ਫੇਸਬੁੱਕ ''ਤੇ ਦੋ ਨੌਜਵਾਨਾਂ ਨੂੰ ਪਿਸਤੌਲ ਨਾਲ ਫੋਟੋ ਪਾਉਣੀ ਪਈ ਭਾਰੀ, ਆਏ ਪੁਲਸ ਅੜਿੱਕੇ

10/01/2019 11:39:28 AM

ਜਲੰਧਰ (ਜ. ਬ.)— ਫੇਸਬੁੱਕ 'ਤੇ ਪਿਸਤੌਲ ਨਾਲ ਫੋਟੋ ਪਾਉਣ 'ਤੇ ਦੋ ਨੌਜਵਾਨਾਂ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਹਿਰਾਸਤ 'ਚ ਲੈ ਲਿਆ। ਇਨ੍ਹਾਂ ਦੋਵਾਂ ਖਿਲਾਫ ਸ਼ਾਂਤੀ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਵੀ ਦਿੱਤੀ ਹੋਈ ਹੈ ਅਤੇ ਉਸ ਵਿਅਕਤੀ ਦੀ ਸੂਚਨਾ 'ਤੇ ਹੀ ਐੱਸ. ਓ. ਯੂ. ਨੇ ਦੋਵਾਂ ਨੂੰ ਸੋਮਵਾਰ ਸਵੇਰ ਨੂੰ ਹਿਰਾਸਤ ਵਿਚ ਲੈ ਲਿਆ। ਸ਼ਾਮ ਦੇ ਸਮੇਂ ਦੋਵਾਂ ਨੂੰ ਪੁਲਸ ਨੇ ਛੱਡ ਦਿੱਤਾ ਪਰ ਉਨ੍ਹਾਂ ਨੂੰ ਦੋਬਾਰਾ ਮੰਗਲਵਾਰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਨਾਲ ਉਨ੍ਹਾਂ ਦਾ ਪੁਰਾਣਾ ਝਗੜਾ ਹੈ ਅਤੇ ਦੋਵੇਂ ਕਈ ਵਾਰ ਉਨ੍ਹਾਂ ਨੂੰ ਧਮਕੀ ਵੀ ਦੇ ਚੁੱਕੇ ਹਨ। ਉਨ੍ਹਾਂ ਇਸ ਸਬੰਧੀ ਐੱਸ. ਓ. ਯੂ. ਵਿਚ ਸ਼ਿਕਾਇਤ ਦਿੱਤੀ ਹੋਈ ਸੀ। ਐੱਸ. ਓ. ਯੂ. ਨੂੰ ਉਨ੍ਹਾਂ ਸਵੇਰੇ ਉਕਤ ਨੌਜਵਾਨਾਂ ਦੀ ਲੋਕੇਸ਼ਨ ਦੱਸੀ। ਜਿਸ ਤੋਂ ਬਾਅਦ ਏ. ਐੱਸ. ਆਈ. ਸਰਫੂਦੀਨ ਨੇ ਆਪਣੀ ਟੀਮ ਨਾਲ ਦੋਵਾਂ ਨੌਜਵਾਨਾਂ ਨੂੰ ਰਾਊਂਡਅਪ ਕਰ ਲਿਆ ਅਤੇ ਆਪਣੇ ਨਾਲ ਐੱਸ. ਓ. ਯੂ. ਆਫਿਸ ਲੈ ਗਏ। ਜਸਵੰਤ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਵੈਪਨਾਂ ਵਿਚੋਂ ਇਕ ਨਾਜਾਇਜ਼ ਵੀ ਸੀ ਪਰ ਪੁਲਸ ਨੇ ਬਿਨਾਂ ਜਾਂਚ-ਪੜਤਾਲ ਕੀਤਿਆਂ ਹੀ ਉਸਨੂੰ ਛੱਡ ਦਿੱਤਾ। ਇਸ ਸਬੰਧੀ ਜਦੋਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਇਕ ਵੈਪਨ ਦਾ ਲਾਇਸੈਂਸ ਦੇਖਿਆ ਜਾ ਚੁੱਕਾ ਹੈ ਜਦੋਂਕਿ ਦੂਜੇ ਵੈਪਨ ਦਾ ਲਾਇਸੈਂਸ ਬਾਹਰ ਦੇ ਸ਼ਹਿਰ ਦਾ ਹੈ ਜਿਸ ਨੂੰ ਮੰਗਲਵਾਰ ਨੂੰ ਦਿਖਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵੈਪਨ ਨਾਜਾਇਜ਼ ਹੋਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News