ਭੋਗਪੁਰ ਪੋਲਿੰਗ ਬੂਥ ਨੰਬਰ 24 'ਤੇ ਈ. ਵੀ.ਐਮ .'ਚ ਖ਼ਰਾਬੀ ਕਾਰਨ ਪੋਲਿੰਗ ਰੁਕੀ

02/20/2022 9:27:36 AM

ਭੋਗਪੁਰ (ਰਾਣਾ ਭੋਗਪੁਰੀਆ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭੋਗਪੁਰ ਜ਼ਿਲ੍ਹੇ ’ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਲਗਾਤਾਰ ਜਾਰੀ ਹੈ। ਇਸ ਦੌਰਾਨ ਜਿੱਥੇ ਆਮ ਲੋਕ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ, ਉੱਥੇ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੀ ਆਪਣੀ ਵੋਟ ਪਾਉਣ ਪੋਲਿੰਗ ਬੂਥ 'ਤੇ ਪੁੱਜੇ ਹਨ।

ਇਹ ਵੀ ਪੜ੍ਹੋ : ਪੰਜਾਬ ਚੋਣਾਂ : ਵੈੱਬ ਕਾਸਟਿੰਗ ਜ਼ਰੀਏ ਚੋਣ ਕਮਿਸ਼ਨ ਦੇ ਰਾਡਾਰ 'ਤੇ ਰਹਿਣਗੇ ਸਾਰੇ ਪੋਲਿੰਗ ਸਟੇਸ਼ਨ

ਇੱਥੇ ਇਹ ਦੱਸਣਯੋਗ ਹੈ ਕਿ ਲਗਾਤਾਰ ਵੋਟਿੰਗ ਦੌਰਾਨ ਭੋਗਪੁਰ ਜ਼ਿਲ੍ਹੇ ਦੇ ਬੂਥ ਨੰਬਰ 24 ’ਤੇ ਈ. ਵੀ. ਐੱਮ. ’ਚ ਖ਼ਰਾਬੀ ਕਾਰਨ ਪੋਲਿੰਗ ਰੁਕ ਗਈ ਸੀ ਜਿਸ ਕਾਰਨ ਲੋਕਾਂ ’ਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ ।ਪੋਲਿੰਗ ਬੂਥ ਨੰਬਰ 24 ਸੀਨੀਅਰ ਸੈਕੰਡਰੀ ਸਕੂਲ ਲੜਕੇ ਭੋਗਪੁਰ ਵਿਚ ਪੋਲਿੰਗ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਇਹ ਵੀ ਐੱਮ ਮਸ਼ੀਨ ਵਿਚ ਖ਼ਰਾਬੀ ਆ ਗਈ ਜਿਸ ਕਾਰਨ ਅੱਧਾ ਘੰਟ ਪੋਲਿੰਗ ਰੁਕੀ ਰਹੀ। ਲਗਭਗ ਪੌਣੇ ਨੌਂ ਵਜੇ ਦੁਬਾਰਾ ਪੋਲਿੰਗ ਸ਼ੁਰੂ ਹੋ ਗਈ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha