ਖ਼ਰਾਬ ਮੌਸਮ ਦੇ ਬਾਵਜ਼ੂਦ ਚੌਲਾਂਗ ਟੋਲ ਪਲਾਜ਼ਾ 'ਤੇ ਡਟੇ ਰਹੇ ਕਿਸਾਨ

11/16/2020 4:07:28 PM

ਟਾਂਡਾ ਉੜਮੁੜ (ਵਰਿੰਦਰ  ਪੰਡਿਤ)— ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵੱਲੋਂ ਵਿੱਢਿਆ ਸੰਘਰਸ਼ ਅੱਜ 43ਵੇਂ ਦਿਨ ਵੀ ਜਾਰੀ ਰਿਹਾ। ਖ਼ਰਾਬ ਮੌਸਮ ਦੇ ਬਾਵਜ਼ੂਦ ਵੱਡੀ ਗਿਣਤੀ 'ਚ ਕਿਸਾਨਾਂ ਨੇ ਧਰਨੇ 'ਚ ਹਿੱਸਾ ਲੈ ਕੇ ਮੋਦੀ ਸਰਕਾਰ ਅਤੇ ਉਸ ਦੇ ਕਿਸਾਨ ਮਾਰੂ ਫਰਮਾਨਾ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।

ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ,ਬਲਬੀਰ ਸਿੰਘ ਸੋਹੀਆ, ਰਣਜੀਤ ਸਿੰਘ ਬਾਜਵਾ ਅਤੇ ਪ੍ਰਿਤਪਾਲ ਸਿੰਘ ਸੈਨਪੁਰ ਦੀ ਅਗਵਾਈ 'ਚ ਹੋ ਰਹੇ ਰੋਸ ਵਿਖਾਵੇ ਦੌਰਾਨ ਅੱਜ ਬੀਬੀ ਅਮਨਦੀਪ ਕੌਰ ਦੇ ਢਾਡੀ ਜੱਥੇ ਨੇ ਵਾਰਾਂ ਦੇ ਨਾਲ ਕਿਸਾਨਾਂ 'ਚ ਜੋਸ਼ ਦਾ ਸੰਚਾਰ ਕੀਤਾ।

ਇਹ ਵੀ ਪੜ੍ਹੋ: ​​​​​​​ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ

ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ, ਅਮਰਜੀਤ ਸਿੰਘ ਸੰਧੂ, ਹਰਦੀਪ ਖੁੱਡਾ ਆਦਿ ਬੁਲਾਰਿਆਂ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਦੇਸ਼ ਵਿਆਪੀ ਸੰਘਰਸ਼ ਲਈ ਲਾਮਬੰਦ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦਾ ਰੱਦ ਹੋਣਾ ਲਾਜ਼ਮੀ ਹੈ। ਇਸੇ ਲਈ ਉਹ ਇਨ੍ਹਾਂ ਤੁਗਲਕੀ ਫਰਮਾਨਾ ਖਿਲਾਫ ਆਰਪਾਰ ਦੀ ਲੜਾਈ ਲੜ ਰਹੇ ਹਨ ਅਤੇ ਇਹ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਹੋਵੇਗੀ।

ਇਹ ਵੀ ਪੜ੍ਹੋ​​​​​​​: ਦੀਵਾਲੀ ਤੋਂ ਬਾਅਦ ਅੰਮ੍ਰਿਤਸਰ 'ਚ ਵੱਡਾ ਹਾਦਸਾ, ਇਮਾਰਤ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ)

ਅੱਜ ਧਰਨੇ ਦੌਰਾਨ ਨੰਗਲ ਜਮਾਲ, ਬੀਰਮਪੁਰ ਅਤੇ ਬੱਧਣ ਦੀਆਂ ਸੰਗਤਾਂ ਵੱਲੋ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੋਲਡੀ ਬੱਧਣ, ਸਾਬਕਾ ਸਰਪੰਚ ਕੁਲਦੀਪ ਸਿੰਘ, ਜਸਵੀਰ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਇੰਸਪੈਕਟਰ ਸੰਜੀਵ ਸਿੰਘ ਚੀਮਾ, ਕੁਲਵੀਰ ਜੌੜਾ, ਚੈਂਚਲ ਸਿੰਘ ਜੌੜਾ, ਚੈਨ ਸਿੰਘ ਜੌੜਾ, ਮਨਜਿੰਦਰ ਸਿੰਘ, ਕਾਮਰੇਡ ਬਿੱਲਾ, ਮਨਦੀਪ ਸਿੰਘ ਲਿਤਰਾ, ਜਸਵੀਰ ਸਿੰਘ ਖਿਆਲਾਂ ਬੁਲੰਦਾ, ਰਣਜੀਤ ਸਿੰਘ ਸੈਨਪੁਰ, ਕਸ਼ਮੀਰ ਸਿੰਘ ਝਿੰਗੜਾਂ, ਕਰਮਜੀਤ ਜਾਜਾ, ਵਾਸਦੇਵ ਸਿੰਘ ਰਾਪੁਰ, ਮੋਦੀ ਕੁਰਾਲਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ​​​​​​​: ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਮਹਿਲਾ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)

shivani attri

This news is Content Editor shivani attri