ਕਰੋੜਾਂ ਦੀ ਬਰਾਮਦ ਪਰ ਲੈਦਰ ਕੰਪਲੈਕਸ ’ਚ ਨਾ ਸੜਕਾਂ ਤੇ ਨਾ ਪਾਣੀ ਦੀ ਨਿਕਾਸੀ

08/10/2022 4:42:26 PM

ਜਲੰਧਰ (ਧਵਨ)–ਕਰੋੜਾਂ ਦੀ ਬਰਾਮਦ ਜਲੰਧਰ ਦੇ ਲੈਦਰ ਕੰਪਲੈਕਸ ਤੋਂ ਬਰਾਮਦਕਾਰਾਂ ਵੱਲੋਂ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਲੈਦਰ ਕੰਪਲੈਕਸ ਵਿਚ ਨਾ ਤਾਂ ਸੜਕਾਂ ਬਣਾਈਆਂ ਗਈਆਂ ਹਨ ਤੇ ਨਾ ਹੀ ਪਾਣੀ ਦੀ ਉਚਿਤ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ। ਲੈਦਰ ਕੰਪਲੈਕਸ ਵਿਚ ਲਗਭਗ 70 ਉਦਯੋਗਿਕ ਇਕਾਈਆਂ ਕੰਮ ਕਰ ਰਹੀਆਂ ਹਨ, ਜਿੱਥੋਂ ਵਿਦੇਸ਼ਾਂ ਨੂੰ ਹਰ ਸਾਲ ਕਰੋੜਾਂ ਰੁਪਏ ਦੇ ਲੈਦਰ ਦੇ ਬਣੇ ਉਤਪਾਦ ਬਰਾਮਦ ਕੀਤੇ ਜਾਂਦੇ ਹਨ। ਲੈਦਰ ਕੰਪਲੈਕਸ ਦੀ ਜਦੋਂ ਸਥਾਪਨਾ ਕੀਤੀ ਗਈ ਸੀ, ਉਦੋਂ ਬਰਾਮਦਕਾਰਾਂ ਤੇ ਉੱਦਮੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਉਚਿਤ ਅਤੇ ਵਧੀਆ ਮੁੱਢਲਾ ਢਾਂਚਾ ਬਣਾ ਕੇ ਦਿੱਤਾ ਜਾਵੇਗਾ।

ਹੁਣ ਜੇਕਰ ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 10 ਸਾਲਾਂ ਵਿਚ ਸੂਬੇ ਵਿਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਵੀ ਰਹੀਆਂ ਪਰ ਉਨ੍ਹਾਂ ਲੈਦਰ ਕੰਪਲੈਕਸ ਵਿਚ ਮੁੱਢਲਾ ਢਾਂਚਾ ਮੁਹੱਈਆ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਇਨ੍ਹਾਂ ਸਰਕਾਰਾਂ ਤੋਂ ਬਰਾਮਦਕਾਰਾਂ ਅਤੇ ਉੱਦਮੀਆਂ ਦਾ ਮੋਹ ਭੰਗ ਹੋ ਚੁੱਕਾ ਹੈ। ਬਰਾਮਦਕਾਰਾਂ ਅਤੇ ਉੱਦਮੀਆਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਕੋਈ ਨਾ ਕੋਈ ਗਾਹਕ ਰੋਜ਼ਾਨਾ ਲੈਦਰ ਕੰਪਲੈਕਸ ਦਾ ਦੌਰਾ ਕਰਦਾ ਹੈ। ਇਸ ਦੇ ਬਾਵਜੂਦ ਇਥੇ ਸੜਕਾਂ ਬਣਾਉਣ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਬਰਾਮਦਕਾਰਾਂ ਵਿਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਉਹ ਬਰਾਮਦ ਕਰਨ ਦੇ ਨਾਲ-ਨਾਲ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦੇ ਟੈਕਸ ਦਾ ਭੁਗਤਾਨ ਕਰਦੇ ਹਨ। ਇਸਦੇ ਬਾਵਜੂਦ ਉਨ੍ਹਾਂ ਨੂੰ ਉਦਯੋਗਾਂ ਨੂੰ ਚਲਾਉਣ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਬਰਾਮਦਕਾਰਾਂ ਨੇ ਕਿਹਾ ਕਿ ਘੱਟ ਤੋਂ ਘੱਟ ਸਰਕਾਰ ਅਤੇ ਜਲੰਧਰ ਕਾਰਪੋਰੇਸ਼ਨ ਲੈਦਰ ਕੰਪਲੈਕਸ ਵਿਚ ਸੜਕਾਂ ਦਾ ਨਿਰਮਾਣ ਕਾਰਜ ਤਾਂ ਕਰਵਾ ਸਕਦੀ ਹੈ। ਬਰਾਮਦਕਾਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਸਹੂਲਤਾਂ ਨਹੀਂ ਮਿਲਣਗੀਆਂ, ਉਦੋਂ ਤੱਕ ਉਨ੍ਹਾਂ ਦਾ ਮਨੋਬਲ ਕਿਵੇਂ ਉੱਚਾ ਹੋਵੇਗਾ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਪੰਜਾਬ ਦਾ ਸਿਹਤ ਮਹਿਕਮਾ, ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਇਹ ਨੋਟਿਸ

ਖਸਤਾ ਹਾਲਤ ਸੜਕ ’ਚ ਜਮ੍ਹਾ ਬਾਰਿਸ਼ ਦੇ ਪਾਣੀ ’ਚ ਪਰਿਵਾਰ ਸਮੇਤ ਡਿੱਗਾ ਮੋਟਰਸਾਈਕਲ ਸਵਾਰ : ਗੁਰਸਿਮਰਦੀਪ ਰੋਮੀ
ਬਰਾਮਦਕਾਰ ਗੁਰਸਿਮਰਦੀਪ ਸਿੰਘ ਰੋਮੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਜਲੰਧਰ ਲੈਦਰ ਕੰਪਲੈਕਸ ਦੇ ਹਾਲਾਤ ਸੁਧਰਨਗੇ ਤੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੇ ਸਾਹਮਣੇ ਲੈਦਰ ਕੰਪਲੈਕਸ ਦੀ ਸੜਕ ’ਤੇ ਮੋਟਰਸਾਈਕਲ ’ਤੇ ਪਰਿਵਾਰ ਸਮੇਤ ਜਾ ਰਹੇ ਵਿਅਕਤੀ ਨੂੰ ਬੁਰੀ ਤਰ੍ਹਾਂ ਡਿੱਗਦੇ ਹੋਏ ਦੇਖਿਆ। ਉਕਤ ਪਰਿਵਾਰ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਿਆ ਕਿ ਸੜਕ ਦੀ ਹਾਲਤ ਕਿੰਨੀ ਖਰਾਬ ਹੈ ਕਿਉਂਕਿ ਸੜਕ ਵਿਚ ਪਾਣੀ ਖੜ੍ਹਾ ਸੀ ਅਤੇ ਉਸ ਵਿਚ ਵੱਡੇ-ਵੱਡੇ ਟੋਏ ਪਏ ਹੋਏ ਸਨ। ਰੋਮੀ ਨੇ ਕਿਹਾ ਕਿ ਉਹ ਵੀ ਲੈਦਰ ਕੰਪਲੈਕਸ ਵਿਚ 1992 ਵਿਚ ਆਏ ਸਨ। ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਸਰਕਾਰਾਂ ਆਈਆਂ ਅਤੇ ਗਈਆਂ ਪਰ ਲੈਦਰ ਕੰਪਲੈਕਸ ਦੀ ਦਸ਼ਾ ਨੂੰ ਸੁਧਾਰਨ ਲਈ ਸੂਬਾ ਸਰਕਾਰ ਤੇ ਮਿਊਂਸੀਪਲ ਕਾਰਪੋਰੇਸ਼ਨ ਨੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਹੁਣ ਨਵੀਂ ਸਰਕਾਰ ਅਤੇ ਨਵੇਂ ਜਨਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਲੈਦਰ ਕੰਪਲੈਕਸ ਦੀ ਕਾਇਆ-ਕਲਪ ਕਰਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਬਾਰਿਸ਼ ਦਾ ਮੌਸਮ ਲੰਘਦੇ ਹੀ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇ। ਉਸ ਤੋਂ ਬਾਅਦ ਹੋਰ ਸਹੂਲਤਾਂ ਬਰਾਮਦਕਾਰਾਂ ਨੂੰ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਪੀ. ਐੱਸ. ਆਈ. ਈ. ਸੀ. ਵੱਲੋਂ ਉੱਦਮੀਆਂ ਕੋਲੋਂ ਮੇਨਟੀਨੈਂਸ ਚਾਰਜਿਜ਼ ਵੀ ਵਸੂਲੇ ਜਾਂਦੇ ਹਨ ਪਰ ਫਿਰ ਵੀ ਸੜਕਾਂ ਦਾ ਨਿਰਮਾਣ ਕਾਰਜ ਰੁਕਿਆ ਹੋਇਆ ਹੈ। ਮਨੁੱਖੀ ਆਧਾਰ ’ਤੇ ਸੜਕਾਂ ਦੀ ਦਸ਼ਾ ਸੁਧਾਰਨੀ ਚਾਹੀਦੀ ਹੈ ਕਿਉਂਕਿ ਰੋਜ਼ਾਨਾ ਪਤਾ ਨਹੀਂ ਕਿੰਨੇ ਵਾਹਨ ਨੁਕਸਾਨੇ ਜਾਂਦੇ ਹਨ ਅਤੇ ਕਿੰਨੇ ਲੋਕ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇੰਝ ਹੋਵੇਗੀ ਪ੍ਰੀਖਿਆ

ਬਾਰਿਸ਼ ਦੇ ਦਿਨਾਂ ’ਚ ਸੜਕਾਂ ਪਾਣੀ ’ਚ ਡੁੱਬੀਆਂ
ਬਾਰਿਸ਼ ਦੇ ਦਿਨਾਂ ਵਿਚ ਅੱਜਕਲ ਲੈਦਰ ਕੰਪਲੈਕਸ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ। ਸੜਕਾਂ ਵਿਚ ਪਾਣੀ ਜਮ੍ਹਾ ਹੋਣ ਕਾਰਨ ਉਨ੍ਹਾਂ ਵਿਚਲੇ ਟੋਇਆਂ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਜਲੰਧਰ ਕਾਰਪੋਰੇਸ਼ਨ ਤੇ ਜ਼ਿਲਾ ਪ੍ਰਸ਼ਾਸਨ ਨੂੰ ਲੈਦਰ ਕੰਪਲੈਕਸ ਦੀਆਂ ਸੜਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਜਿਥੇ ਇੰਡਸਟਰੀ ਨੂੰ ਰਾਹਤ ਮਿਲੇਗੀ, ਉਥੇ ਹੀ ਰੋਜ਼ਾਨਾ ਹੋਣ ਵਾਲੇ ਹਾਦਸਿਆਂ ’ਤੇ ਵੀ ਰੋਕ ਲੱਗੇਗੀ। ਇਸ ਨਾਲ ਜਲੰਧਰ ਦੀ ਵਿਦੇਸ਼ਾਂ ਵਿਚ ਤਸਵੀਰ ਵੀ ਵਧੀਆ ਜਾਵੇਗੀ ਕਿਉਂਕਿ ਅਜੇ ਤੱਕ ਤਾਂ ਵਿਦੇਸ਼ੀ ਗਾਹਕ ਇਹੀ ਕਹਿ ਰਹੇ ਹਨ ਕਿ ਲੈਦਰ ਕੰਪਲੈਕਸ ਵਿਚ ਸਹੂਲਤਾਂ ਸਿਫਰ ਹਨ।

ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News