ਚੌਲਾਂਗ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 45ਵੇਂ ਦਿਨ ''ਚ ਦਾਖ਼ਲ, ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

11/18/2020 5:13:21 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਚੌਲਾਂਗ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢਿਆ ਹੋਇਆ ਇਲਾਕੇ ਦੇ ਕਿਸਾਨਾਂ ਦਾ ਸੰਘਰਸ਼ 45ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਇਲਾਕੇ ਦੇ ਕਿਸਾਨਾਂ ਨੇ ਅੱਜ ਫਿਰ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕਰਦੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਡੱਟਵਾਂ ਵਿਰੋਧ ਦਰਜ ਕਰਵਾਇਆ। |

PunjabKesari

ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਸਤਪਾਲ ਸਿੰਘ ਮਿਰਜ਼ਾਪੁਰ ਅਤੇ ਬਲਬੀਰ ਸਿੰਘ ਸੋਹੀਆਂ ਦੀ ਅਗਵਾਈ 'ਚ ਹੋਏ ਅੱਜ ਦੇ ਰੋਸ ਵਿਖਾਵੇ ਦੌਰਾਨ ਰਾਜਪਾਲ ਸਿੰਘ ਮਾਂਗਟ, ਨਿਰਮਲ ਸਿੰਘ ਖੁਣਖੁਣ ਕਲਾ, ਹਰਦੀਪ ਖੁੱਡਾ, ਹੈਪੀ ਸੰਧੂ ਅਤੇ ਜਸਵੰਤ ਸਿੰਘ ਬਸੀ ਜਲਾਲ ਆਦਿ ਬੁਲਾਰਿਆਂ ਨੇ ਮੋਦੀ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ 26 ਅਤੇ 27 ਨਵੰਬਰ ਨੂੰ ਦਿੱਲੀ 'ਚ ਦੇਸ਼ ਦੀਆਂ 500 ਤੋਂ ਜਿਆਦਾ ਕਿਸਾਨ ਜਥੇਬੰਦੀਆਂ ਦੇ ਹੋਣ ਵਾਲੇ ਦੇਸ਼ ਵਿਆਪੀ ਸੰਘਰਸ਼ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ 'ਚ ਵੱਡਾ ਉਤਸ਼ਾਹ ਹੈ ਅਤੇ ਦਿੱਲੀ ਦਾ ਇਹ ਅੰਦੋਲਨ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਵੇਗਾ।

PunjabKesari

ਅੱਜ ਧਰਨੇ ਦੌਰਾਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਨੇ ਹਰਕੇਸ਼ ਚੋਧਰੀ ਦੀ ਅਗਵਾਈ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੀ ਬਾਤ ਪਾਉਂਦੇ ਨਾਟਕ ਉੱਠਣ ਦਾ ਵੇਲਾ ਦਾ ਮੰਚਨ ਕਰਕੇ ਕਿਸਾਨਾਂ 'ਚ ਜੋਸ਼ ਦਾ ਸੰਚਾਰ ਕੀਤਾ। ਇਸ ਮੌਕੇ ਜਗਰੂਪ ਸਿੰਘ ਮਾਂਗਟ, ਦਵਿੰਦਰ ਸਿੰਘ ਮੂਨਕਾ, ਕੁਲਵੀਰ ਜੌੜਾ, ਗੋਲਡੀ ਬੱਧਣ, ਹਰਪ੍ਰੀਤ ਸਿੰਘ ਬੁੱਧੋ ਬਰਕਤ, ਸਵਰਨ ਸਿੰਘ, ਜਰਨੈਲ ਸਿੰਘ ਕੁਰਾਲਾ, ਮੋਦੀ ਕੁਰਾਲਾ, ਨਿੰਦਾ ਕੁਰਾਲਾ, ਬਲਵਿੰਦਰ ਸਿੰਘ ਕੋਟਲੀ, ਮਲਕੀਤ ਸਿੰਘ ਢੱਟ, ਬਲਬੀਰ ਸਿੰਘ ਢੱਟ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ ਕੰਧਾਲਾ ਸ਼ੇਖਾਂ, ਅਵਤਾਰ ਸਿੰਘ ਖਰਲਾਂ, ਜਸਬੀਰ ਸਿੰਘ ਕੰਧਾਲੀ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ ਵੜੈਚ, ਲਾਡੀ ਚੌਲਾਂਗ, ਗੁਰਦੀਪ ਸਿੰਘ ਬੈਂਚਾਂ, ਅਵਤਾਰ ਸਿੰਘ ਚੀਮਾ, ਭਜਨ ਸਿੰਘ ਕੰਗ, ਉਂਕਾਰ ਸਿੰਘ, ਤਰਸੇਮ ਸਿੰਘ, ਖੁਸ਼ਵੰਤ ਸਿੰਘ, ਅਮਰਜੀਤ ਸਿੰਘ ਕੁਰਾਲਾ, ਭੀਮਾ, ਇੰਸਪੈਕਟਰ ਸੰਜੀਵ ਸਿੰਘ ਚੀਮਾ, ਕੁਲਵੀਰ ਜੌੜਾ, ਚੈਂਚਲ ਸਿੰਘ ਜੌੜਾ, ਮਨਦੀਪ ਸਿੰਘ ਲਿਤਰਾ, ਰਣਜੀਤ ਸਿੰਘ ਸੈਨਪੁਰ, ਕਰਮਜੀਤ ਜਾਜਾ, ਵਾਸਦੇਵ ਸਿੰਘ ਰਾਪੁਰ, ਬੱਬੂ ਲਿੱਤਰਾ, ਮਾਸਟਰ ਅਮਰਜੀਤ ਸਿੰਘ ਆਦਿ ਮੌਜੂਦ ਸਨ।

PunjabKesari


Aarti dhillon

Content Editor

Related News