ਮਿਆਣੀ-ਭੂਲਪੁਰ ਮੰਡ ਇਲਾਕੇ ''ਚੋਂ ਵੱਡੀ ਮਾਤਰਾ ''ਚ ਲਾਹਣ ਬਰਾਮਦ

07/15/2020 5:19:50 PM

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼, ਮੋਮੀ)— ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਨੱਥ ਪਾਉਣ ਲਈ ਆਬਕਾਰੀ ਮਹਿਕਮੇ ਦੀ ਟੀਮ ਨੇ ਅੱਜ ਬਿਆਸ ਦਰਿਆ ਦੇ ਮਿਆਣੀ-ਭੂਲਪੁਰ ਮੰਡ ਇਲਾਕੇ 'ਚ ਛਾਪੇਮਾਰੀ ਕਰਕੇ ਵੱਡੀ ਮਾਤਰਾ 'ਚ ਲਾਹਣ, ਅਤੇ ਬਾਇਓਲਰ ਬਰਾਮਦ ਕੀਤੇ ਹਨ।

ਏ. ਈ. ਟੀ. ਸੀ. ਅਵਤਾਰ ਸਿੰਘ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਈ. ਟੀ. ਓ. ਹਨੂਮੰਤ ਸਿੰਘ ਦੀ ਅਗਵਾਈ 'ਚ ਇੰਸਪੈਕਟਰ ਨਰੇਸ਼ ਸਹੋਤਾ, ਦਵਿੰਦਰ ਸਿੰਘ, ਇੰਸਪੈਕਟਰ ਤਰਲੋਚਨ ਸਿੰਘ ਅਤੇ ਇੰਸਪੈਕਟਰ ਮਹਿੰਦਰ ਸਿੰਘ ਦੀ ਟੀਮ ਨੇ ਟਾਂਡਾ ਪੁਲਸ ਦੇ ਮੁਖੀ ਇੰਸਪੈਕਟਰ ਹਰਗਰਦੇਵ ਸਿੰਘ ਦੀ ਮਦਦ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।

ਆਬਕਾਰੀ ਮਹਿਕਮੇ ਦੀ ਟੀਮ ਨੇ ਇਸ ਦੌਰਾਨ ਸੂਚਨਾ ਦੇ ਆਧਾਰ 'ਤੇ ਮੰਡ ਇਲਾਕੇ ਦੇ ਪਿੰਡਾਂ ਮਿਆਣੀ ਅਤੇ ਭੂਲਪੁਰ ਇਲਾਕੇ 'ਚ ਛਾਪੇਮਾਰੀ ਕੀਤੀ ਤਾਂ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਤਸਕਰ ਭੱਜਣ 'ਚ ਸਫਲ ਹੋ ਗਏ। ਆਬਕਾਰੀ ਮਹਿਕਮੇ ਦੀ ਟੀਮ ਨੇ ਇਸ ਕਾਰਵਾਈ ਦੌਰਾਨ ਸਰਕੰਡਿਆਂ 'ਚ ਤਰਪਾਲਾਂ 'ਚ ਲੁਕੋ ਕੇ ਰੱਖੀ 8500 ਕਿੱਲੋ ਲਾਹਣ, 100 ਲੀਟਰ ਨਾਜਾਇਜ਼ ਸ਼ਰਾਬ, 3 ਬਾਇਓਲਰਾਂ ਨੂੰ ਬਰਾਮਦ ਕਰਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ। ਉਕਤ ਟੀਮ 'ਚ ਸ਼ਾਮਿਲ ਅਧਿਕਾਰੀਆਂ ਨੇ ਦੱਸਿਆ ਕਿ ਮੰਡ ਇਲਾਕੇ 'ਚ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦੇ ਧੰਦੇ ਨੂੰ ਨੱਥ ਪਾਉਣ ਲਈ ਆਪਰੇਸ਼ਨ ਲਗਾਤਾਰ ਜਾਰੀ ਰਹੇਗਾ।

shivani attri

This news is Content Editor shivani attri