ਮਿਆਣੀ ਮੰਡ ਇਲਾਕੇ ''ਚੋਂ ਆਬਕਾਰੀ ਮਹਿਕਮੇ ਦੀ ਟੀਮ ਵੱਲੋਂ ਹਜ਼ਾਰਾਂ ਕਿੱਲੋ ਲਾਹਣ ਬਰਾਮਦ

06/24/2021 11:39:25 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਆਬਕਾਰੀ ਮਹਕਿਮੇ ਦੀ ਟੀਮ ਮਿਆਣੀ ਮੰਡ ਇਲਾਕੇ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਕਿਸੇ ਅਣਪਛਾਤੇ ਤਸਕਰ ਵੱਲੋਂ ਲੁਕੋ ਕੇ ਰੱਖੀ ਹਜ਼ਾਰਾਂ ਕਿੱਲੋ ਲਾਹਣ ਅਤੇ ਹੋਰ ਸਮਾਨ ਬਰਾਮਦ ਬਰਾਮਦ ਕੀਤਾ ਗਿਆ। ਸਹਾਇਕ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਹ ਕਾਰਵਾਈ ਇੰਸਪੈਕਟਰ ਤਰਲੋਚਨ ਸਿੰਘ, ਇੰਸਪੈਕਟਰ ਨਰੇਸ਼ ਸਹੋਤਾ, ਮਨਜੀਤ ਕੌਰ, ਥਾਣੇਦਾਰ ਸੰਤੋਖ ਸਿੰਘ ਦੀ ਟੀਮ ਨੇ ਕੀਤੀ ਹੈ। ਹਾਲਾਂਕਿ ਇਸ ਛਾਪੇਮਾਰੀ ਦੌਰਾਨ ਕੋਈ ਵੀ ਸਮੱਗਲਰ ਪੁਲਸ ਦੇ ਹੱਥੋਂ ਨਹੀਂ ਚੜਿਆ। 

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ OSD ਅੰਕਿਤ ਬਾਂਸਲ ਨੇ ਕਾਂਗਰਸ ਹਾਈਕਮਾਨ ਨੂੰ ਦਿੱਤੀ ਚੁਣੌਤੀ, ਕਹੀਆਂ ਵੱਡੀਆਂ ਗੱਲਾਂ

ਇਸ ਸਰਚ ਆਪਰੇਸ਼ਨ ਦੌਰਾਨ ਟੀਮ ਨੇ ਜਮੀਨ ਵਿੱਚ ਦਬਾ ਕੇ ਰੱਖੀ 10 ਹਜ਼ਾਰ 340 ਕਿੱਲੋ ਲਾਹਣ, 2 ਡਰੰਮ, 5 ਤਰਪਾਲਾਂ, ਪਤੀਲੇ ਅਤੇ ਕੈਂਨ ਬਰਾਮਦ ਕੀਤੇ। ਟੀਮ ਨੇ ਬਰਾਮਦ ਕੀਤੀ ਲਾਹਣ ਨੂੰ ਮੌਕੇ 'ਤੇ ਨਸ਼ਟ ਕਰਵਾਇਆ। ਇਸੰਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਟੀਮ ਲਗਾਤਾਰ ਸਰਗਰਮ ਹੈ ਅਤੇ ਸਮੱਗਲਰਾਂ ਨੂੰ ਨੱਥ ਪਾਈ ਜਾਵੇਗੀ।

ਇਹ ਵੀ ਪੜ੍ਹੋ: ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਰੱਖੀ ਅਜਿਹੀ ਮੰਗ ਕਿ ਪੈ ਗਿਆ ਭੜਥੂ, ਫਿਰ ਬਿਨਾਂ ਲਾੜੀ ਦੇ ਪੁੱਜਾ ਘਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri