ਈ-ਅਸ਼ਟਾਮ ਦੀ ਮਿਆਦ ਇਕ ਦਿਨ ਕੀਤੇ ਜਾਣ ਦੇ ਸਰਕਾਰੀ ਫਰਮਾਨ ਦਾ ਵਿਰੋਧ

01/07/2021 2:58:59 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਜ਼ਮੀਨ ਦੀ ਰਜਿਸਟਰੀ ਵੇਲੇ ਅਪਾਇੰਟਮੈਂਟ ਲਈ ਈ-ਅਸ਼ਟਾਮ ਦੀ ਮਿਆਦ ਸਿਰਫ਼ ਇਕ ਦਿਨ ਕੀਤੇ ਜਾਣ ਦੇ ਸਰਕਾਰੀ ਫਰਮਾਨ ਦਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਟਾਂਡਾ ਨੇ ਸਖ਼ਤ ਵਿਰੋਧ ਕਰਦੇ ਹੋਏ ਇਸ ਨੂੰ ਵਾਪਸ ਲੈਣ ਲਈ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਟਾਂਡਾ ਓਂਕਾਰ ਸਿੰਘ ਨੂੰ ਭੇਟ ਕੀਤਾ ਹੈ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਕੁਮਾਰ ਮੰਨਾ ਦੀ ਅਗਵਾਈ ’ਚ ਸਰਕਾਰ ਲਈ ਇਹ ਮੰਗ ਪੱਤਰ ਭੇਟ ਕਰਦੇ ਹੋਏ ਜਥੇਬੰਦੀ ਦੇ ਮੈਂਬਰਾਂ ਨੇ ਇਸਨੂੰ ਬੇਹੱਦ ਵੱਡੀ ਸਮੱਸਿਆ ਕਰਾਰ ਦਿੰਦੇ ਦੱਸਿਆ ਕਿ ਸਰਕਾਰ ਵੱਲੋਂ ਲਏ ਗਏ ਲੋਕ ਮਾਰੂ ਫੈਸਲੇ ਅਨੁਸਾਰ ਮਾਲ ਮਹਿਕਮੇ ’ਚ ਰਜਿਸਟਰੀ ਕਰਵਾਉਣ ਲਈ ਜੋ ਅਪਾਇੰਟਮੈਂਟ ਲਈ ਜਾਂਦੀ ਹੈ, ਉਸ ਦੇ ਲਈ ਲੱਗਣ ਵਾਲੇ ਈ-ਅਸ਼ਟਾਮ ਦੀ ਮਿਆਦ ਸਿਰਫ਼ ਇਕ ਦਿਨ ਕਰ ਦਿੱਤੀ ਗਈ ਹੈ ਜੋ ਬੇਹੱਦ ਗਲਤ ਹੈ। ਉਨ੍ਹਾਂ ਆਖਿਆ ਪਹਿਲਾਂ ਇਸ ਦੀ ਮਿਆਦ 90 ਦਿਨ ਸੀ ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਉਨ੍ਹਾਂ ਆਖਿਆ ਜੇਕਰ ਕਿਸੇ ਹਲਾਤ ਵਿੱਚ ਇਕ ਦਿਨ ’ਚ ਰਜਿਸਟਰੀ ਨਹੀਂ ਹੁੰਦੀ ਤਾਂ ਮਿਆਦ ਖ਼ਤਮ ਹੋਣ ’ਤੇ ਦੋਬਾਰਾ ਫਿਰ ਅਸ਼ਟਾਮ, ਰਜਿਸਟਰੇਸ਼ਨ ਫ਼ੀਸ, ਕੰਪਿਊਟਰ ਫ਼ੀਸ ਲੈਣੇ ਪੈਣਗੇ, ਜਿਸ ਨਾਲ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਵੇਗਾ।  ਉਨ੍ਹਾਂ ਇਸ ਮਾਰੂ ਫੈਸਲੇ ਨੂੰ ਵਾਪਸ ਲੈਣ ਦੇ ਨਾਲ-ਨਾਲ ਜ਼ਮੀਨ ਦੀ ਫਰਦ ਹੁਣ ਸੇਵਾ ਕੇਂਦਰਾਂ ’ਚ ਮਿਲਣ ਦੇ ਜਾਰੀ ਫਰਮਾਨ ਦਾ ਵਿਰੋਧ ਕੀਤਾ ਅਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਹ ਦੋਨੋ ਲੋਕ ਵਿਰੋਧੀ ਫਰਮਾਨ ਵਾਪਸ ਕੀਤੇ ਜਾਣ। 

ਇਹ ਵੀ ਪੜ੍ਹੋ : ਰੂਪਨਗਰ: ਨਾਬਾਲਗ ਕੁੜੀ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਕੀਤਾ ਗਰਭਵਤੀ

ਉਨ੍ਹਾਂ ਆਖਿਆ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪ੍ਰੇਮ ਸਿੰਘ, ਸੁਖਵਿੰਦਰ ਸਿੰਘ, ਗੋਲਡੀ ਕਪਿਲਾ, ਸੁਰਿੰਦਰ ਸਿੰਘ ਢਿੱਲੋਂ, ਰਣਜੀਤ ਸਿੰਘ, ਸੁਮਿਤ ਪਾਲ, ਤਰਸੇਮ ਸਿੰਘ, ਜਤਿੰਦਰ ਸਿੰਘ, ਜੋਗਿੰਦਰ ਪਾਲ, ਸ਼ਲਿੰਦਰ ਸਿੰਘ, ਪਿਆਰਾ ਸਿੰਘ ਸੈਣੀ, ਰਣਜੀਤ ਤੁੱਲੀ, ਵਰਿੰਦਰ ਭਾਰਤੀ, ਜਤਿੰਦਰ ਪਾਲ ਸਿੰਘ, ਸੁਰਿੰਦਰ ਸੋਹਲ, ਗੁਰਦੇਵ ਠਾਕੁਰ, ਗੁਰਦੀਪ ਕਾਕੂ, ਅਮਰਜੀਤ ਸਿੰਘ ਪੰਡੋਰੀ, ਕੁਲਜੀਤ ਸੈਣੀ ਆਦਿ ਮੌਜੂਦ ਸਨ ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 

shivani attri

This news is Content Editor shivani attri