3 ਲੱਖ ਰੁਪਏ ਖਰਚ ਕੇ ਐੱਨ. ਆਰ. ਆਈ. ਨੇ ਗਲੀ ਬਣਾਉਣ ਲਈ ਕੰਮ ਸ਼ੁਰੂ ਕਰਵਾਇਆ

04/13/2018 12:07:37 PM

ਕਪੂਰਥਲਾ, (ਮੱਲ੍ਹੀ)—ਨਜ਼ਦੀਕੀ ਪਿੰਡ ਡੋਗਰਾਂਵਾਲ ਵਿਖੇ ਪਿੰਡ ਦੇ ਹੀ ਐੱਨ. ਆਰ. ਆਈ. ਸੁੱਖ ਪਹਿਲਵਾਨ ਵਲੋਂ ਪੱਲਿਓ 3 ਲੱਖ ਰੁਪਏ ਖਰਚ ਕੇ ਗਲੀ ਬਣਾਈ ਜਾ ਰਹੀ ਹੈ। ਜਿਸ ਦਾ ਅੱਜ ਸੀਨੀਅਰ ਕਾਂਗਰਸ ਆਗੂ ਲਖਵਿੰਦਰ ਸਿੰਘ ਹਮੀਰਾ ਤੇ ਗੋਰਾ ਗਿੱਲ ਨੇ ਕੰਮ ਸ਼ੁਰੂ ਕਰਵਾਇਆ। ਪਹਿਲਵਾਨ ਸੁੱਖਾ ਡੋਗਰਾਂਵਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਕਤ ਗਲੀ ਦਾ ਵਿਕਾਸ ਕਾਰਜ ਰੁੱਕਿਆ ਪਿਆ ਸੀ, ਜਿਸ ਨੂੰ ਮੁੜ ਸ਼ੁਰੂ ਕਰਨ ਲਈ ਕਾਂਗਰਸ ਪਾਰਟੀ ਢਿਲਵਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹਮੀਰਾ ਨੇ ਪ੍ਰੇਰਿਆ। ਗਲੀ 'ਚ ਕੰਕਰੀਟ ਪਾ ਕੇ ਪੱਕੀ ਕਰਨ ਦੇ ਕੰਮ ਨੂੰ ਸ਼ੁਰੂ ਕਰਨ ਸਮੇਂ ਮਹਿੰਦਰ ਸਿੰਘ, ਰਣਜੀਤ ਸਿੰਘ ਪੰਚ, ਬਾਬਾ ਬਲਵਿੰਦਰ ਸਿੰਘ, ਮਨਜੀਤ ਸਿੰਘ, ਮਨਦੀਪ ਸਿੰਘ, ਬਲਬੀਰ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ ਘੁੰਮਣ ਆਦਿ ਦੀ ਹਾਜ਼ਰੀ ਦੌਰਾਨ ਲਖਵਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਭਾਵੇਂ ਪਿੰਡ, ਸ਼ਹਿਰ ਤੇ ਕਸਬਿਆਂ ਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਯਤਨ ਕਰ ਰਹੀ ਹੈ ਪਰ ਪ੍ਰਵਾਸੀ ਭਾਰਤੀ ਵੀਰਾਂ ਦਾ ਪੰਜਾਬ ਦੀ ਉੱਨਤੀ ਲਈ ਪਾਇਆ ਯੋਗਦਾਨ ਹਰਗਿਜ਼ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।