ਜ਼ਿਲ੍ਹੇ ’ਚ 25 ਜਨਵਰੀ ਨੂੰ ਹੋਵੇਗੀ ‘ਈ.ਈ.ਪੀ. ਆਈ. ਸੀ.’ ਦੀ ਸ਼ੁਰੂਆਤ : ਜ਼ਿਲ੍ਹਾ ਚੋਣ ਅਫ਼ਸਰ

01/22/2021 2:39:00 PM

ਨਵਾਂਸ਼ਹਿਰ (ਤ੍ਰਿਪਾਠੀ)- ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ‘ਈ-ਈ. ਪੀ. ਆਈ. ਸੀ’ (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਸ਼ਨਾਖ਼ਤੀ ਕਾਰਡ) ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਵੋਟਰ ਹੁਣ ਆਪਣੇ ਰਜਿਸਟਰਡ ਮੋਬਾਈਲ ਰਾਹੀਂ ਡਿਜੀਟਲ ਵੋਟਰ ਕਾਰਡ ਨੂੰ ਵੇਖ ਅਤੇ ਪ੍ਰਿੰਟ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਨੇ ਸਰਸਰੀ ਸੁਧਾਈ 2021 ਦੌਰਾਨ ਯੂਨੀਕ ਮੋਬਾਈਲ ਨੰਬਰ ਦਰਜ ਕਰਵਾਇਆ ਹੈ, ਉਹ ਆਪਣਾ ‘ਈ-ਈ. ਪੀ. ਆਈ. ਸੀ’ ਵੋਟਰ ਕਾਰਡ ਡਾਊਨਲੋਡ ਕਰ ਸਕਦਾ ਹੈ। ਜਨਵਰੀ 25 ਤੋਂ 31 ਜਨਵਰੀ ਦੇ ਸਮੇਂ ਦੌਰਾਨ ਕੇਵਲ ਨਵੇਂ ਵੋਟਰ ਆਪਣਾ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਇਕ ਫਰਵਰੀ ਤੋਂ ਬਾਅਦ ਸਾਰੇ ਰਜਿਸਟਰਡ ਵੋਟਰ, ਜਿਨ੍ਹਾਂ ਦਾ ਮੋਬਾਇਲ ਨੰਬਰ ਯੂਨੀਕ ਹੈ, ਆਪਣੇ ਈ-ਈ. ਪੀ. ਆਈ. ਸੀ ਡਾਊਨਲੋਡ ਕਰ ਸਕਦੇ ਹਨ।

ਇਹ ਵੀ ਪੜ੍ਹੋ :  ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ

ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਪ੍ਰਤੀ ਬੀ. ਐੱਲ. ਓ. ਵੱਲੋਂ ਪੰਜ-ਪੰਜ ਨਵੇਂ ਬਣੇ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਡਾਊਨਲੋਡ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ‘ਈ-ਈ. ਪੀ. ਆਈ. ਸੀ’ ਇਕ ਨਾਨ-ਐਡਿਟੇਬਲ ਪੋਰਟੇਬਲ ਡਾਕਿਊਮੈਂਟ ਫਾਰਮੈਟ (ਪੀ. ਡੀ. ਐੱਫ) ਦਾ ਰੂਪ ਹੈ। ਇਹ ਮੋਬਾਈਲ ’ਤੇ ਜਾਂ ਸੈਲਫ-ਪ੍ਰਿੰਟੇਬਲ ਰੂਪ ’ਚ ਕੰਪਿਊਟਰ ਉੱਪਰ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵੋਟਰ ਆਪਣਾ ਕਾਰਡ ਆਪਦੇ ਮੋਬਾਈਲ ’ਤੇ ਸਟੋਰ ਕਰ ਸਦਾ ਹੇ, ਡਿਜੀ ਲਾਕਰ ’ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਨੂੰ ਖੁਦ ਲੈਮੀਨੇਟ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਨਵੀਂ ਰਜਿਸਟ੍ਰੇਸ਼ਨ ਲਈ ਜਾਰੀ ਕੀਤੇ ਜਾ ਰਹੇ ਈ-ਈ. ਪੀ. ਆਈ. ਸੀ ਤੋਂ ਇਲਾਵਾ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ

shivani attri

This news is Content Editor shivani attri