ਰੋਪੜ ਵਿਚ 17 ਦਿਨਾਂ ਤੋਂ ਖੁੱਲ੍ਹੇ ਅਸਮਾਨ ਹੇਠਾਂ ਰੁਲ ਰਹੀ ਕਰੋੜਾਂ ਦੀ ਕਣਕ

05/09/2021 2:50:04 PM

ਰੂਪਨਗਰ (ਸੱਜਣ ਸੈਣੀ)- ਭਾਵੇਂ ਕਿ ਸਰਕਾਰ ਵੱਲੋਂ ਖ਼ਰੀਦ ਲਈ ਤੈਅ ਕੀਤੇ ਨਿਯਮਾਂ ਅਨੁਸਾਰ 72 ਘੰਟੇ ਦੇ ਵਿੱਚ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦੀ ਗਈ ਫ਼ਸਲ ਦੀ ਲਿਫਟਿੰਗ ਕਰਨੀ ਜ਼ਰੂਰੀ ਹੈ। ਇਸ ਦੇ ਬਾਵਜੂਦ ਜ਼ਿਲ੍ਹਾ ਰੂਪਨਗਰ ਦੀ ਮੁੱਖ ਮੰਡੀ ਦੇ ਵਿੱਚ ਲਗਭਗ 17 ਦਿਨਾਂ ਤੋਂ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪਰੇਸ਼ਾਨ ਹੋ ਰਹੇ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਪਨਸਪ ਖਰੀਦ ਏਜੰਸੀ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਲਗਭਗ 17 ਦਿਨਾਂ ਤੋਂ ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਥੱਲੇ ਕਰੋੜਾਂ ਰੁਪਏ ਦੀ ਖ਼ਰਾਬ ਹੋਈ। 

ਇਹ ਵੀ ਪੜ੍ਹੋ : ਜਲੰਧਰ: ਮਨੁੱਖਤਾ ਨੂੰ ਸ਼ਰਮਸਾਰ ਕਰਦੀ ਘਟਨਾ, ਪਤੀ ਦੀ ਲਾਸ਼ ਲੈਣ ਲਈ ਪਤਨੀ 3 ਦਿਨਾਂ ਤੋਂ ਖਾ ਰਹੀ ਦਰ-ਦਰ ਠੋਕਰਾਂ

PunjabKesari

ਦੂਜੇ ਪਾਸੇ ਜਦੋਂ ਇਸ ਸਮੱਸਿਆ ਨੂੰ ਲੈ ਕੇ ਪਨਸਪ ਖ਼ਰੀਦ ਏਜੰਸੀ ਦੀ ਡੀ. ਐੱਮ. ਮੋਨਿਕਾ ਗੋਇਲ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਠੇਕੇਦਾਰ ਨੂੰ ਕਈ ਵਾਰੀ ਕਹਿ ਚੁੱਕੇ ਹਾ ਪਰ ਉਸ ਵੱਲੋਂ ਕੁਤਾਹੀ ਵਰਤੀ ਜਾ ਰਹੀ ਹੈ ਅਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਵੱਲੋਂ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਸਤਵੀਰ ਸਿੰਘ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਪਨਸਪ ਵੱਲੋਂ ਕੋਈ ਵੀ ਅਜਿਹਾ ਲਿਖਤੀ ਪੱਤਰ ਨਹੀਂ ਆਇਆ, ਜਿਸ ਦੇ ਤਹਿਤ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। 

ਇਹ ਵੀ ਪੜ੍ਹੋ : ਵਿਧਾਇਕ ਚੀਮਾ ਦਾ ਪੀ. ਏ. ਤੇ ਉਸ ਦਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ 'ਚ, ਖ਼ੁਦ ਵੀ ਹੋਏ ਇਕਾਂਤਵਾਸ

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਨਿਯਮ ਤੈਅ ਕੀਤੇ ਗਏ ਹਨ ਕਿ ਖ਼ਰੀਦ ਦੇ ਬਹੱਤਰ ਘੰਟਿਆਂ ਬਾਅਦ ਖ਼ਰੀਦ ਏਜੰਸੀਆਂ ਵੱਲੋਂ ਫਸਲ ਦੀ ਲਿਫਟਿੰਗ ਕਰਨੀ ਹੁੰਦੀ ਹੈ ਪਰ ਜਿਸ ਤਰ੍ਹਾਂ ਜ਼ਿਲ੍ਹਾ ਰੂਪਨਗਰ ਦੇ ਵਿਚ ਪਨਸਪ ਵੱਲੋਂ 17 ਦਿਨਾਂ ਦੇ ਬਾਅਦ ਵੀ ਲਿਫਟਿੰਗ ਨਹੀਂ ਕੀਤੀ ਗਈ ਤਾਂ ਅਜਿਹੇ ਵਿੱਚ ਜੇਕਰ ਕਰੋੜਾਂ ਰੁਪਏ ਦੀ ਕਣਕ ਖ਼ਰਾਬ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹ ਵੱਡਾ ਸਵਾਲ ਹੈ? 

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ


shivani attri

Content Editor

Related News