ਚੌਲਾਂਗ ਟੋਲ ਪਲਾਜ਼ਾ ਧਰਨੇ ਤੋਂ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਅੰਦੋਲਨ ਲਈ ਹੋਇਆ ਰਵਾਨਾ

03/19/2021 6:26:19 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੌਲਾਂਗ ਟੋਲ ਪਲਾਜ਼ਾ ਉਤੇ ਲਾਏ ਗਏ ਧਰਨੇ ਦੇ 166ਵੇਂ ਦਿਨ ਵੀ ਇਲਾਕੇ ਦੇ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ ਹੈ।

ਇਹ ਵੀ ਪੜ੍ਹੋ : ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ

ਇਸ ਦੌਰਾਨ ਜੁੜੇ ਬੋਦਲਾ, ਦਰੀਆ ਅਤੇ ਹੋਰਨਾ ਪਿੰਡਾਂ ਦੇ  ਕਿਸਾਨਾਂ ਨੇ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਲਾਏ ਗਏ ਧਰਨੇ ਦੌਰਾਨ ਜੱਥੇ ਨੂੰ ਰਵਾਨਾ ਕਰਦੇ ਕਿਸਾਨ ਆਗੂ ਸਤਪਾਲ ਸਿੰਘ ਮਿਰਜ਼ਾਪੁਰ, ਗੁਰਮਿੰਦਰ ਸਿੰਘ ਟਾਂਡਾ, ਹਰਭਜਨ ਸਿੰਘ ਰਾਪੁਰ, ਸਤਨਾਮ ਸਿੰਘ ਢਿੱਲੋਂ, ਰਤਨ ਸਿੰਘ ਖੋਖਰ, ਪ੍ਰਦੀਪ ਸਿੰਘ ਮੂਨਕ ਨੇ ਆਖਿਆ ਆਪਣੇ ਵਜ਼ੂਦ ਦੀ ਲੜਾਈ ਲੜ ਰਹੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਦਿੱਲੀ ਅੰਦੋਲਨ ਲਈ ਕੂਚ ਕਰ ਰਹੇ ਹਨ ਅਤੇ ਇਹ ਅੰਦੋਲਨ ਜਿਨਾਂ ਮਰਜ਼ੀ ਲੰਬਾ ਚੱਲੇ ਕਿਸਾਨ ਜਿੱਤ ਕੇ ਹੀ ਦਿੱਲੀ ਤੋਂ ਵਾਪਸ ਆਉਣਗੇ। 

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਡੇਰਾ ਬਿਆਸ ਨੇ ਸਾਰੇ ਸਤਿਸੰਗ ਪ੍ਰੋਗਰਾਮ ਇੰਨੀ ਤਾਰੀਖ਼ ਤੱਕ ਕੀਤੇ ਰੱਦ

ਇਸ ਮੌਕੇ ਅਮਰੀਕ ਸਿੰਘ,ਅਮਰੀਕ ਸਿੰਘ ਹੁੰਦਲ, ਖੜਕ ਸਿੰਘ, ਜਗਦੀਸ਼ ਸਿੰਘ, ਲਖਵੀਰ ਸਿੰਘ, ਸਤਵਿੰਦਰ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਮਹਿੰਦਰ ਸਿੰਘ, ਗੁਰਕ੍ਰਿਪਾਲ ਸਿੰਘ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਸੁਰੱਖਿਆ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਖਹਿਰਾ ਨੇ ਭੇਜਿਆ ਈ. ਡੀ. ਨੂੰ ਪੱਤਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri