ਮਾਨਗੜ੍ਹ ਟੋਲ ਪਲਾਜ਼ਾ ’ਤੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

03/26/2021 6:37:38 PM

ਗੜ੍ਹਦੀਵਾਲਾ (ਜਤਿੰਦਰ)- ਅੱਜ ਮਾਨਗੜ੍ਹ ਟੋਲ ਪਲਾਜ਼ਾ ਉਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਿਹਾ ਧਰਨਾ 170ਵੇਂ ਦਿਨ ਵਿਚ ਪਹੁੰਚ ਗਿਆ ਹੈ। ਧਰਨੇ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਧਰਨਾ ਦਿੱਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾਹਾਰ, ਹਰਵਿੰਦਰ ਜੌਹਲ, ਗੁਰਮੇਲ ਸਿੰਘ ਬੁੱਢੀ ਪਿੰਡ ਮਾਸਟਰ ਗੁਰਚਰਨ ਸਿੰਘ ਕਾਲਰਾ,ਡਾਕਟਰ ਮੋਹਣ ਸਿੰਘ ਮੱਲ੍ਹੀ, ਖੁਸ਼ਵੰਤ ਬਡਿਆਲ, ਜਗਨਪ੍ਰੀਤ ਸਿੰਘ ਮੋਹਾਂ, ਦਵਿੰਦਰ ਸਿੰਘ ਚੋਹਕਾ, ਮੈਨੇਜਰ ਫ਼ਕੀਰ ਸਿੰਘ ਸਹੋਤਾ , ਜਸਵੀਰ ਸਿੰਘ ਰਾਜਾ ਆਦਿ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਦੀ ਆੜ ਹੇਠ ਕੀਤੇ ਜਾ ਰਹੇ ਨਾਦਰਸ਼ਾਹੀ ਫੁਰਮਾਨ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। 

ਉਨ੍ਹਾਂ ਕਿਹਾ ਕਿ ਅੱਜ ਦਾ ਅੱਜ ਦੇਸ਼ ਦਾ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਉਤੇ ਰੁਲਣ ਲਈ ਮਜਬੂਰ ਹੋ ਰਿਹਾ ਪਰ ਕੇਂਦਰ ਦੀ ਮੋਦੀ ਸਰਕਾਰ ਦੇ ਕੰਨ ਉਤੇ ਜੂੰ ਤੱਕ ਨਹੀਂ ਸਰਕ ਰਹੀ, ਜਿਸ ਨੂੰ ਲੈ ਕੇ ਕਿਸਾਨਾਂ ਦਾ ਮੋਦੀ ਸਰਕਾਰ ਖ਼ਿਲਾਫ਼ ਹੋਰ ਰੋਹ ਵਧਦਾ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਦੇਸ਼ ਦੇ ਅੰਨਦਾਤੇ ਤੋਂ ਉਸ ਦੇ ਹੱਕ ਖੋਹ ਲੈਣਾ ਚਾਹੁੰਦੀ ਹੈ। ਕਿਸਾਨ ਤੋਂ ਉਸ ਦੀ ਜ਼ਮੀਨ ਦੀ ਮਲਕੀਅਤ ਧੱਕੇ ਨਾ ਲੈ ਕੇ ਬਰਬਾਦ ਕਰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਕਿਸਾਨ ਨੂੰ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਦੇ ਗੁਲਾਮ ਬਣਾ ਦੇਣਗੇ। ਜਿਵੇਂ ਅੰਗਰੇਜ਼ਾਂ ਨੇ ਦੇਸ਼ ਤੇ ਰਾਜ ਕਰਕੇ ਦੇਸ਼ ਨੂੰ ਲੁੱਟਿਆ ਸੀ, ਹੁਣ ਇਹੀ ਰਣਨੀਤੀ ਮੋਦੀ ਹਕੂਮਤ ਦੀ ਹੈ ਜੋ ਇਨ੍ਹਾਂ ਸਰਮਾਏਦਾਰਾਂ ਦੇ ਹੱਥ ਵਿਕੀ ਹੋਈ ਹੈ ਅਤੇ ਜੋ ਅੰਬਾਨੀ ਅਡਾਨੀ ਕਹਿ ਰਹੇ ਹਨ ਦੇਸ਼ ਦਾ ਪ੍ਰਧਾਨ ਮੰਤਰੀ ਉਵੇਂ ਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਦਿੱਲੀ ਸੰਘਰਸ਼ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। 

ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ

ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਸੁਰਿੰਦਰ ਬਡਿਆਲ, ਮਨਜੀਤ ਬਡਿਆਲ, ਤਿਲਕਰਾਜ, ਮਨਜੀਤ ਸਿੰਘ ਖਾਨਪੁਰ, ਜਤਿੰਦਰ ਸੱਗਲਾ, ਮਨਦੀਪ ਮਨੀ, ਤਰਸੇਮ ਅਰਗੋਵਾਲ, ਡਿੰਪਲ ਅਰਗੋਵਾਲ, ਜਗਜੀਤ ਜੰਡੋਰ, ਜਥੇਦਾਰ ਹਰਪਾਲ ਸਿੰਘ, ਅਵਤਾਰ ਸਿੰਘ ਮਾਨਗਡ਼੍ਹ, ਸੁਖਵਿੰਦਰ ਸਿੰਘ ਕਾਲਰਾ , ਮਹਿੰਦਰ ਸਿੰਘ, ਜਰਨੈਲ ਸਿੰਘ, ਮਾਸਟਰ ਸਵਰਨ ਸਿੰਘ, ਅਵਤਾਰ ਭਾਨਾ,ਹਰਦੀਪ ਪੰਨਵਾਂ,ਨੰਬਰ ਸੁਖਬੀਰ ਸਿੰਘ ਭਾਨਾ, ਸੁਖਦੇਵ ਸਿੰਘ ਮਾਂਗਾ, ਮਨਜੀਤ ਸਿੰਘ ਖਾਨਪੁਰ, ਗੁਰਜੀਤ ਸਿੰਘ ਰੰਧਾਵਾ, ਦਲਜੀਤ ਸਿੰਘ ਬਾਠ ,ਸਤਪਾਲ ਹੀਰਾਹਾਰ,ਸੰਤ ਸਿੰਘ ਜੰਡੋਰ, ਹਰਭਜਨ ਸਿੰਘ ਗੋਲਡੀ, ਚਰਨਜੀਤ ਸਿੰਘ ਭਾਨਾ, ਜਸਵੀਰ ਕੌਰ ਪੰਧੇਰ, ਸਰਬਜੀਤ ਕੌਰ, ਤਜਿੰਦਰ ਕੌਰ, ਬਲਵਿੰਦਰ ਕੌਰ ਲਗਾਣਾ, ਮਨਜੀਤ ਕੌਰ ਭੱਟੀਆਂ, ਕਥਾ ਵਾਚਕ ਸਰਤਾਜ ਸਿੰਘ ਬਸਰਾਵਾਂ ,ਅਮਰਜੀਤ ਕੌਰ, ਗੁਰਬਿੰਦਰ ਕੌਰ, ਇੰਦਰਜੀਤ ਕੌਰ, ਹਰਬੰਸ ਕੌਰ, ਮਹਿੰਦਰ ਕੌਰ,ਵਰਿੰਦਰ ਕੌਰ, ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਇਹ ਵੀ ਪੜ੍ਹੋ : ਤੁਹਾਡੇ ਕੰਮ ਦੀ ਖ਼ਬਰ: ‘ਭਾਰਤ ਬੰਦ’ ਦੌਰਾਨ ਜੇਕਰ ਪਵੇ ਐਮਰਜੈਂਸੀ ਤਾਂ ਜਲੰਧਰ ’ਚ ਇਨ੍ਹਾਂ ਥਾਵਾਂ ’ਤੇ ਕਰੋ ਪਹੁੰਚ

shivani attri

This news is Content Editor shivani attri