ਈ-ਚਲਾਨ ਰਾਹੀਂ ਗੁਰਾਇਆ ਦੇ ਸਕੂਲ ''ਚ ਖੜ੍ਹੀ ਬੱਸ ਦਾ ਕੱਟਿਆ ਚਲਾਨ

12/11/2019 5:17:34 PM

ਗੁਰਾਇਆ (ਜ.ਬ.) : ਇੱਥੋਂ ਦੇ ਸਥਾਨਕ ਇਕ ਨਿੱਜੀ ਸਕੂਲ ਦੀ ਬੱਸ ਨੂੰ ਆਵਾਜਾਈ ਵਿਭਾਗ ਨੇ ਈ-ਚਲਾਨ ਰਾਹੀਂ ਸਕੂਲ ਬੱਸ ਦੇ ਨੰਬਰ 'ਤੇ ਮੋਟਰਸਾਈਕਲ/ਸਕੂਟਰ ਦੇ ਨਾਂ ਦਾ ਚਲਾਨ ਭੇਜ ਦਿੱਤਾ। ਜਾਣਕਾਰੀ ਦਿੰਦੇ ਸੂਕਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫੋਨ ਨੰਬਰ 'ਤੇ ਇਕ ਈ-ਚਲਾਨ ਦਾ ਮੈਸੇਜ ਆਇਆ। ਜਦ ਉਨ੍ਹਾਂ ਦਿੱਤੇ ਲਿੰਕ 'ਤੇ ਚਲਾਨ ਦਾ ਪ੍ਰਿੰਟ ਕੱਢਿਆ ਤਾਂ ਚਲਾਨ 'ਤੇ ਵਾਹਨ ਸ਼੍ਰੇਣੀ ਮੋਟਰਸਾਈਕਲ/ਸਕੂਟਰ ਸੀ। ਉਨ੍ਹਾਂ ਦੱਸਿਆ ਕਿ ਚਲਾਨ ਸਮੇਂ ਸਕੂਲ ਬੱਸ ਤਾਂ ਸਕੂਲ 'ਚ ਖੜ੍ਹੀ ਸੀ, ਜਦਕਿ ਡਰਾਈਵਰ ਤਰਸੇਮ ਉਸ ਸਮੇਂ ਆਪਣੇ ਘਰ ਸੀ। ਸਕੂਲ ਪ੍ਰਬੰਧਕ ਅਨੁਸਾਰ ਉਨ੍ਹਾਂ ਦੇ ਸਕੂਲ 'ਚ ਸੀ. ਸੀ. ਟੀ. ਵੀ. ਲੱਗੇ ਹਨ ਅਤੇ ਨਾ ਹੀ ਉਨ੍ਹਾਂ ਦੀ ਬੱਸ ਜਲੰਧਰ-ਕਪੂਰਥਲਾ ਰੋਡ 'ਤੇ ਗਈ ਅਤੇ ਨਾ ਹੀ ਡਰਾਈਵਰ ਤਰਸੇਮ ਉਸ ਸਮੇਂ ਜਲੰਧਰ ਗਿਆ।

ਡਰਾਈਵਰ ਤਰਸੇਮ ਨੇ ਦੱਸਿਆ ਕਿ ਉਸ ਕੋਲ ਬਕਾਇਦਾ ਡਰਾਈਵਿੰਗ ਲਾਇਸੈਂਸ ਹੈ ਅਤੇ ਉਹ ਸ਼ਨੀਵਾਰ ਸ਼ਾਮ ਨੂੰ ਆਪਣੇ ਘਰ ਸੀ ਅਤੇ ਸਕੂਲ ਬੱਸ ਸਕੂਲ 'ਚ ਖੜ੍ਹੀ ਸੀ। ਚਲਾਨ ਅਨੁਸਾਰ ਟ੍ਰੈਫਿਕ ਪੁਲਸ ਨੇ ਕਪੂਰਥਲਾ ਰੋਡ 'ਤੇ ਚਲਾਨ ਕੱਟ ਕੇ ਆਪਣੇ ਕਬਜ਼ੇ 'ਚ ਡਰਾਈਵਰ ਲਾਇਸੈਂਸ ਲਿਆ ਹੋਇਆ ਹੈ, ਜਦਕਿ ਡਰਾਈਵਰ ਤਰਸੇਮ ਨੇ ਦੱਸਿਆ ਕਿ ਉਸ ਕੋਲ ਉਸ ਦਾ ਡਰਾਈਵਿੰਗ ਲਾਇਸੈਂਸ ਹੈ।

Anuradha

This news is Content Editor Anuradha