ਕਿਸਾਨਾਂ ਨੇ ਭਾਜਪਾ ਆਗੂ ਰੈਣਾ ਦਾ ਕੀਤਾ ਘਿਰਾਓ, ਪੁਲਸ ਨੇ ਕੀਤਾ ਬਚਾਅ

02/09/2021 7:49:16 PM

ਗੜਸ਼ੰਕਰ, (ਸ਼ੋਰੀ)- ਇਥੋਂ ਦੇ ਵਾਰਡ ਨੰਬਰ 3 ਦੀ ਭਾਜਪਾ ਉਮੀਦਵਾਰ ਸੱਤਿਆ ਦੇਵੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਜੇ ਐਂਡ ਕੇ ਭਾਜਪਾ ਦੇ ਜਨਰਲ ਸਕੱਤਰ ਨਰਿੰਦਰ ਰੈਣਾ ਦਾ ਕਿਸਾਨਾਂ ਵੱਲੋਂ ਘਿਰਾਓ ਕਰਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ।
 ਮੋਕੇ 'ਤੇ ਐਸ.ਐਚ.ਓ. ਗੜਸ਼ੰਕਰ ਇਕਬਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਨਰਿੰਦਰ ਸਿੰਘ ਰੈਨਾ ਨੂੰ ਪ੍ਰਦਰਸ਼ਨਕਾਰੀਆਂ ਤੋਂ ਬਚਾ ਕੇ ਦੂਸਰੇ ਰਾਹ ਰਾਹੀਂ ਰਵਾਨਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਇਸ ਚੋਣ ਦਫਤਰ ਸਾਹਮਣੇ ਜਾ ਕੇ ਵੀ ਨਾਅਰੇਬਾਜੀ ਕੀਤੀ। ਇਸ ਨਾਅਰੇਬਾਜੀ ਦੌਰਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਗੁਰਨੇਕ ਸਿੰਘ ਸਹਿਤ ਹੋਰ ਕਿਸਾਨ ਮੈਂਬਰ ਵੀ ਹਾਜ਼ਰ ਸਨ।
 


Bharat Thapa

Content Editor

Related News