ਸਾਬਕਾ ਫੌਜੀਆਂ ਨੇ ਮੰਗਾਂ ਸਬੰਧੀ ਆਵਾਜ਼ ਕੀਤੀ ਬੁਲੰਦ

02/10/2020 4:07:51 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਖੁਣ ਖੁਣ ਕਲਾਂ ਦੀ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਹਾਜ਼ਰ ਸਾਬਕਾ ਫੌਜੀਆਂ ਨੇ ਆਪਣੀਆਂ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ। ਇਸ ਦੇ ਨਾਲ ਹੀ ਸਰਕਾਰ ਤੋਂ ਇਨ੍ਹਾਂ ਮੰਗਾਂ ਨੂੰ ਪੂਰੀਆਂ ਕਰਨ ਲਈ ਕਿਹਾ। ਸੁਸਾਇਟੀ ਦੇ ਪ੍ਰਧਾਨ ਸੂਬੇਦਾਰ ਸਵਰਨ ਸਿੰਘ ਖੁਣਖੁਣ ਕਲਾਂ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਪਿੰਡ ਖੁਣਖੁਣ ਕਲਾਂ ਸਥਿਤ ਦਫਤਰ ਵਿਖੇ ਹੋਈ ਇਸ ਮੀਟਿੰਗ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਗ਼ਰੀਬਾਂ ਦੇ ਗਰੀਬਾਂ ਦੇ ਮਸੀਹਾ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਮੂਹ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਨ੍ਹਾਂ ਵੱਲੋਂ ਦਰਸਾਏ ਗਏ ਭਗਤੀ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸੰਬੋਧਨ ਕਰਦੇ ਸੁਸਾਇਟੀ ਦੇ ਪ੍ਰਧਾਨ ਸੂਬੇਦਾਰ ਸਵਰਨ ਸਿੰਘ ਨੇ ਆਪਣੀਆਂ ਮੰਗਾਂ ਦੋਹਰਾਉਂਦਿਆਂ ਮੰਗ ਕੀਤੀ ਕਿ ਸਰਕਾਰ ਵਨ ਰੈਂਕ ਵਨ ਪੈਨਸ਼ਨ ਇਕ ਜੁਲਾਈ ਤੋਂ ਵੀਹ ਹਜ਼ਾਰ ਉਸ ਨੂੰ ਤੋਂ ਚਾਲੂ ਕਰੇ ਸਾਬਕਾ ਫੌਜੀਆਂ ਦੀ ਬੈਂਕਾਂ 'ਚ ਹੋ ਰਹੀ ਖੱਜਲ ਖੁਆਰੀ ਨੂੰ ਬੰਦ ਕਰਕੇ ਬਜ਼ੁਰਗ ਪੈਨਸ਼ਨਰਾਂ ਨੂੰ ਪਹਿਲ ਦੇ ਆਧਾਰ ਤੇ ਪੈਨਸ਼ਨਾਂ ਦਿੱਤੀਆਂ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਕੁਲਵਿੰਦਰ ਸਿੰਘ,ਸੂਬੇਦਾਰ ਬਲਦੇਵ ਸਿੰਘ ਭੱਟੀ, ਸੂਬੇਦਾਰ ਸੁਭਾਸ਼ ਚੰਦਰ, ਸੂਬੇਦਾਰ ਗੁਰਦੀਪ ਸਿੰਘ, ਸੂਬੇਦਾਰ ਹਰਭਜਨ ਸਿੰਘ, ਨਾਇਕ ਜਰਨੈਲ ਸਿੰਘ, ਨਾਇਕ ਜੋਧ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ ਅਤੇ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।


shivani attri

Content Editor

Related News