ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਰੋਕਿਆ

10/04/2020 5:43:24 PM

ਫਗਵਾੜਾ (ਹਰਜੋਤ)— ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦੀ ਇਥੇ ਅਰਬਨ ਸਟੇਟ 'ਚ ਸਥਿਤ ਰਿਹਾਇਸ਼ ਦੇ ਅੱਗੇ ਕਿਸਾਨਾਂ ਨੇ ਕਿਸਾਨ ਵਰੋਧੀ ਆਰਡੀਨੈਂਸ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਕਰ ਰਹੇ ਹਨ। ਇਹ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਦੋਆਬਾ, ਭਾਈ ਕਿਸਾਨ ਯੂਨੀਅਨ ਕਾਦੀਆਂ, ਭਾਈ ਕਿਸਾਨ ਯੂਨੀਅਨ ਰਾਜੇਵਾਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨ ਦਾਣਾ ਮੰਡੀ ਫਗਵਾੜਾ ਇਕੱਠੇ ਹੋਏ।

PunjabKesari

ਇਸ ਤੋਂ ਬਾਅਦ ਕਿਸਾਨ ਇਕ ਵਿਸਾਲ ਕਾਫ਼ਲੇ ਦੇ ਰੂਪ 'ਚ ਆਪਣੀ ਰੋਸ ਭਰੀ ਆਵਾਜ਼ ਵਿਚ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਜੀ. ਟੀ. ਰੋਡ ਰਾਹੀਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਵਾਲੇ ਏਰੀਏ ਅਰਬਨ ਸਟੇਟ ਵਿਖੇ ਪਹੁੰਚੇ। ਇਥੇ ਪਹੁੰਚਦੇ ਹੀ ਪੁਲਸ ਵੱਲੋਂ ਬੈਰੀਕੇਟ ਲੱਗੇ ਹੋਣ ਕਾਰਨ ਕਿਸਾਨ ਆਗੂ ਪੁਲਿਸ ਨਾਲ ਬਹਿਸਬਾਜ਼ੀ ਕਰਨ ਉਪਰੰਤ ਸੜਕ 'ਤੇ ਧਰਨਾ ਲਗਾ ਕੇ ਲਗਭਗ ਡੇਢ ਘੰਟਾ ਬੈਠੇ ਰਹੇ ਅਤੇ ਕੇਂਦਰ ਦੀ ਮੋਦੀ ਸਰਕਾਰ ਪਾਸੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਲਈ ਜ਼ੋਰਦਾਰ ਤਰੀਕੇ ਰਾਹੀਂ ਆਪਣੀ ਆਵਾਜ਼ ਬੁਲੰਦ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਬਿੱਲ ਵਾਪਸ ਨਾ ਹੋਏ ਤਾਂ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।

PunjabKesari


shivani attri

Content Editor

Related News