ਭਾਰੀ ਗਰਮੀ ਦੇ ਬਾਵਜੂਦ ਫਾਲਟ ਦੀ ਕਮੀ ਨਾਲ ਬਿਜਲੀ ਖਪਤਕਾਰਾਂ ਨੂੰ ਮਿਲ ਰਹੀ 'ਵੱਡੀ ਰਾਹਤ'

09/19/2020 1:05:11 PM

ਜਲੰਧਰ (ਪੁਨੀਤ)— ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ 'ਚ ਵਾਧਾ ਹੋਣ ਕਾਰਨ ਭਾਰੀ ਗਰਮੀ ਪੈ ਰਹੀ ਹੈ, ਜਦੋਂ ਕਿ ਕੁਝ ਹਫਤੇ ਪਹਿਲਾਂ ਗਰਮੀ ਤੋਂ ਰਾਹਤ ਮਿਲਣ ਕਾਰਨ ਅਜਿਹਾ ਲੱਗ ਰਿਹਾ ਸੀ ਕਿ ਇਸ ਮੌਸਮ 'ਚ ਹੁਣ ਗਰਮੀ ਮੁੜ ਨਹੀਂ ਪਰਤੇਗੀ ਪਰ ਇਸ ਦੇ ਉਲਟ ਗਰਮੀ ਹੁਣ ਆਪਣਾ ਰੰਗ ਵਿਖਾ ਰਹੀ ਹੈ।

ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਬੋਲੇ ਹਰਸਿਮਰਤ ਬਾਦਲ, ਕਿਹਾ-ਸਰਕਾਰ ਨੂੰ ਮਨਾਉਣ 'ਚ ਰਹੀ ਅਸਫ਼ਲ

ਭਾਰੀ ਗਰਮੀ ਕਾਰਨ ਬਿਜਲੀ ਦੀ ਮੰਗ ਵਿਚ ਵਾਧਾ ਹੋਇਆ ਹੈ ਅਤੇ ਲੋਕ ਘਰਾਂ 'ਚ ਵੜੇ ਰਹਿਣ ਨੂੰ ਮਜਬੂਰ ਹਨ। ਸ਼ੁੱਕਰਵਾਰ 35 ਡਿਗਰੀ ਤੋਂ ਉਪਰ ਤਾਪਮਾਨ ਦਰਜ ਕੀਤਾ ਗਿਆ ਅਤੇ ਦੁਪਹਿਰ ਸਮੇਂ ਭਾਰੀ ਗਰਮੀ ਨਾਲ ਲੋਕਾਂ ਦੇ ਖੂਬ ਪਸੀਨੇ ਛੁੱਟੇ। ਦੋਪਹੀਆ ਵਾਹਨ 'ਤੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਬਣਿਆ ਰਿਹਾ ਪਰ ਇਸ ਦੇ ਬਾਵਜੂਦ ਬਿਜਲੀ ਦੇ ਫਾਲਟ 'ਚ ਕਮੀ ਕਾਰਨ ਲੋਕ ਘਰਾਂ ਵਿਚ ਆਸਾਨੀ ਨਾਲ ਸਮਾਂ ਬਤੀਤ ਕਰ ਸਕੇ। ਇਸ ਤੋਂ ਪਹਿਲਾਂ ਜਦੋਂ ਗਰਮੀ ਵਧਦੀ ਸੀ ਅਤੇ ਬਿਜਲੀ ਦੀ ਮੰਗ ਵਧਣ ਨਾਲ ਫਾਲਟ ਵੀ ਵਧਦੇ ਸਨ ਪਰ ਅੱਜ ਇੰਨੀ ਗਰਮੀ ਦੇ ਬਾਵਜੂਦ ਬਿਜਲੀ ਦੇ ਫਾਲਟ ਸਬੰਧੀ ਸਿਰਫ 1500 ਸ਼ਿਕਾਇਤਾਂ ਦਰਜ ਹੋਈਆਂ, ਜੋ ਕਿ ਸਮੇਂ 'ਤੇ ਨਿਪਟਾ ਲਈਆਂ ਗਈਆਂ।

PunjabKesari

ਪਾਵਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਪੈਡੀ ਸੀਜ਼ਨ ਤੋਂ ਪਹਿਲਾਂ ਵਿਭਾਗ ਵੱਲੋਂ ਤਾਰਾਂ ਦੀ ਮੁਰੰਮਤ ਸਮੇਤ ਹਰ ਤਰ੍ਹਾਂ ਦੀ ਤਿਆਰੀ ਕੀਤੀ ਗਈ ਸੀ, ਜਿਸ ਨਾਲ ਇਸ ਵਾਰ ਫਾਲਟ ਘੱਟ ਪਏ। ਫਾਲਟ ਘੱਟ ਪੈਣ ਨਾਲ ਬਿਜਲੀ ਖਪਤਕਾਰਾਂ ਸਮੇਤ ਪਾਵਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜੋ ਰਾਹਤ ਮਿਲੀ ਹੈ, ਉਹ ਆਉਣ ਵਾਲੇ ਸਮੇਂ ਵਿਚ ਹੋਰ ਵਧੇਗੀ ਅਤੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ।

ਡਿਫਾਲਟਰਾਂ ਤੋਂ 77 ਲੱਖ ਦੀ ਰਿਕਵਰੀ : ਇੰਜੀ. ਬਾਂਸਲ
ਪਾਵਰ ਨਿਗਮ ਦੇ ਸੁਪਰਡੈਂਟ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਾਵਰ ਨਿਗਮ ਦੇ ਡਿਫਾਲਟਰ ਖਪਤਕਾਰਾਂ ਤੋਂ 77 ਲੱਖ ਦੀ ਰਿਕਵਰੀ ਕੀਤੀ ਗਈ।
ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਅਸਤੀਫ਼ਾ ਸਿਆਸੀ ਡਰਾਮਾ, ਬਿੱਲਾਂ ਖ਼ਿਲਾਫ਼ ਸੁਪਰੀਮ ਕੋਰਟ 'ਚ ਦੇਵਾਂਗੇ ਚੁਣੌਤੀ: ਰੰਧਾਵਾ


shivani attri

Content Editor

Related News