ਹੋਲੀ ਖੁਸ਼ੀਆਂ ਦਾ ਤਿਉਹਾਰ, ਆਰਥਿਕ ਹਾਲਤ ''ਚ ਹੋਵੇਗਾ ਸੁਧਾਰ : ਦੁਕਾਨਦਾਰ

03/17/2022 5:41:01 PM

ਜਲੰਧਰ (ਸੁਨੀਲ ਮਹਾਜਨ) : ਪੂਰੇ ਭਾਰਤ 'ਚ 2 ਸਾਲ ਜਿੱਥੇ ਕੋਰੋਨਾ ਕਾਰਨ ਦੁਕਾਨਦਾਰਾਂ ਦੀ ਆਰਥਿਕ ਸਥਿਤੀ ਕਾਫੀ ਖਰਾਬ ਹੋ ਗਈ ਸੀ ਅਤੇ ਹੁਣ ਜਦੋਂ ਕੋਰੋਨਾ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ, ਦੁਕਾਨਦਾਰਾਂ ਨੂੰ ਵੀ ਤਿਉਹਾਰਾਂ 'ਤੇ ਸਿਰਫ਼ ਇਹੀ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੀ ਆਮਦਨ ਚੰਗੀ ਹੋਵੇ ਅਤੇ ਉਨ੍ਹਾਂ ਦਾ ਕਾਰੋਬਾਰ ਚੰਗੇ ਤਰੀਕੇ ਨਾਲ ਚੱਲ ਸਕੇ।

ਇਹ ਵੀ ਪੜ੍ਹੋ : ਨਵੇਂ ਪ੍ਰਧਾਨ ਦੀ ਤਲਾਸ਼ 'ਚ ਕਾਂਗਰਸ, ਕੀ ਹੋਵੇਗਾ ਸਿੱਧੂ ਦਾ ਭਵਿੱਖ

ਦੁਕਾਨਦਾਰਾਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਦੀ ਪੂਰੀ ਉਮੀਦ ਹੈ। 2 ਸਾਲ ਉਨ੍ਹਾਂ ਦੀਆਂ ਦੁਕਾਨਾਂ ਤਾਂ ਬੰਦ ਹੀ ਰਹੀਆਂ ਅਤੇ ਕੋਈ ਵੀ ਘਰੋਂ ਬਾਹਰ ਨਹੀਂ ਨਿਕਲ ਸਕਿਆ ਸੀ, ਜਿਸ ਕਾਰਨ ਹਾਲਾਤ ਕਾਫੀ ਖਰਾਬ ਹੋ ਗਏ ਸਨ ਪਰ ਹੁਣ ਕੋਰੋਨਾ ਖ਼ਤਮ ਹੋਣ 'ਤੇ ਉਨ੍ਹਾਂ ਨੂੰ ਇਹੀ ਉਮੀਦ ਹੈ ਕਿ ਲੋਕ ਖੁਸ਼ੀਆਂ ਨਾਲ ਤਿਉਹਾਰ ਮਨਾਉਣ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਵੇ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਆਰਗੈਨਿਕ ਅਤੇ ਫਰੂਟ ਕਲਰ ਹੀ ਪਸੰਦ ਕਰ ਰਹੇ ਹਨ। ਦੁਕਾਨਦਾਰਾਂ 'ਚ ਤਿਉਹਾਰ ਨੂੰ ਲੈ ਕੇ ਖੁਸ਼ੀ ਦੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਾਭਾ ਦੇ ਵਿਧਾਇਕ ਦੇਵ ਮਾਨ ਸਾਈਕਲ 'ਤੇ ਪਹੁੰਚੇ ਵਿਧਾਨ ਸਭਾ


Harnek Seechewal

Content Editor

Related News