ਆਬਕਾਰੀ ਵਿਭਾਗ ਦੀ ਟੀਮ ਤਸਕਰ ਵੱਲੋਂ ਲੁਕਾ ਕੇ ਰੱਖੀ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

09/30/2020 3:42:29 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ)-ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਅਹੀਆਪੁਰ ਵਿਖੇ ਇਕ ਖਾਲੀ ਪਲਾਟ 'ਚ ਕਿਸੇ ਤਸਕਰ ਵੱਲੋਂ ਲੁਕਾ ਕੇ ਰੱਖੀ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਨੂੰ ਨਸ਼ਟ ਕੀਤਾ ਹੈ। ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ.ਟੀ.ਓ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇੰਸਪੈਕਟਰ ਤਰਲੋਚਨ ਸਿੰਘ, ਬ੍ਰਿਜ ਮੋਹਨ ਸਿੰਘ, ਮੋਹਿੰਦਰ ਸਿੰਘ, ਥਾਣੇਦਾਰ ਕਸ਼ਮੀਰ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਟੀਮ ਨੇ ਇਹ ਸਰਚ ਅਪ੍ਰੇਸ਼ਨ ਕੀਤਾ ਅਤੇ ਕਿਸੇ ਅਣਪਛਾਤੇ ਤਸਕਰ ਵੱਲੋਂ ਲੁਕਾ ਕੇ ਰੱਖੀ 12 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਨੂੰ ਮੌਕੇ 'ਤੇ ਨਸ਼ਟ ਕੀਤਾ ਗਿਆ। 


Aarti dhillon

Content Editor

Related News