''ਪਾਕਿ ਤੋਂ ਆ ਰਹੀ ਜਾਅਲੀ ਕਰੰਸੀ, ਨਾਜਾਇਜ਼ ਹਥਿਆਰ ਤੇ ਨਸ਼ੇ ਦੀ ਖੇਪ ਪੰਜਾਬ ਦੇ ਵਿਕਾਸ ''ਚ ਰੁਕਾਵਟ''

01/04/2020 1:23:04 PM

ਕਾਠਗੜ੍ਹ/ਨਵਾਂਸ਼ਹਿਰ (ਵਿਜੇ/ਤ੍ਰਿਪਾਠੀ/ਰਜੇਸ਼)— ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਕਿਹਾ ਕਿ ਪੰਜਾਬੀ ਸੇਵਾ ਭਾਵਨਾ ਲਈ ਮਸ਼ਹੂਰ ਹਨ ਪਰ ਪੰਜਾਬ ਦੇ ਮਾਮਲੇ 'ਚ ਪੰਜਾਬੀ ਭਾਰੀ ਘਾਟੇ 'ਚ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿੱਥੇ ਪੰਜਾਬ ਲਾਹੌਰ ਤੋਂ ਲੈ ਕੇ ਹਿਮਾਚਲ ਅਤੇ ਹਰਿਆਣਾ ਸਣੇ ਇਕ ਸੰਪੂਰਨ ਸੂਬਾ ਸੀ ਪਰ ਪੰਜਾਬੀ ਸੂਬੇ ਦੀ ਮੰਗ ਕਰਕੇ ਇਸ ਸੂਬੇ ਦਾ ਕਮਾਊ ਖੇਤਰ ਜਿੱਥੇ ਹਰਿਆਣਾ ਸੂਬੇ ਦੇ ਕੋਲ ਹੈ ਤਾਂ ਉੱਥੇ ਹੀ ਕੁਦਰਤੀ ਬਿਊਟੀ ਦਾ ਖੇਤਰ ਹਿਮਾਚਲ ਪ੍ਰਦੇਸ਼ ਦੇ ਕੋਲ ਚਲਾ ਗਿਆ ਹੈ। ਜਦੋਂਕਿ ਸੀਮਾ ਰੇਖਾ ਨਾਲ ਪੰਜਾਬ 'ਚ ਪਾਕਿ ਦੇ ਬਾਰਡਰ ਤੋਂ ਨਸ਼ਾ-ਹਥਿਆਰ ਅਤੇ ਜਾਅਲੀ ਕਰੰਸੀ ਆ ਰਹੀ ਹੈ, ਜੋ ਸੂਬੇ ਦੀ ਤਰੱਕੀ 'ਚ ਜਿੱਥੇ ਰੁਕਾਵਟ ਬਣ ਰਹੀ ਹੈ ਉੱਥੇ ਹੀ ਸੂਬੇ ਨੂੰ ਤਬਾਹ ਕਰਨ 'ਚ ਜੁਟੀ ਹੋਈ ਹੈ।

ਸ਼੍ਰੀ ਵਿਜੇ ਚੋਪੜਾ ਜੀ ਪਿੰਡ ਗੋਲੂ ਮਾਜਰਾ 'ਚ ਸਥਿਤ ਡੇਰਾ ਬਾਬਾ ਬੌੜੀ ਸਾਹਿਬ 'ਚ ਪੰਜਾਬ ਕੇਸਰੀ ਗਰੁੱਪ ਵੱਲੋਂ ਜੰਮੂ ਕਸ਼ਮੀਰ ਦੇ ਸੀਮਾਵਰਤੀ ਲੋਕਾਂ ਲਈ ਰਾਸ਼ਨ ਵੰਡਣ ਦੀ ਚਲਾਈ ਜਾ ਰਹੀ ਸੇਵਾ 'ਚ ਆਹੂਤੀ ਪਾਉਣ ਦੇ ਲਈ ਡੇਰੇ ਦੇ ਗੱਦੀਨਸ਼ੀਨ ਸਵਾਮੀ ਦਿਆਲ ਦਾਸ ਜੀ ਮਹਾਰਾਜ ਵਲੋਂ ਭੇਟ ਕੀਤੇ ਰਾਸ਼ਨ ਦੇ ਟਰੱਕ ਸਬੰਧੀ ਆਪਣੇ ਵਿਚਾਰ ਰੱਖ ਰਹੇ ਸਨ। ਸ਼੍ਰੀ ਚੋਪੜਾ ਜੀ ਨੇ ਸੂਬੇ ਦੀ ਯੁਵਾ ਪੀੜ੍ਹੀ ਦੇ ਵਿਦੇਸ਼ਾਂ 'ਚ ਸ਼ਿਫਟ ਹੋਣ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਪਿੰਡਾਂ 'ਚ ਕੇਵਲ ਬਜ਼ੁਰਗ ਹੀ ਨਜ਼ਰ ਆ ਰਹੇ ਹਨ ਜਦੋਂਕਿ ਨੌਜਵਾਨ ਪੀੜ੍ਹੀ 12ਵੀਂ ਪਾਸ ਕਰਨ ਦੇ ਬਾਅਦ ਵਿਦੇਸ਼ਾਂ 'ਚ ਸੈਟਲ ਹੋਣ ਦੇ ਲਈ ਤੇਜ਼ੀ ਨਾਲ ਮਾਈਗਰੇਟ ਹੋ ਰਹੀ ਹੈ।

ਕਰਮਚਾਰੀਆਂ ਦੀ ਪ੍ਰੇਰਣਾ ਨੇ ਵਧਾਇਆ ਹੌਂਸਲਾ
ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਤਵਾਦ ਦੇ ਰੂਪ 'ਚ ਕਾਫੀ ਤਰਾਸਦੀ ਝੇਲੀ ਹੈ। ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਅਤੇ ਸ਼੍ਰੀ ਰਮੇਸ਼ ਜੀ ਦੇ ਬਲੀਦਾਨ ਦੇ ਇਲਾਵਾ ਪੰਜਾਬ ਕੇਸਰੀ ਨਾਲ ਜੁੜੇ ਸਬ-ਆਡੀਟਰ ਅਤੇ ਹੋਰ ਕਰਮਚਾਰੀਆਂ 'ਚ ਕਰੀਬ 70 ਨੂੰ ਆਪਣਾ ਬਲੀਦਾਨ ਦੇਣਾ ਪਿਆ ਹੈ। ਉਨ੍ਹਾਂ ਇਕ ਸਮੇਂ 'ਤੇ ਸ਼ਹੀਦ ਹੋ ਰਹੇ ਹਿੰਦ ਸਮਾਚਾਰ ਦੇ ਕਰਮਚਾਰੀਆਂ ਦੀ ਦੁੱਖਦਾਈ ਨੂੰ ਰੋਕਣ ਲਈ ਪੰਜਾਬ ਕੇਸਰੀ (ਹਿੰਦ ਸਮਾਚਾਰ) ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ ਪਰ ਕਰਮਚਾਰੀਆਂ ਵੱਲੋਂ ਹੌਸਲਾ ਵਧਾਉਣ 'ਤੇ ਅਤੇ ਸਮਾਚਾਰ ਪੱਤਰ ਨੂੰ ਕਿਸੇ ਵੀ ਸੂਰਤ 'ਚ ਬੰਦ ਨਾ ਕਰਨ ਲਈ ਵਿਅਕਤ ਕੀਤੀ ਗਈ ਇਕ ਜੁਟਤਾ ਦੇ ਚਲਦੇ ਹੀ ਅੱਜ ਇਹ ਸਮਾਚਾਰ ਪੱਤਰ ਨਿਰਵਿਘਨ ਜਨ ਸੇਵਾ ਕਰਨ 'ਚ ਜੁਟਿਆ ਹੋਇਆ ਹੈ।

ਸਵਾਮੀ ਦਿਆਲ ਦਾਸ ਜੀ ਦੀ ਪ੍ਰੇਰਣਾ ਸਦਕਾ ਯੁਵਾ ਵਰਗ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬੱਚਿਆ ਹੋਇਆ
ਸ਼੍ਰੀ ਵਿਜੇ ਚੋਪੜਾ ਜੀ ਨੇ ਕਿਹਾ ਕਿ ਡੇਰਾ ਬਾਬਾ ਬੌੜੀ ਸਾਹਿਬ ਦੇ ਗੱਦੀਨਸ਼ੀਨ ਸਵਾਮੀ ਦਿਆਲ ਦਾਸ ਜੀ ਮਹਾਰਾਜ ਦੀ ਪ੍ਰੇਰਣਾ ਨਾਲ ਹੀ ਪੇਂਡੂ ਅਤੇ ਦੇਸ਼ ਭਰ ਵਿਚ ਰਹਿਣ ਵਾਲੇ ਉਨ੍ਹਾਂ ਦੇ ਸ਼ਰਧਾਲੂ ਧਾਰਮਕ ਕੰਮਾਂ ਨਾਲ ਜੁੜ ਕੇ ਨਾ ਕੇਵਲ ਲੋੜਵੰਦ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ, ਸਗੋਂ ਸਵਾਮੀ ਜੀ ਦੀ ਪ੍ਰੇਰਣਾ ਨਾਲ ਨੌਜਵਾਨ ਵਰਗ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਿਆ ਹੋਇਆ ਹੈ।

ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਸਦਕਾ ਜਲੰਧਰ 'ਚ ਸ਼ੁਰੂ ਹੋਇਆ ਸਵੱਛਤਾ ਅਭਿਆਨ : ਵਿਨੇ ਬਬਲਾਨੀ
ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਕਿਹਾ ਕਿ 'ਜਗ ਬਾਣੀ' ਦੇ ਸਮਾਜ ਹਿੱਤ ਕਾਰਜ ਬੇਮਿਸਾਲ ਹਨ। ਹਿੰਦ ਸਮਾਚਾਰ ਗਰੁੱਪ ਜਿੱਥੇ ਜੰਮੂ-ਕਸ਼ਮੀਰ ਦੀ ਸੀਮਾ ਵਰਤੀ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਮੱਗਰੀ ਵੰਡਣ ਦੀ ਜਨ ਸੇਵਾ ਵਿਚ ਜੁੱਟਿਆ ਹੋਇਆ ਹੈ ਤਾਂ ਉੱਥੇ ਹੀ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਸਮੇਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਖੜ੍ਹਾ ਰਹਿੰਦਾ ਹੈ ਅਤੇ ਅਜਿਹੇ ਕਾਫੀ ਫੰਡ ਇਕੱਠੇ ਕਰ ਕੇ ਸਬੰਧਤ ਸੂਬੇ, ਕੇਂਦਰ ਸਰਕਾਰ ਅਤੇ ਲੋੜਵੰਦ ਲੋਕਾਂ ਤਕ ਪਹੁੰਚਾ ਚੁੱਕਾ ਹੈ। ਉਨ੍ਹਾਂ ਜਲੰਧਰ ਵਿਖੇ ਬਤੌਰ ਮਿਉਂਸਿਪਲ ਕਮਿਸ਼ਨਰ ਆਪਣਾ ਤਜ਼ਰਬਾ ਸਾਂਝਾ ਕਰਦੇ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਜੀ ਦੀ ਪ੍ਰੇਰਣਾ ਨਾਲ ਜਲੰਧਰ ਵਿਖੇ ਸਵੱਛਤਾ ਅਭਿਆਨ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਨਵਾਂਸ਼ਹਿਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਉਪਰੋਕਤ ਤਜ਼ਰਬਿਆਂ ਦੇ ਚੱਲਦੇ ਹੀ ਨਵਾਂਸ਼ਹਿਰ ਨੂੰ ਸਵੱਛਤਾ ਅਭਿਆਨ 'ਚ ਨਾਰਥ ਜ਼ੋਨ 'ਚੋਂ ਪਹਿਲਾਂ ਸਥਾਨ ਹਾਸਲ ਹੋਇਆ ਹੈ।

ਏਕਤਾ-ਭਾਈਚਾਰੇ ਲਈ ਪੰਜਾਬ ਕੇਸਰੀ ਗਰੁੱਪ ਦਾ ਯੋਗਦਾਨ ਅਹਿਮ : ਵਿਧਾਇਕ ਮੰਗੂਪੁਰ
ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੇ ਪਰਿਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਗਰੁੱਪ ਦੀ ਨਿਡਰ ਪੱਤਰਕਾਰੀ ਕਮਾਲ ਹੈ, ਜਿਸਨੇ ਕਦੇ ਕਿਸੇ ਵੀ ਸੱਚ ਦੀ ਆਵਾਜ਼ ਨੂੰ ਬੰਦ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅੱਜ ਆਪਸੀ ਏਕਤਾ-ਭਾਈਚਾਰਾ ਅਤੇ ਅਮਨ ਦਾ ਮਾਹੌਲ ਹੈ ਤਾਂ ਉਸਦੇ ਪਿੱਛੇ ਪੰਜਾਬ ਕੇਸਰੀ ਗਰੁੱਪ ਦੀਆਂ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਸ਼੍ਰੀ ਚੋਪੜਾ ਜੀ ਨਾਲ ਮਿਲ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਮਿਲੀ ਪ੍ਰੇਰਣਾ : ਸਵਾਮੀ ਦਿਆਲ ਦਾਸ ਜੀ
ਡੇਰਾ ਬਾਬਾ ਬੌੜੀ ਸਾਹਿਬ ਦੇ ਗੱਦੀਨਸ਼ੀਨ ਦਿਆਲ ਦਾਸ ਜੀ ਮਹਾਰਾਜ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਸੀਮਾਵਰਤੀ ਖੇਤਰਾਂ ਦੀ ਤਰਸਯੋਗ ਹਾਲਾਤ ਦੀ ਜਾਣਕਾਰੀ ਉਨ੍ਹਾਂ ਨੂੰ ਸ਼੍ਰੀ ਚੋਪੜਾ ਜੀ ਦੇ ਨਾਲ ਰੋਪੜ ਵਿਖੇ ਹੋਈ ਮੁਲਾਕਾਤ ਵਿਚ ਮਿਲੀ ਸੀ, ਜਿਸ ਨਾਲ ਉੱਥੋਂ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੀ ਇੱਛਾ ਪੈਦਾ ਹੋਣ 'ਤੇ ਉਨ੍ਹਾਂ ਆਪਣੀ ਸੰਗਤ ਦੇ ਸਹਿਯੋਗ ਨਾਲ ਰਾਸ਼ਨ ਦਾ ਟਰੱਕ ਭੇਜਣ ਦਾ ਫੈਸਲਾ ਲੈਂਦੇ ਹੋਏ ਸ਼੍ਰੀ ਚੋਪੜਾ ਜੀ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸੇਵਾਵਾਂ ਵਿਚ ਹੋਰ ਵੱਧ ਯੋਗਦਾਨ ਪਾਉਣ ਲਈ ਲਗਾਤਾਰ ਕੋਸ਼ਿਸ਼ ਕਰਨਗੇ।

ਬਿਨਾਂ ਹਥਿਆਰਾਂ ਦੇ ਲੋਕ ਛਾਤੀ 'ਤੇ ਝੱਲਣ ਲਈ ਮਜਬੂਰ ਹਨ ਦੁਸ਼ਮਣ ਦੀ ਗੋਲੀ
ਰਾਹਤ ਟੀਮ ਦੇ ਪ੍ਰਮੁੱਖ ਅਤੇ ਯੋਗ ਗੁਰੂ ਵਰਿੰਦਰ ਸ਼ਰਮਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਸੀਮਾਵਰਤੀ ਖੇਤਰਾਂ ਦੇ ਲੋਕ ਬਹੁਤ ਔਖਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਦੇ ਘਰ ਜਿੱਥੇ ਸੀਮਾ 'ਤੇ ਸਥਿਤ ਤਾਰਾਂ ਦੇ ਨਜ਼ਦੀਕ ਹਨ ਤਾਂ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਖੇਤ ਤਾਰਾਂ ਦੇ ਪਾਰ ਵੀ ਸਥਿਤ ਹਨ ਜਿੱਥੇ ਖੇਤੀ ਕਰਨ ਦੇ ਲਈ ਉਨ੍ਹਾਂ ਨੂੰ ਪਾਸ ਲੈਣ ਦੀ ਜ਼ਰੂਰਤ ਪੈਂਦੀ ਹੈ। ਪਾਕਿ ਵਲੋਂ ਹੋਣ ਵਾਲੀ ਫਾਇਰਿੰਗ ਨਾਲ ਸੀਮਾਵਰਤੀ ਖੇਤਰਾਂ ਦੇ ਲੋਕ ਅਤੇ ਪਸ਼ੂ ਮੌਤ ਦਾ ਗ੍ਰਾਸ ਬਣ ਜਾਂਦੇ ਹਨ। ਉਹ ਬਿਨਾਂ ਹਥਿਆਰਾਂ ਦੇ ਦੁਸ਼ਮਣ ਦੀ ਗੋਲੀ ਆਪਣੀ ਛਾਤੀ 'ਤੇ ਝੱਲਣ ਲਈ ਮਜਬੂਰ ਹਨ।
ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਸ਼ਰਮਾ ਨੇ ਨਿਭਾਈ। ਇਸ ਮੌਕੇ ਵਿਜੇ ਸ਼ਰਮਾ ਪ੍ਰਧਾਨ ਰੂਪਨਗਰ ਪ੍ਰੈੱਸ ਕਲੱਬ, ਪ੍ਰਤੀਨਿਧੀ ਰਾਜੇਸ਼ ਸ਼ਰਮਾ, ਨਰਿੰਦਰ ਭੂੰਮਲਾ, ਸੇਵਾ ਸੰਮਤੀ ਰਣਜੀਤ ਐਵੇਨਿਊ ਰੂਪਨਗਰ ਤੋਂ ਕਰਨ ਕੁਮਾਰ ਐਰੀ, ਮਨਜੀਤ ਸਿੰਘ ਸਾਬਕਾ ਪ੍ਰਧਾਨ, ਸੁਰੇਸ਼ ਵਾਸੂਦੇਵਾ, ਐੱਚ.ਐੱਮ. ਸ਼ਰਮਾ ਅਤੇ ਸੁਆਮੀ ਨਦੀ ਪਾਰ ਕੁਟੀਆ ਵਲੋਂ ਬੱਬੂ ਸ਼ਰਮਾ, ਰਵਿੰਦਰ ਸ਼ਰਮਾ, ਪ੍ਰੀਤਮ ਸ਼ਰਮਾ, ਪੰਕਜ ਸ਼ਰਮਾ, ਪੁਨੀਤ ਵਰਮਾ, ਸਤੀਸ਼ ਸ਼ਰਮਾ, ਸਾਬਕਾ ਸਰਪੰਚ ਡਾ. ਜੋਗਿੰਦਰਪਾਲ ਦੱਤ, ਰਾਜ ਕੁਮਾਰ ਅਨੰਦ, ਕਾਠਗੜ੍ਹ ਸਰਪੰਚ ਗੁਰਨਾਮ ਸਿੰਘ ਚਾਹਲ, ਰਾਮ ਸ਼ਾਹ, ਬਿਹਾਰੀ ਲਾਲ ਆਦਿ ਮੌਜੂਦ ਸਨ।

shivani attri

This news is Content Editor shivani attri