ਜ਼ਹਿਰੀਲੀ ਦਵਾਈ ਨਿਗਲਣ ਨਾਲ 2 ਸਾਲਾ ਮਾਸੂਮ ਦੀ ਹਾਲਤ ਵਿਗੜੀ

07/01/2019 6:38:34 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਬਾਗਪੁਰ 'ਚ ਬੀਤੇ ਦਿਨ ਭੇਤਭਰੀ ਹਾਲਤ 'ਚ ਕੋਈ ਜ਼ਹਿਰੀਲੀ ਦਵਾਈ ਨਿਗਲਣ ਨਾਲ 2 ਸਾਲਾ ਮਾਸੂਮ ਬਿਕਰਮ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਤੁਰੰਤ ਇਲਾਜ ਲਈ ਲਈ ਹਰਿਆਣਾ ਸਥਿਤ ਹਸਪਤਾਲ ਲੈ ਕੇ ਪਹੁੰਚ ਗਏ। ਮਾਸੂਮ ਦੀ ਹਾਲਤ ਖਰਾਬ ਹੁੰਦੇ ਦੇਖ ਡਾਕਟਰਾਂ ਨੇ ਬਿਕਰਮ ਨੂੰ ਇਲਾਜ ਲਈ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਸਿਵਲ ਹਸਪਤਾਲ 'ਚ ਮਾਸੂਮ ਬਿਕਰਮ ਦੀ ਹਾਲਤ 'ਚ ਸੁਧਾਰ ਦੇ ਬਾਅਦ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਮਾਸੂਮ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ ਅਤੇ ਪਰਿਵਾਰ ਵਾਲੇ ਪ੍ਰੇਸ਼ਾਨ ਹੋ ਗਏ। ਪਰਿਵਾਰ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਹਰਿਆਣਾ ਨੂੰ ਦੇ ਕੇ ਇਸ ਲਈ ਆਪਣੇ ਹੀ ਨਜ਼ਦੀਕੀਆਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਪੁਲਸ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਥਾਣਾ ਹਰਿਆਣਾ ਦੀ ਪੁਲਸ ਨੇ ਇਸ ਮਾਮਲੇ 'ਚ ਦੋਵਾਂ ਧਿਰਾਂ ਨੂੰ ਥਾਣੇ ਆਉਣ ਦਾ ਨਿਰਦੇਸ਼ ਜਾਰੀ ਕਰਕੇ ਮਾਮਲੇ ਦੀ ਜਾਂਚ 'ਚ ਜੁੱਟ ਗਈ।

ਮੇਰੇ ਬੇਟੇ ਨੂੰ ਜਾਣਬੁਝ ਕੇ ਪਿਆਈ ਜ਼ਹਿਰੀਲੀ ਦਵਾਈ
ਸਿਵਲ ਹਸਪਤਾਲ 'ਚ ਥਾਣਾ ਹਰਿਆਣਾ ਪੁਲਸ 'ਚ ਤਾਇਨਾਤ ਏ. ਐੱਸ. ਆਈ. ਸਤਨਾਮ ਸਿੰਘ ਦੀ ਹਾਜ਼ਰੀ 'ਚ ਮਾਸੂਮ ਬਿਕਰਮ ਦੀ ਮਾਂ ਪਿੰਕੀ ਨੇ ਪੁਲਸ ਅਤੇ ਮੀਡੀਆ ਨੂੰ ਦੱਸਿਆ ਕਿ ਸਵੇਰੇ ਬਿਕਰਮ ਘਰ 'ਚ ਖੇਡ ਰਿਹਾ ਸੀ। ਇਸੇ ਦੌਰਾਨ ਰੰਜਿਸ਼ ਰੱਖਣ ਵਾਲੇ ਵਿਰੋਧੀ ਨੇ ਬਿਕਰਮ ਨੂੰ ਆਪਣੇ ਕੋਲ ਬੁਲਾ ਕੋਈ ਦਵਾਈ ਪਿਆ ਦਿੱਤੀ, ਜਿਸ ਨਾਲ ਉਸ ਦੀ ਹਾਲਤ ਵਿਗੜਣੀ ਸ਼ੁਰੂ ਹੋ ਗਈ। ਪਿੰਕੀ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਮੇਰੇ ਮਾਸੂਮ ਬੇਟੇ ਨੂੰ ਜਾਣਬੁਝ ਕੇ ਜ਼ਹਿਰੀਲੀ ਦਵਾਈ ਪਿਆਈ ਅਤੇ ਪੁਲਸ ਉਸ ਦੇ ਖਿਲਾਫ ਸਖਤ ਕਾਰਵਾਈ ਕਰੇ।

ਮਾਮਲਾ ਆਪਸੀ ਵਿਵਾਦ ਦਾ ਸੀ ਜਿਸ ਨੂੰ ਹੱਲ ਕਰ ਦਿੱਤਾ ਹੈ : ਐੱਸ. ਐੱਚ. ਓ.
ਸੰਪਰਕ ਕਰਨ 'ਤੇ ਐੱਸ. ਐੱਚ. ਓ. ਰਵਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਪਰਿਵਾਰ ਨੂੰ ਥਾਣੇ ਬੁਲਾਇਆ ਸੀ। ਦੋਹਾਂ ਹੀ ਧਿਰਾਂ 'ਚ ਆਪਸੀ ਰੰਜਿਸ਼ ਨੂੰ ਲੈ ਕੇ ਇਸ ਮਾਮਲੇ 'ਚ ਕੁਝ ਗਲਤਫਹਿਮੀ ਹੋ ਗਈ ਸੀ, ਜਿਸ ਦੀ ਸੁਣਵਾਈ ਕਰਕੇ ਮਾਮਲੇ ਨੂੰ ਹੱਲ ਕਰ ਦਿੱਤਾ ਗਿਆ ਹੈ। ਦੋਹਾਂ ਧਿਰਾਂ 'ਚ ਸਮਝੌਤਾ ਹੋ ਜਾਣ ਦੇ ਬਾਅਦ ਮਾਮਲਾ ਖਤਮ ਹੋ ਗਿਆ ਹੈ।

shivani attri

This news is Content Editor shivani attri