ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਡਾ ਸਰਾਂ ਇਲਾਕੇ ਦੇ ਕਿਸਾਨਾਂ ਨੇ ਕੱਢੀ ਟਰੈਕਟਰ-ਰੈਲੀ

01/21/2021 12:06:03 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਡਾ ਸਰਾਂ ਦੇ ਇਲਾਕੇ ਦੇ ਦੁਕਾਨਦਾਰਾਂ ਅਤੇ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਰੋਸ ਰੈਲੀ ਕੱਢੀ ਗਈ। ਇਹ ਟਰੈਕਟਰ ਰੈਲੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਕੰਧਾਲਾ ਜੱਟਾ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਲਈ ਅਰਦਾਸ ਕਰਨ ਉਪਰੰਤ ਰਵਾਨਾ ਹੋਈ।

ਇਹ ਵੀ ਪੜ੍ਹੋ : ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼

ਰੋਸ ਰੈਲੀ ਅੱਡਾ ਸਰਾਂ, ਖਡਿਆਲਾ, ਢੱਟਾ, ਭਾਗੀਆਂ, ਕੰਧਾਲਾ ਸ਼ੇਖ਼ਾਂ, ਝਾਵਾਂ, ਪੰਡੋਰੀ ਆਦਿ ਪਿੰਡਾਂ ਵਿੱਚ ਜਾਵੇਗੀ ਅਤੇ ਇਸ ਵਿੱਚ ਸੈਂਕੜੇ ਕਿਸਾਨ ਆਪਣੇ ਟਰੈਕਟਰ ਲੈ ਕੇ ਹਿੱਸਾ ਲੈ ਰਹੇ ਹਨ। 

ਇਸ ਮੌਕੇ ਸੁੱਖਾ ਦਰੀਆ ਕਿਸਾਨ ਹੱਟ, ਜੋਗਾ ਸਿੰਘ ਸਰੋਆ, ਐਡਵੋਕੇਟ ਦਮਨਦੀਪ ਸਿੰਘ ਬਿੱਲਾ ,ਹਰਮੀਤ ਔਲਖ ਅਵਤਾਰ ਸਿੰਘ ਦਲਜੀਤ ਸਿੰਘ  ਸਤਨਾਮ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਢਿੱਲੋਂ, ਜਸਕਰਨ ਪੰਧੇਰ, ਮਨਦੀਪ ਬੈਂਚਾਂਹਰਮਨ ਰਾਮਪੁਰ, ਜੱਸਾ ਮਠਾਰੂ, ਰਾਮ ਲੁਭਾਇਆ, ਜੱਸਾ ਦਰੀਆ, ਜੱਸੀ ਬੁੱਢੀਪਿੰਡ, ਰਾਹੁਲ ਰਾਮਪੁਰ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਰੇਲ ਪਟੜੀ ਤੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਨੇਪਾਲੀ ਵਿਆਹੁਤਾ ਨਾਲ ਸਨ ਸੰਬੰਧ

ਜ਼ਿਕਰਯੋਗ ਹੈ ਕਿ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ ਕਿਸਾਨਾਂ ਨੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢਣ ਨੂੰ ਲੈ ਕੇ ਦਿੱਲੀ ਪੁਲਸ ਦੇ ਅਧਿਕਾਰੀਆਂ ਅਤੇ ਕਿਸਾਨਾਂ ਦੀ 7 ਮੈਂਬਰੀ ਕਮੇਟੀ ਵਿਚਾਲੇ ਅੱਜ ਯਾਨੀ ਕਿ ਵੀਰਵਾਰ ਨੂੰ ਤੀਜੀ ਬੈਠਕ ਸਿੰਘ ਸਰਹੱਦ ’ਤੇ ਹੋ ਰਹੀ ਹੈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਦੋਹਾਂ ਪੱਖਾਂ ਵਿਚਾਲੇ ਚਰਚਾ ਚੱਲ ਰਹੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ। 

ਇਹ ਵੀ ਪੜ੍ਹੋ : ਪੇਂਡੂ ਵਿਕਾਸ ਫੰਡ ’ਚ ਕਟੌਤੀ ਕਰਕੇ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ ਮੋਦੀ ਸਰਕਾਰ : ਭਗਵੰਤ ਮਾਨ

shivani attri

This news is Content Editor shivani attri