ਫਗਵਾੜਾ ''ਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਆਜ਼ਾਦੀ ਦਿਹਾੜੇ ’ਤੇ ਵੀ ਰਹੇ ਡਟੇ

08/17/2022 4:00:50 PM

ਫਗਵਾੜਾ (ਜਲੋਟਾ)-ਸ਼ੂਗਰ ਮਿੱਲ ਵੱਲ ਰਹਿੰਦਾ ਬਕਾਇਆ ਨਾ ਦੇਣ ਦੇ ਵਿਰੋਧ ’ਚ ਫਗਵਾੜਾ ਵਿਖੇ ਕੌਮੀ ਰਾਜਮਾਰਗ ਨੰਬਰ ਇਕ ’ਤੇ ਬੈਠੇ ਕਿਸਾਨਾਂ ਦਾ ਪੰਜਾਬ ਸਰਕਾਰ ਅਤੇ ਮਿੱਲ ਖ਼ਿਲਾਫ਼ ਰੋਸ ਧਰਨਾ ਅਤੇ ਪ੍ਰਦਰਸ਼ਨ 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ ਵੀ ਜਾਰੀ ਰਿਹਾ। ਹਾਲਾਂਕਿ ਵੱਡੀ ਗੱਲ ਇਹ ਹੈ ਕਿ ਬੀਤੇ ਦਿਨਾਂ ਵਾਂਗ ਹੀ ਕਿਸਾਨਾਂ ਵੱਲੋਂ ਸੋਮਵਾਰ ਨੂੰ ਕੌਮੀ ਰਾਜ ਮਾਰਗ ਨੰਬਰ ਇਕ ਦੀਆਂ ਦੋਵੇਂ ਸੜਕਾਂ ਸਮੇਤ ਸ਼ਹਿਰ ਦੀਆਂ ਸਰਵਿਸ ਸੜਕਾਂ ਆਦਿ ਕਿਸੇ ਵੀ ਥਾਂ ’ਤੇ ਆਮ ਜਨਤਾ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਟਰੈਫਿਕ ਨੂੰ ਜਾਮ ਆਦਿ ਨਹੀਂ ਕੀਤਾ ਗਿਆ, ਜਿਸ ਸਦਕੇ ਟਰੈਫਿਕ ਪੂਰੀ ਤਰ੍ਹਾਂ ਨਾਲ ਆਮ ਦਿਨਾਂ ਵਾਂਗ ਹੀ ਫਗਵਾੜਾ ’ਚ ਚੱਲ ਰਿਹਾ ਹੈ।

ਗੱਲਬਾਤ ਕਰਦੇ ਹੋਏ ਧਰਨੇ ’ਤੇ ਬੈਠੇ ਹੋਏ ਕਿਸਾਨਾਂ ਨੇ ਇਕੋ ਵਾਰ ’ਚ ਇਹੋ ਗੱਲ ਆਖੀ ਹੈ ਕਿ ਉਹ ਫਗਵਾੜਾ ’ਚ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਖਿਲਾਫ ਲਾਏ ਰੋਸ ਧਰਨੇ ਅਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਇਸੇ ਤਰ੍ਹਾਂ ਤੱਕ ਜਾਰੀ ਰੱਖਣ ਵਾਲੇ ਹਨ, ਜਦੋਂ ਤਕ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ 72 ਕਰੋੜ ਰੁਪਏ ਦਾ ਬਕਾਇਆ ਨਹੀਂ ਦਿਵਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੀ ਘਰਾਂ ਦੀਆਂ ਜ਼ਰੂਰਤਾਂ ਹਨ ਅਤੇ ਉਨ੍ਹਾਂ ਨੇ ਵੀ ਆਪਣੇ ਪਰਿਵਾਰ ਪਾਲਣੇ ਹਨ, ਬਿਨਾਂ ਪੈਸਿਆਂ ਤੋਂ ਉਹ ਆਪਣੇ ਘਰ ਕਿਵੇਂ ਚਲਾਉਣਗੇ ਅਤੇ ਰੋਜ਼ਮਰਾ ਦੇ ਖ਼ਰਚੇ ਕਿਥੋਂ ਪੂਰੇ ਕਰਨਗੇ।

ਇਹ ਵੀ ਪੜ੍ਹੋ: ਜਲੰਧਰ: ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਦਿੱਤੀ ਧਮਕੀ

ਕੁਝ ਕਿਸਾਨਾਂ ਨੇ ਕਿਹਾ ਕਿ ਉਹ ਆਪਣਾ ਬਣਦਾ ਹੱਕ ਪੰਜਾਬ ਸਰਕਾਰ ਪਾਸੋਂ ਮੰਗ ਰਹੇ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਲਮਾਨ ਸਣੇ ਉਨ੍ਹਾਂ ਨੂੰ ਮਿੱਲ ਮਾਲਕਾਂ ਤੋਂ ਉਨ੍ਹਾਂ ਦੀ ਬਣਦੀ ਕਰੋੜਾਂ ਰੁਪਏ ਦੀ ਰਕਮ ਦਿਵਾਏ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 25 ਅਗਸਤ ਤੱਕ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਕੀਤੇ ਵਾਅਦੇ ਮੁਤਾਬਕ ਉਪਰਾਲਾ ਨਹੀਂ ਕੀਤਾ ਜਾਂਦਾ ਹੈ ਤਾਂ 25 ਅਗਸਤ ਨੂੰ ਫਗਵਾੜਾ ’ਚ ਸੂਬਾ ਪੱਧਰ ’ਤੇ ਹੋ ਰਹੇ ਬਹੁਤ ਵੱਡੇ ਰੋਸ ਪ੍ਰਦਰਸ਼ਨ ਅਤੇ ਧਰਨੇ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਦਿ ਭਗਵੰਤ ਮਾਨ ਸਰਕਾਰ ਦੀ ਹੀ ਹੋਵੇਗੀ ਅਤੇ ਇਸ ਤੋਂ ਬਾਅਦ ਜੇਕਰ ਹਾਲਾਤ ਖਰਾਬ ਹੁੰਦੇ ਹਨ ਤਾਂ ਉਸ ਲਈ ਵੀ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri