ਰਾਣੀ ਜਿੰਦਾਂ ਦਾ ਹਾਰ ਖਰੀਦਣ ਵਾਲੇ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਦੇ ਜੱਦੀ ਘਰ ’ਚ ਚੋਰੀ

07/08/2023 12:47:18 AM

ਕਪੂਰਥਲਾ (ਮਹਾਜਨ)-ਪੰਜਾਬ ’ਚ ਸਥਿਤ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਵਿਰਾਸਤੀ ਘਰ ’ਚੋਂ ਚੋਰ ਕਰੋੜਾਂ ਰੁਪਏ ਦੀਆਂ ਵਿਰਾਸਤੀ ਚੀਜ਼ਾਂ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਘਰ ਦੇ ਹਰ ਕਮਰੇ ਦੀ ਭੰਨ-ਤੋੜ ਕੀਤੀ ਤੇ ਟੂਟੀਆਂ ਤੱਕ ਲਾਹ ਕੇ ਲੈ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੋਰ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪੀਟਰ ਵਿਰਦੀ ਦੇ ਜੱਦੀ ਘਰ ’ਚ ਦਾਖ਼ਲ ਹੋਏ, ਜਿਨ੍ਹਾਂ ਨੇ ਇੰਗਲੈਂਡ ’ਚ ਰਾਣੀ ਜਿੰਦਾ ਦਾ ਹਾਰ ਖਰੀਦਿਆ ਸੀ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਸੁਧਾਰ ਲਈ 500 ਮਿਲੀਅਨ ਪੌਂਡ ਦਾਨ ਕੀਤੇ ਸਨ।

 ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ

ਪੀਟਰ ਵਿਰਦੀ ਦਾ ਸ਼ੇਖੂਪੁਰ ਕਪੂਰਥਲਾ ’ਚ ਇਕ ਜੱਦੀ ਘਰ ਹੈ, ਜਿਸ ਨੂੰ ਉਸ ਨੇ ਪੁਰਾਣੇ ਸਮਿਆਂ ਵਾਂਗ ਸੰਭਾਲਿਆ ਹੋਇਆ ਹੈ। ਵਿਰਦੀ ਪਰਿਵਾਰ ਦੀ ਕਰੋੜਾਂ ਰੁਪਏ ਦੀ ਵਿਰਾਸਤ ਇਸ ’ਚ ਪਈ ਸੀ, ਜਿਸ ’ਚ ਦਾਦੀ ਦੇ ਵਿਆਹ ਦਾ ਕੀਮਤੀ ਸਾਮਾਨ, ਵਿਆਹ ਦਾ ਸਾਰਾ ਸਾਮਾਨ, ਘੜੀਆਂ, ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸੋਨੇ ਦਾ ਸਾਮਾਨ, ਇੰਨਾ ਹੀ ਨਹੀਂ, ਵਿਰਦੀ ਪਰਿਵਾਰ ਨੇ ਪੂਰੇ ਦੇਸ਼ ’ਚ ਕੋਰੋਨਾ ਸਮੇਂ ਆਕਸੀਜਨ ਦੀਆਂ ਮਸ਼ੀਨਾਂ ਵੰਡੀਆਂ ਸਨ, ਉਹ ਵੀ ਇਸ ਘਰ ’ਚ ਪਈਆਂ ਸਨ, ਉਸ ’ਚੋਂ ਚੋਰ ਕੁਝ ਪੀਸ ਚੁੱਕ ਕੇ ਲੈ ਗਏ।

ਇਹ ਖ਼ਬਰ ਵੀ ਪੜ੍ਹੋ : ਕੰਪਨੀ ਦੀ ਵੱਡੀ ਲਾਪ੍ਰਵਾਹੀ, ਬੰਦ ਪਏ ਦਫ਼ਤਰ ’ਚ ਖੁੱਲ੍ਹੇਆਮ ਪਈਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ

ਪੀਟਰ ਵਿਰਦੀ ਦੇ ਪਿਤਾ ਹਰਭਜਨ ਵਿਰਦੀ, ਜੋ ਕਾਫ਼ੀ ਸਮੇਂ ਤੋਂ ਕਪੂਰਥਲਾ ’ਚ ਰਹਿ ਰਹੇ ਹਨ, ਨੇ ਅਫ਼ਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕਪੂਰਥਲਾ ਦੇ ਸ਼ੇਖੂਪੁਰ ’ਚ ਜੱਦੀ ਘਰ ਹੈ, ਜਿਥੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਪਈਆਂ ਸਨ ਪਰ ਚੋਰ ਸਭ ਕੁਝ ਲੈ ਕੇ ਫਰਾਰ ਹੋ ਗਏ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਫੜ ਕੇ ਉਨ੍ਹਾਂ ਤੋਂ ਪਰਿਵਾਰ ਦੀਆਂ ਵਿਰਾਸਤੀ ਨਿਸ਼ਾਨੀਆਂ ਹੀ ਵਾਪਸ ਕਰਵਾ ਦਿੱਤੀਆਂ ਜਾਣ ਕਿਉਂਕਿ ਇਹ ਉਨ੍ਹਾਂ ਦੀਆਂ ਨਜ਼ਰਾਂ ’ਚ ਅਨਮੋਲ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।

Manoj

This news is Content Editor Manoj