿੰਘ, ਮਨਦੀਪ ਸਿੰਘ ਬੱਬੂ,ਅਵਤਾਰ ਸਿੰਘ, ਤਰਸੇਮ ਲਾਲ, ਪ੍ਰਦੀਪ ਕੁਮਾਰ, ਹਾਸ਼ਮ, ਦਲਵੀਰ, ਅਮਰੀਕ ਸਿੰਘ ਯਾਕੂਬ ਅਤੇ ਗੁਰਮੀਤ ਲਾਲ ਆਦਿ ਸ਼ਾਮਲ ਸਨ। 

ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News