ਆਦਰਸ਼ ਨਗਰ ਪਾਰਕ 'ਚ ਮਨਾਏ ਜਾਣ ਵਾਲੇ ਦੁਸਹਿਰੇ 'ਚ ਹਿੱਸਾ ਲੈਣਗੇ ਆਰਿਆ ਬੱਬਰ

10/08/2019 11:26:48 AM

ਜਲੰਧਰ (ਖੁਰਾਣਾ)— ਉਪਕਾਰ ਦੁਸਹਿਰਾ ਕਮੇਟੀ ਵੱਲੋਂ ਆਦਰਸ਼ ਨਗਰ ਚੌਪਾਟੀ ਦੇ ਸਾਹਮਣੇ ਵਾਲੇ ਪਾਰਕ 'ਚ ਇਸ ਸਾਲ 39ਵਾਂ ਦੁਸਹਿਰਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਇਸ ਵਾਰ ਬਾਲੀਵੁੱਡ ਤੜਕਾ ਲੱਗਣ ਜਾ ਰਿਹਾ ਹੈ। ਦੁਸਹਿਰਾ ਕਮੇਟੀ ਦੇ ਚੀਫ ਆਰਗੇਨਾਈਜਰ ਐਡਵੋਕੇਟ ਬ੍ਰਿਜੇਸ਼ ਚੋਪੜਾ ਨੇ ਦੱਸਿਆ ਕਿ ਇਸ ਸਾਲ ਦੁਸਹਿਰਾ ਪ੍ਰੋਗਰਾਮ 'ਚ ਜਿੱਥੇ ਕਈ ਪਤਵੰਤੇ ਸ਼ਾਮਲ ਹੋ ਰਹੇ ਹਨ, ਉਥੇ ਹੀ ਮਸ਼ਹੂਰ ਅਦਾਕਾਰ ਰਾਜ ਬੱਬਰ ਦੇ ਅਦਾਕਾਰ ਬੇਟੇ ਆਰਿਆ ਬੱਬਰ ਵੀ ਦੁਸਹਿਰੇ ਦੌਰਾਨ ਮੌਜੂਦ ਰਹਿਣਗੇ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਕਿੰਦਰ ਸਿੰਘ, ਪ੍ਰੋਡਿਊਸਰ ਕਪਿਲ ਬੱਤਰਾ, ਮੰਜੂ ਗੌਤਮ ਅਤੇ ਮਨੋਜ ਸੇਠੀ ਵੱਲੋਂ ਬਣਾਈ ਜਾ ਰਹੀ ਪੰਜਾਬੀ ਫਿਲਮ 'ਗਾਂਧੀ ਫਿਰ ਆ ਗਿਆ' ਦੀ ਸ਼ੂਟਿੰਗ ਇਨ੍ਹੀਂ ਦਿਨੀਂ ਜਲੰਧਰ 'ਚ ਚੱਲ ਰਹੀ ਹੈ। ਫਿਲਮ ਦੀ ਪੂਰੀ ਟੀਮ ਜਿਸ 'ਚ ਆਰੀਅਨ ਬੱਬਰ ਤੋਂ ਇਲਾਵਾ ਨੇਹਾ ਮਲਿਕ, ਸੋਨਾਕਸ਼ੀ ਸ਼ਰਮਾ ਅਤੇ ਵੀਰ ਸਾਹੂ ਆਦਿ ਸ਼ਾਮਲ ਹਨ, ਦੁਸਹਿਰੇ ਦੌਰਾਨ ਮੌਜੂਦ ਰਹਿਣਗੇ।

ਇਸ ਦੌਰਾਨ ਆਦਰਸ਼ ਨਗਰ ਚੌਪਾਟੀ ਪਾਰਕ ਵਿਚ ਦੁਸਹਿਰੇ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਜਿਸ ਮੌਕੇ ਅੱਜ ਬ੍ਰਿਜੇਸ਼ ਚੋਪੜਾ, ਵਿਜੇ ਮਰਵਾਹਾ, ਰਜਨੀਸ਼ ਧੁੱਸਾ, ਗੋਲਡੀ ਮਰਵਾਹਾ, ਸੁਰੇਸ਼ ਸੇਠੀ, ਮੀਨੂੰ ਸ਼ਰਮਾ, ਰਜਿੰਦਰ ਸੰਧੀਰ, ਰਮਨ ਸੋਨੀ, ਸੁਰਿੰਦਰ ਸੋਨਿਕ, ਕੁਮੁਦ ਸ਼ਰਮਾ, ਵਿਜੇ ਸ਼ਰਮਾ, ਰਾਜੇਸ਼ ਅਰੋੜਾ, ਸੋਨੂੰ ਪਰਮਾਰ, ਕਰਨ ਵਰਮਾ, ਨਿਤਿਨ ਖਰਬੰਦਾ, ਗੁਲਸ਼ਨ ਸੋਨੀ ਅਤੇ ਡਿੰਪੀ ਸਚਦੇਵਾ ਆਦਿ ਨੇ ਆਪਸ 'ਚ ਇਕ ਮੀਟਿੰਗ ਕੀਤੀ।


shivani attri

Content Editor

Related News