ਖਾਲੀ ਪਲਾਟ ''ਚ ਚੱਲ ਰਿਹਾ ਸੀ ਜੂਏ ਦਾ ਅੱਡਾ, 4 ਜੁਆਰੀਏ ਫੜੇ

01/21/2019 10:07:25 AM

ਜਲੰਧਰ  (ਮਹੇਸ਼)— ਨੰਗਲ ਕਰਾਰ ਖਾਂ ਦੇ ਇਕ ਖਾਲੀ ਪਲਾਟ 'ਚ ਚੱਲ ਰਹੇ ਜੂਏ ਦੇ ਇਕ  ਅੱਡੇ ਨੂੰ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਐੱਸ. ਆਈ. ਕਮਲਜੀਤ ਸਿੰਘ ਨੇ ਬੇਨਕਾਬ ਕੀਤਾ  ਹੈ। 

ਐੱਸ. ਐੱਚ. ਓ. ਕੈਂਟ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ  ਕਿ  ਉਕਤ ਪਲਾਟ ਵਿਚ ਕਾਫੀ ਸਮੇਂ ਤੋਂ ਹਰ ਰੋਜ਼ ਜੂਆ ਖੇਡਿਆ ਜਾ ਰਿਹਾ ਹੈ। ਜਿਸ 'ਤੇ  ਐੱਸ. ਆਈ. ਕਮਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਉਥੇ ਛਾਪੇਮਾਰੀ ਕੀਤੀ ਅਤੇ ਮੌਕੇ 'ਤੇ  ਚਾਰ ਜੁਆਰੀਆਂ ਨੂੰ ਰੰਗੇ ਹੱਥ ਫੜਿਆ। ਉਨ੍ਹਾਂ  ਤੋਂ  52  ਪੱਤੇ  ਤਾਸ਼  ਅਤੇ  4035  ਰੁਪਏ  ਬਰਾਮਦ  ਹੋਏ  ਹਨ। ਇੰਸ.  ਸੁਖਦੇਵ  ਸਿੰਘ  ਔਲਖ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਵਾਰੀ ਲਾਲ  ਚੁੱਗਾ ਪੁੱਤਰ ਗੁਲਜਾਰੀ ਲਾਲ, ਹਰਬੰਸ ਲਲ ਪੁੱਤਰ ਕਰਤਾਰ ਰਾਮ, ਸੁੱਚਾ ਰਾਮ ਪੁੱਤਰ  ਗੁਰਦੀਪ ਰਾਮ ਤਿੰਨੋਂ ਵਾਸੀ ਨੰਗਲ ਕਰਾਰ ਖਾਂ ਤੇ ਰਾਮ ਸਨੇਹੀ ਪੁੱਤਰ ਮੂਲ ਚੰਦ ਵਾਸੀ  ਰਣਜੀਤ ਐਨਕਲੇਵ ਦੀਪ ਨਗਰ ਜਲੰਧਰ ਕੈਂਟ ਵਜੋਂ ਹੋਈ ਹੈ। ਮੁਲਜ਼ਮਾਂ  ਖਿਲਾਫ ਥਾਣਾ ਕੈਂਟ  'ਚ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Shyna

This news is Content Editor Shyna