ਆਦਰਸ਼ ਨਗਰ ਪਾਰਕ ਦਾ ਦੁਸਹਿਰਾ ਰਿਹਾ ਬੇਮਿਸਾਲ

10/09/2019 11:16:21 AM

ਜਲੰਧਰ (ਖੁਰਾਣਾ)— ਪਿਛਲੇ ਕਈ ਸਾਲਾਂ ਤੋਂ ਆਦਰਸ਼ ਨਗਰ ਚੌਪਾਟੀ ਦੇ ਸਾਹਮਣੇ ਮੈਦਾਨ ਵਿਚ ਦੁਸਹਿਰੇ ਦਾ ਆਯੋਜਨ ਕਰਦੀ ਆ ਰਹੀ ਸੰਸਥਾ ਉਪਕਾਰ ਦੁਸਹਿਰਾ ਕਮੇਟੀ ਦਾ 39ਵਾਂ ਆਯੋਜਨ ਇਸ ਵਾਰ ਬੇਮਿਸਾਲ ਰਿਹਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਦੁਸਹਿਰੇ ਦਾ ਆਨੰਦ ਲਿਆ। ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਿਮੋਟ ਕੰਟਰੋਲ ਨਾਲ ਬਟਨ ਦਬਾ ਕੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ। ਇਸ ਤੋਂ ਪਹਿਲਾਂ ਦੁਸਹਿਰਾ ਗਰਾਊਂਡ ਵਿਚ ਰਾਮ ਅਤੇ ਰਾਵਣ ਦੀਆਂ ਸੈਨਾਵਾਂ ਵਿਚ ਯੁੱਧ ਖੇਡਿਆ ਗਿਆ ਤੇ ਬਟਾਲਾ ਤੇ ਅੰਮ੍ਰਿਤਸਰ ਤੋਂ ਆਏ ਵਿਸ਼ੇਸ਼ ਦਲ ਨੇ ਤਰ੍ਹਾਂ-ਤਰ੍ਹਾਂ ਦੇ ਪਟਾਕੇ ਚਲਾ ਕੇ ਲੋਕਾਂ ਨੂੰ ਖੂਬ ਆਨੰਦਿਤ ਕੀਤਾ।

ਦੁਸਹਿਰਾ ਆਯੋਜਨ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਮੇਅਰ ਜਗਦੀਸ਼ ਰਾਜਾ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਭਾਜਪਾ ਆਗੂ ਮਹਿੰਦਰ ਭਗਤ, ਅਨਿਲ ਚੋਪੜਾ, ਆਰ. ਐੱਸ. ਐੱਸ. ਆਗੂ ਚੰਦਰਕਾਂਤ ਤੇ ਵਿਜੇ ਗੁਲਾਟੀ, ਏ. ਡੀ. ਜੀ. ਪੀ. ਅਰਪਿਤ ਸ਼ੁਕਲਾ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਅਮਰਜੀਤ ਸਿੰਘ ਅਮਰੀ, ਕਮਾਂਡੈਂਟ ਕੇ. ਐੱਸ. ਥਿਆੜਾ, ਅਕਾਲੀ ਆਗੂ ਕਮਲਜੀਤ ਸਿੰਘ ਭਾਟੀਆ, ਕੌਂਸਲਰ ਤਰਸੇਮ ਲਖੋਤਰਾ, ਜਗਦੀਸ਼ ਸਮਰਾਏ, ਅਨਮੋਲ ਗਰੋਵਰ, ਹਰਜਿੰਦਰ ਸਿੰਘ ਲਾਡਾ, ਇੰਡਸਟਰੀ ਵਿਭਾਗ ਦੇ ਡਾਇਰੈਕਟਰ ਸ਼ਿਵਿੰਦਰ ਉੱਪਲ, ਸੁਰਜੀਤ ਸਿੰਘ ਗੋਲਡੀ, ਸੁਰਿੰਦਰ ਗੁਪਤਾ, ਜਸਬੀਰ ਸਿੰਘ ਬਿੱਟੂ ਚਿਕਚਿਕ, ਕਮਲ ਚਤਰਥ, ਅਸ਼ੋਕ ਮੱਗੂ ਆਦਿ ਹਾਜ਼ਰ ਹੋਏ, ਜਿਨ੍ਹਾਂ ਦਾ ਸਵਾਗਤ ਦੁਸਹਿਰਾ ਕਮੇਟੀ ਦੇ ਚੀਫ ਆਰਗੇਨਾਈਜ਼ਰ ਬ੍ਰਿਜੇਸ਼ ਚੋਪੜਾ, ਚੀਫ ਪ੍ਰੋਗਰਾਮ ਐਗਜ਼ੀਕਿਊਟਿਵ ਵਿਜੇ ਮਰਵਾਹਾ, ਚੀਫ ਡਾਇਰੈਕਟਰ ਚੇਤਨ ਛਿੱਬਰ, ਆਰਗੇਨਾਈਜ਼ਰ ਰਜਨੀਸ਼ ਧੁੱਗਾ, ਜਨਰਲ ਸੈਕਟਰੀ ਸਮੀਰ ਮਰਵਾਹਾ ਗੋਲਡੀ, ਕੈਸ਼ੀਅਰ ਸੁਰੇਸ਼ ਸੇਠੀ, ਰਾਜਿੰਦਰ ਸੰਧੀਰ, ਪਰਦੀਪ ਵਰਮਾ, ਕੁਮੁਦ ਸ਼ਰਮਾ, ਮੀਨੂੰ ਸ਼ਰਮਾ, ਸੁਰਿੰਦਰ ਸੋਨਿਕ, ਡਿੰਪੀ ਸਚਦੇਵਾ, ਅਸ਼ਵਨੀ ਬਾਟਾ, ਸੁਨੀਲ ਮਲਹੋਤਰਾ, ਗੋਲਡੀ ਭਾਟੀਆ, ਅਸ਼ੋਕ ਚੱਢਾ, ਗੁਲਸ਼ਨ ਵਿਆਸ, ਸੁਨੀਲ ਬੱਤਰਾ, ਰਾਜ ਕੁਮਾਰ ਕੱਕੜ, ਰਮਨ ਸੋਨੀ, ਕੇਵਲ ਕ੍ਰਿਸ਼ਨ, ਦਰਸ਼ਨ ਮਹਾਜਨ, ਮੋਹਿਤ ਅਰੋੜਾ, ਮਯੰਕ ਵਿਆਸ ਤੇ ਅਮਰਜੀਤ ਸਿੰਘ ਬਸਰਾ ਆਦਿ ਨੇ ਕੀਤਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਚੀਫ ਐਗਜ਼ੀਕਿਊਟਿਵ ਰਮੇਸ਼ ਸ਼ਰਮਾ ਦੇ ਜ਼ਿੰਮੇ ਸੀ, ਜਿਨ੍ਹਾਂ ਨੇ ਘੰਟਿਆਂਬੱਧੀ ਮੰਚ ਦੇ ਜ਼ਰੀਏ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਦਾ ਵਿਖਿਆਨ ਕੀਤਾ ਤੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ।
ਇਸ ਆਯੋਜਨ ਵਿਚ ਕਰਮਾ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਮੁਨੀਸ਼ ਪਰਮਾਰ, ਕਰਨ ਵਰਮਾ, ਅਭੀ ਕਪੂਰ, ਸ਼ੈਟੀ ਗੋਰਾਇਆ, ਪੁਨੀਤ ਚੱਢਾ, ਮਨਦੀਪ ਰਾਜਾ, ਅਜੇ ਸਾਰੰਗਲ, ਰਾਜੂ ਚੌਹਾਨ, ਹੇਮੰਤ ਪਸਰੀਚਾ, ਜਤਿੰਦਰ ਮਹਿੰਦੀਰੱਤਾ, ਸਾਹਿਲ ਚੱਢਾ, ਹਰਸ਼ ਵਰਮਾ, ਸੰਜੀਵ ਬੱਬਰ, ਦਵਿੰਦਰ ਭਾਰਦਵਾਜ, ਨਵੀਨ ਸ਼ਰਮਾ ਆਦਿ ਨੇ ਪੂਰਾ ਸਹਿਯੋਗ ਦਿੱਤਾ।

ਅਦਾਕਾਰ ਆਰਿਆ ਬੱਬਰ ਦੀ ਮੌਜੂਦਗੀ ਖਿੱਚ ਦਾ ਕੇਂਦਰ ਰਹੀ
ਪ੍ਰਸਿੱਧ ਅਦਾਕਾਰ ਰਾਜ ਬੱਬਰ ਦੇ ਸਪੁੱਤਰ ਅਤੇ ਐਕਟਰ ਆਰਿਆ ਬੱਬਰ ਉਪਕਾਰ ਦੁਸਹਿਰਾ ਕਮੇਟੀ ਵਿਚ ਸ਼ਾਮਲ ਹੋਏ। ਆਰਿਆ ਬੱਬਰ ਇਨ੍ਹੀਂ ਦਿਨੀਂ ਪ੍ਰੋਡਿਊਸਰ ਕਪਿਲ ਬੱਤਰਾ ਵੱਲੋਂ ਬਣਾਈ ਜਾ ਰਹੀ ਪੰਜਾਬੀ ਫਿਲਮ 'ਗਾਂਧੀ ਫਿਰ ਆ ਗਿਆ' ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਪੰਜਾਬ ਵਿਚ ਹਨ। ਆਦਰਸ਼ ਨਗਰ ਪਾਰਕ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਆਰੀਅਨ ਬੱਬਰ ਨੇ ਕਈ ਡਾਇਲਾਗ ਵੀ ਸੁਣਾਏ ਤੇ ਸ਼੍ਰੀ ਵਿਜੇ ਕੁਮਾਰ ਚੋਪੜਾ ਨਾਲ ਪੁਤਲਿਆਂ ਦੇ ਦਹਿਨ ਪ੍ਰੋਗਰਾਮ ਵਿਚ ਵੀ ਹਿੱਸਾ ਲਿਆ।

shivani attri

This news is Content Editor shivani attri