ਆਬਕਾਰੀ ਮਹਿਕਮੇ ਦੀ ਟੀਮ ਨੇ ਬਰਾਮਦ ਕੀਤੀ 2000 ਕਿੱਲੋ ਲਾਹਣ

05/05/2021 3:54:46 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਆਬਕਾਰੀ ਮਹਿਕਮੇ ਦੀ ਟੀਮ ਨੇ ਬਿਆਸ ਦਰਿਆ ਦੇ ਕੰਢੇ ਆਲਮਪੁਰ  ਮੰਡ ਇਲਾਕੇ ਵਿੱਚ ਸਰਚ ਅਪ੍ਰੇਸ਼ਨ ਕਰਕੇ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਾਜਾਇਜ਼ ਬਰਾਮਦ ਕੀਤੀ ਹੈ। ਸਹਾਇਕ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇੰਸਪੈਕਟਰ ਤਰਲੋਚਨ ਸਿੰਘ,ਮੋਹਿੰਦਰ ਸਿੰਘ,ਕਸ਼ਮੀਰ ਸਿੰਘ, ਜਸਪਾਲ ਸਿੰਘ ਅਤੇ ਠੇਕੇਦਾਰ ਗੁਰਮੇਲ ਸਿੰਘ ਕਾਲਾ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ :  ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ

ਇਸ ਦੌਰਾਨ ਕਿਸੇ ਅਣਪਛਾਤੇ ਤਸਕਰ ਵੱਲੋ ਸਰਕੰਡਿਆ ਵਿੱਚ ਲੁਕੋ ਕੇ ਰੱਖੀ 2000 ਕਿੱਲੋ ਲਾਹਣ, 120 ਬੋਤਲਾਂ ਨਾਜਾਇਜ਼ ਸ਼ਰਾਬ , ਤਰਪਾਲਾਂ ਆਦਿ ਵੀ ਬਰਾਮਦ ਹੋਇਆ। ਬਰਾਮਦ ਹੋਈ ਲਾਹਣ ਅਤੇ ਸ਼ਰਾਬ ਨੂੰ ਮੌਕੇ ਉਤੇ ਹੀ ਨਸ਼ਟ ਕਰਵਾਇਆ ਗਿਆ। ਇਸ ਦੌਰਾਨ ਇੰਸਪੈਕਟਰ ਤਰਲੋਚਨ ਸਿੰਘ  ਨੇ ਦੱਸਿਆ ਕਿ ਇਲਾਕੇ ਵਿੱਚ ਟੀਮਾਂ ਲਗਾਤਾਰ ਮੁਸਤੈਦ ਹਨ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲਗਤਾਰ ਛਾਪੇਮਾਰੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ :  ਕੇਰਲ ਅਤੇ ਆਸਾਮ ਦੀ ਹਾਰ ਤੋਂ ਬਾਅਦ ਪੰਜਾਬ ਸੰਭਾਲਣ ’ਚ ਜੁਟੇਗੀ ਕਾਂਗਰਸ

shivani attri

This news is Content Editor shivani attri