ਆਬਕਾਰੀ ਮਹਿਕਮੇ ਦੀ ਟੀਮ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ 16260 ਕਿੱਲੋ ਲਾਹਣ

03/24/2021 5:17:28 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਆਬਕਾਰੀ ਮਹਿਕਮੇ ਦੀ ਟੀਮ ਨੇ ਬਿਆਸ ਦਰਿਆ ਦੇ ਕਿਨਾਰੇ ਭੂਲਪੁਰ ਮੰਡ ਇਲਾਕੇ ਵਿੱਚ ਵੱਡਾ ਸਰਚ ਆਪ੍ਰੇਸ਼ਨ ਕਰਕੇ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਹੈ। 

ਇਹ ਵੀ ਪੜ੍ਹੋ :  ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਜਲੰਧਰ ਡੀ. ਸੀ. ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨਜ਼ ਦੀ ਨਵੀਂ ਸੂਚੀ ਜਾਰੀ

PunjabKesari

ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ ਟੀ ਓ ਬ੍ਰਿਜਮੋਹਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਹ ਕਾਰਵਾਈ ਇੰਸਪੈਕਟਰ ਤਰਲੋਚਨ ਸਿੰਘ,ਮਨੋਹਰ ਲਾਲ, ਪੁਖਰਾਜ ਸਿੰਘ, ਨਰੇਸ਼ ਸਹੋਤਾ, ਕਸ਼ਮੀਰ ਸਿੰਘ, ਮੁਸ਼ਤਾਕ, ਜਸਪਾਲ ਸਿੰਘ, ਠੇਕੇਦਾਰ ਗੁਰਮੇਲ ਸਿੰਘ ਕਾਲਾ, ਸਰਬਜੀਤ ਸਿੰਘ ਬਿੱਟੂ, ਰਣਜੀਤ ਸਿੰਘ  ਦੀ ਟੀਮ ਨੇ ਕੀਤੀ ਹੈ। 

ਇਹ ਵੀ ਪੜ੍ਹੋ : ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ

ਟੀਮ ਨੇ ਸੂਚਨਾ ਦੇ ਆਧਾਰ ਉਤੇ ਕੀਤੇ ਇਸ ਸਰਚ ਅਪ੍ਰੇਸ਼ਨ ਦੌਰਾਨ ਕਿਸੇ ਅਣਪਛਾਤੇ ਤਸਕਰ ਵੱਲੋ ਸਰਕੰਡਿਆਂ ਵਿੱਚ ਲੁਕੋ ਕੇ ਰੱਖੀ 16260 ਕਿੱਲੋ ਲਾਹਣ, ਇਕ ਚਾਲੂ ਭੱਠੀ, 16 ਤਰਪਾਲਾਂ, ਕੈਂਨ, ਬਾਲਟੀ ਅਤੇ ਪਾਈਪ ਆਦਿ ਸ਼ਰਾਬ ਬਣਾਉਣ ਦਾ ਸਾਜੋ ਸਮਾਨ ਬਰਾਮਦ ਕੀਤੀ। ਲਾਹਣ ਨੂੰ ਬਰਾਮਦ ਕਰਕੇ ਉਸ ਨੂੰ ਮੌਕੇ ਉਤੇ ਹੀ ਨਸ਼ਟ ਕਰਵਾਇਆ ਗਿਆ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ


shivani attri

Content Editor

Related News