ਜਲੰਧਰ ’ਚ ਵੀ ਥਾਲੀਆਂ ਖੜ੍ਹਕਾ ਕੇ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਕੀਤਾ ਗਿਆ ਵਿਰੋਧ

12/27/2020 2:38:55 PM

ਜਲੰਧਰ (ਸੋਨੂੰ, ਬੁਲੰਦ)— ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਜਥੇਬੰਦੀਆਂ ਦਾ ਸਾਥ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋ੍ਰਗਰਾਮ ‘ਮਨ ਕੀ ਬਾਤ’ ਦਾ ਹਰ ਜਗ੍ਹਾ ਵਿਰੋਧ ਕੀਤਾ ਗਿਆ ਹੈ। ਇਸੇ ਤਹਿਤ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ ਅੱਜ ਕਈ ਕਿਸਾਨਾਂ ਅਤੇ ਔਰਤਾਂ ਵੱਲੋਂ ਜਲੰਧਰ ਦੇ ਪੀ. ਏ. ਪੀ. ਚੌਕ ਨੇੜੇ ਜਿੱਥੇ ਮਨ ਕੀ ਬਾਤ ਦੇ ਪ੍ਰੋਗਰਾਮ ਦੇ ਬਰਾਬਰ ਥਾਲੀਆਂ ਖੜ੍ਹਕਾਈਆਂ ਗਈਆਂ, ਉਥੇ ਹੀ ਮਾਡਲ ਟਾਊਨ ਵਿਖੇ ਕਿਸਾਨਾਂ ਦੇ ਹੱਕਾਂ ’ਚ ਇਕ ਟਰੈਕਟਰ ਰੈਲੀ ਵੀ ਕੱਢੀ ਗਈ।

ਇਸ ਮੌਕੇ ਇਕ ਪ੍ਰਦਕਸ਼ਨਕਾਰੀ ਕਿਹਾ ਉਹ ਦਿੱਲੀ ਦੀਆਂ ਸਰਹੱਦਾਂ ਦੇ ਡਟੇ ਹੋਏ ਕਿਸਾਨਾਂ ਦੇ ਹੱਕ ’ਚ ਇਕ ਟਰੈਕਟਰ ਰੈਲੀ ਕੱਢ ਕੇ ਰੋਸ ਮਾਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਭਰਾਵਾਂ ਦੇ ਨਾਲ ਹਨ। ਕਿਸਾਨ ਮਜਦੂਰ ਏਕਤਾ ਦੇ ਸੱਦੇ ’ਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਅਤੇ ਦੋਆਬਾ ਜੋਨ ਪ੍ਰਧਾਨ ਅੰਮਿ੍ਰਤਪਾਲ ਸਿੰਘ ਡੱਲੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨੌਜਵਾਨ ਆਗੂ ਮਨਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਵਿਰੁੱਧ ਮਾਡਲ ਟਾਉਨ ਵਿਖੇ ਨੌਜਵਾਨਾਂ ਨੇ ਥਾਲੀਆਂ ਖੜ੍ਹਕਾ ਕੇ ਕਿਸਾਨਾ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ । 

ਮਨਪ੍ਰੀਤ ਗਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਨੌਜਵਾਨੀ, ਕਿਸਾਨਾਂ, ਮਜਦੂਰ, ਆੜਤੀਆਂ, ਦੁਕਾਨਦਾਰਾਂ ਅਤੇ ਹੋਰ ਸਾਰੇ ਵਰਗਾਂ ਲਈ ਘਾਤਕ ਸਿੱਧ ਹੋਣਗੇ, ਜਿਸ ਲਈ ਕਿਸਾਨਾਂ ਦਾ ਡੱਟ ਕੇ ਸਾਥ ਦੇਣਾ ਸਮੇਂ ਦੀ ਮੁੱਖ ਮੰਗ ਹੈ।

ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਮੇਸਾ ਕਿਸਾਨਾਂ ਦੇ ਹੱਕਾਂ ਲਈ ਲੜਿਆ ਹੈ ਅਤੇ ਕਿਸਾਨਾਂ ਦੇ ਹਿਤਾਂ ਲਈ ਹਮੇਸ਼ਾ ਪਾਰਟੀ ਨੇ ਲੜਾਈ ਲੜੀ ਹੈ ਅਤੇ ਜੇਕਰ ਅੱਜ ਕਿਸਾਨੀ ਨੂੰ ਨਾ ਬਚਾਇਆ ਗਿਆ ਤਾਂ ਇਸ ਨਾਲ ਪੰਜਾਬ ਦੀ 90 ਫੀਸਦੀ ਆਰਥਿਕਤਾ ਤਬਾਹ ਹੋ ਜਾਵੇਗੀ। 

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਹਾਦਸਿਆਂ ’ਚ ਮਾਰੇ ਗਏ ਕਿਸਾਨਾਂ ਸਮੇਤ ਇਸ ਘੋਲ ’ਚ ਸ਼ਹੀਦ ਹੋਏ ਅਨੇਕਾਂ ਯੋਧਿਆਂ ਦੇ ਪਰਿਵਾਰਾਂ ਨਾਲ ਅਫ਼ਸੋਸ ਜ਼ਾਹਰ ਕਰਦੇ ਹਾਂ। ਇਸ ਦੇ ਨਾਲ ਹੀ ਨੌਜਵਾਨਾਂ ਨੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ’ਚ ਆਪਣਾ ਪੂਰਾ ਯੋਗਦਾਨ ਪਾਉਣ ਲਈ ਪਿੰਡਾਂ ਅਤੇ ਸ਼ਹਿਰਾਂ ’ਚ ਅੰਬਾਨੀ, ਅਡਾਨੀ ਦੇ ਚੱਲ ਰਹੇ ਪ੍ਰੋਜੈਕਟਾਂ ਦਾ ਬਾਈਕਾਟ ਕਰਨ ਲਈ ਮੁਹਿੰਮ ਚਲਾਉਣ ਦਾ ਪ੍ਰਣ ਲਿਆ ਗਿਆ । ਇਸ ਮੋਕੇ ਨੌਜਵਾਨ ਗੁਰਪਾਲ ਸਰਾਏ, ਲਵਲੀ ਰਾਮਗੜੀਆ, ਪ੍ਰਭ ਰਾਮਗੜੀਆ, ਦੀਪਕ ਬਾਲੀ ਆਦਿ ਮੋਜੂਦ ਸਨ।

ਥਾਲੀਆਂ ਖੜ੍ਹਕਾਉਂਦੇ ਇਕ ਔਰਤ ਨੇ ਕਿਹਾ ਕਿ ਜਿਹੜੇ ਹਾਲਾਤ ’ਛ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ, ਇਸ ਬਾਰੇ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਪ੍ਰਧਾਨ ਮੰਤਰੀ ਕਿਹੜੇ ਪਾਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤੀ ਸਿਰਫ ਅਡਾਨੀਆਂ ਵਾਸਤੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਆਪਣੇ ਹੱਕ ਲੈ ਕੇ ਹੀ ਛੱਡਾਂਗੇ। ਇਸ ਮੌਕੇ ਜਿੱਥੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਬਰਾਬਰ ਥਾਲੀਆਂ ਖੜ੍ਹਕਾਈਆਂ ਗਈਆਂ, ਉਥੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਨ ਦੀ ਗੱਲ ਨਾ ਕਰਨ ਸਗੋਂ ਕਿਸਾਨਾਂ ਨਾਲ ਗੱਲ ਕਰਨ। 

shivani attri

This news is Content Editor shivani attri