ਸਰਕਾਰ ਦੇ ਲਾਰਿਆਂ ਤੇ ਬਰਬਾਦ ਹੋਈਆਂ ਫ਼ਸਲਾਂ ਕਾਰਨ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ

09/13/2020 5:05:28 PM

ਅਬੋਹਰ(ਸੁਨੀਲ ਨਾਗਪਾਲ) - ਵਿਧਾਨਸਭਾ ਹਲਕਾ ਬੱਲੂਆਣਾ ਦੇ ਪਿੰਡ ਬਹਾਵਲ ਦੇ ਇੱਕ 45 ਸਾਲਾ ਕਿਸਾਨ ਗੁਰਮੀਤ ਸਿੰਘ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀ ਪਰੇਸ਼ਾਨ ਕਾਰਨ ਫਾਹਾ ਲੈ ਲਿਆ। ਇਸ ਕਿਸਾਨ ਨੇ  ਅਬੋਹਰ -ਸੀਤੋ ਬਾਈਪਾਸ 'ਤੇ ਇੱਕ ਚਾਹ ਵਾਲੇ ਖੋਖੇ 'ਚ ਫਾਹਾ ਲਿਆ ਹੈ। ਪੀਡ਼ਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ । 

ਹਲਕਾ ਬੱਲੂਆਣਾ ਦੇ ਪਿੰਡਾਂ ਹਾਲੇ ਵੀ ਪਾਣੀ ਦੀ ਮਾਰ ਝੱਲ ਰਹੇ ਹਨ । ਬੀਤੇ ਦਿਨੀਂ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਫ਼ਦ ਵਲੋਂ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਪਾਣੀ ਨਿਕਾਸੀ ਦੇ ਪ੍ਰਬੰਧ ਦਾ ਵਾਅਦਾ ਕੀਤਾ। ਪਰ ਹਾਲਾਤ ਕਿੰਨੇ ਖ਼ਤਰਨਾਕ ਹੋ ਰਹੇ ਹਨ ਇਸਦਾ ਅੰਦਾਜਾ ਅੱਜ ਵਾਪਰੀ ਘਟਨਾ ਤੋਂ ਲਾਇਆ ਜ ਸਕਦਾ ਹੈ । ਪਿੰਡ ਦੇ 45 ਸਾਲਾ ਇੱਕ ਗਰੀਬ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਗੁਰਮੀਤ ਸਿੰਘ ਨੇ 10 ਏਕੜ ਜ਼ਮੀਨ ਠੇਕੇ 'ਤੇ ਲਈ ਸੀ ਪਰ ਬਰਸਾਤ ਦੇ ਪਾਣੀ ਨੇ ਪੂਰੀ ਫਸਲ ਹੀ ਤਬਾਹ ਕਰ ਦਿੱਤੀ ਅਤੇ ਹਾੜੀ ਦੀ ਫਸਲ ਦੀ ਚਿੰਤਾ ਵੀ ਸਤਾ ਰਹੀ ਸੀ। ਇਸ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਉਸਨੇ ਅਬੋਹਰ-ਸੀਤੋ ਬਾਈਪਾਸ ਦੇ ਨੇੜੇ ਇੱਕ ਚਾਹ ਵਾਲੇ ਖੋਖੇ 'ਚ ਫਾਹਾ ਲੈ ਲਿਆ । ਇਥੇ ਜਿਕਰਯੋਗ ਹੈ ਕਿ ਪਿੰਡ ਬਹਾਵਲ ਵਾਸੀ ਦੇ ਕਰੀਬ 3 ਹਜਾਰ ਏਕੜ ਦੀ ਫਸਲ ਪੁਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ । 

ਇਸ ਬਾਰੇ ਏ. ਐਸ. ਆਈ. ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਲਿਆਂਦਾ । ਫਿਲਹਾਲ ਧਾਰਾ 174 ਤਹਿਤ ਕਾਰਵਾਈ ਅਮਲ 'ਚ ਲਿਆਂਦੀ ਹੈ । 
 


Harinder Kaur

Content Editor

Related News